ਸ੍ਰੀ ਅਨੰਦਪੁਰ ਸਾਹਿਬ, 31 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼੍ਰੀ ਗੁਰੂੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਫਲਤਾ ਪੂਰਵਕ ਚੱਲ ਰਹੇ ਬੀ. ਵਾਕ. ਫੂਡ ਪ੍ਰੋਸੈਸਿੰਗ ਕੋਰਸ ਦੇ ਵਿਦਿਆਰਥੀਆਂ ਦਾ ਪਿਛਲੇ ਦਿਨੀ ਕੌਮੀ ਕੌਸ਼ਲ ਵਿਕਾਸ ਏਜੰਸੀ ਦੀ ਸਕੀਮ ੂਕੌਮੀ ਕੌਸ਼ਲ ਯੋਗਤਾੂ ਫਰੇਮ ਵਰਕ ਵਲੋਂ ਰਾਸ਼ਟਰੀ ਪੱਧਰ ਦਾ ਪੇਪਰ ਲਿਆ ਗਿਆ। ਕਾਲਜ ਦੇ ਪੀ.ਆਰ.ਓ ਪ੍ਰੋ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੇਪਰ ਵਿਚ ਬੀ.ਵਾਕ ਫੂਡ ਪ੍ਰੋਸੈਸਿੰਗ ਭਾਗ ਪਹਿਲਾ ਦੇ ਵਿਦਿਆਰਥੀਆਂ ਨੇ ਜੈਮ, ਜੈਲੀ ਅਤੇ ਕੈਚਪ ਪ੍ਰੋਸੈਸਿੰਗ ਟੈਕਨੀਸ਼ਿਅਨ ਦਾ ਪੇਪਰ ਦਿਤਾ। ਇਸ ਪੇਪਰ ਦਾ ਨਤੀਜਾ ਸੌ ਫੀਸਦੀ ਰਿਹਾ ਅਤੇ 90 ਫੀਸਦੀ ਵਿਦਿਆਰਥੀ ਏ ਗਰੇਡ ਲੈ ਕੇ ਪਾਸ ਹੋਏ ਹਨ ਜਿਸ ਲਈ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਭਾਗ ਦੇ ਸਟਾਫ ਨੂੰ ਵਧਾਈ ਦਿੱਤੀ। ਇਸ ਮੋਕੇ ਖੇਤੀਬਾੜੀ ਵਿਭਾਗ ਦੇ ਮੁੱਖੀ ਡਾ. ਜੁਝਾਰ ਸਿੰਘ, ਡਾ. ਰੁਪਿੰਦਰ ਪਾਲ ਸਿੰਘ ਅਤੇ ਪ੍ਰੋ. ਸੁਮੀਤ ਕੌਰ ਹਾਜ਼ਰ ਸਨ।
ਖ਼ਾਲਸਾ ਕਾਲਜ ਦੇ ਬੀ.ਵਾਕ. ਫੂਡ ਪ੍ਰੋਸੈਸਿੰਗ ਦਾ ਨਤੀਜਾ ਰਿਹਾ ਸੌ ਫੀਸਦੀ



