Skip to content
Independent perspectives. Global stories.
BREAKING

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ

Share this story

ਬਠਿੰਡਾ, 31 ਜਨਵਰੀ (ਇੰਦਰਜੀਤ ਨਥਾਣਾ)-ਬਠਿੰਡਾ ਦੇ ਪਿੰਡ ਬੁਰਜ ਮਹਿਮਾ ‘ਚ ਰਮਦਾਸੀਏ ਸਿੱਖ ਭਾਈਚਾਰਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਇਆਂ ਗਿਆ। ਇਸ ਮੌਕੇ ਗੈਵੀ ਮਾਨ, ਗੁਰਸੇਵਕ ਸਿੰਘ ਧਾਲੀਵਾਲ, ਰੇਸ਼ਮ ਸਿੰਘ ਧਾਲੀਵਾਲ, ਮਾਸਟਰ ਸੁਖਜੀਤ ਸਿੰਘ ਨੇ ਦੱਸਿਆਂ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਦੁਨੀਆਂ ਵਿੱਚ ਅਵਤਾਰ ਧਾਰ ਕੇ ਦੁਨੀਆਂ ਨੂੰ ਸਿੱਧੇ ਰਾਹ ਪਾਇਆਂ ਤੇ ਊਚ ਨੀਚ ਤੇ ਜਾਤ ਪਾਤ ਦਾ ਫ਼ਰਕ ਮਿਟਾ ਕੇ ਸਭ ਨੂੰ ਇੱਕੋ ਦਰਜ਼ਾ ਦਿੱਤਾ। ਗੁਰੂ ਜੀ ਇੱਕ ਸਮਾਜ ਸੁਧਾਰਕ ਗੁਰੂ ਸਨ ਜਿਨ੍ਹਾਂ ਦੀ ਬਦੌਲਤ ਸਮਾਜ ਵਿੱਚ ਇੱਕ ਨਵੀਂ ਕ੍ਰਾਂਤੀ ਆਈ। ਇਸ ਮੌਕੇ ਗੁਰੂ ਦਾ ¦ਗਰ ਵੀ ਅਤੁੱਟ ਵਰਤਾਇਆਂ ਗਿਆ। ਇਸ ਜਨਮ ਦਿਹਾੜੇ ਵਿੱਚ ਪਿੰਡ ਦੇ ਸਰਪੰਚ ਸੁਰਜਨ ਸਿੰਘ,ਪੱਪੂ ਸਿੰਘ ਪੰਚ, ਸੇਵਾ ਸਿੰਘ ਪੰਚ, ਬਾਬੂ ਸਿੰਘ ਪੰਚ, ਕਾਕਾ ਸਿੰਘ ਪੰਚ, ਚੇਅਰਮੈਨ ਠਾਣਾ ਸਿੰਘ, ਆਪ ਆਗੂ ਸੰਤਾ ਸਿੰਘ, ਬੱਬੂ ਸਿੰਘ ਧਾਲੀਵਾਲ, ਅਮਰੀਕ ਸਿੰਘ, ਗੁਰਮੀਤ ਸਿੰਘ,ਅੰਤਰਜੀਤ ਸਿੰਘ, ਲਵਪ੍ਰੀਤ ਸਿੰਘ ਭੱਟੀ, ਸੁਖਮੰਦਰ ਸਿੰਘ, ਲਾਲੀ ਘਾਰੂ, ਚਰਨਾ ਧਾਲੀਵਾਲ ਤੋਂ ਇਲਾਵਾ ਆਜ਼ਾਦ ਵੈੱਲਫ਼ੇਅਰ ਸੁਸਾਇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆਂ।

WRITTEN BY