ਮੋਹਾਲੀ – ਸਿੱਖਿਆ ਦੇ ਖੇਤਰ ਵਿੱਚ ਆਪਣੇ ਵਿਦਿਆਰਥੀਆਂ ਨੂੰ ਨਵੀਨਤਮ ਅਤੇ ਲਰਨਿੰਗ ਦੇ ਮੌਕੇ ਪ˜ਦਾਨ ਕਰਨ ਦੇ ਲਈ, ਆਰੀਅਨਜ਼ ਗਰੁੱਪ ਆਫ ਕਾਲੇਜਿਜ਼, ਚੰਡੀਗੜ ਨੇ ਇੰਦਰਧਨੁਸ਼ ਆਡੋਟੋਰਿਅਮ, ਸੈਕਟਰ-5, ਪੰਚਕੂਲਾ ਵਿੱਚ ਆਯੋਜਿਤ ਹੋਏ ਪ˜ੋਗਰਾਮ ਵਿੱਚ ਟੈਡੇਕਸ ਚੰਡੀਗੜ ਨਾਲ ਹੱਥ ਮਿਲਾਇਆ।ਟੈਡੇਕਸ ਚੰਡੀਗੜ ਵਿੱਚ ਵਿਸ਼ਵ ਪ੍ਰਸਿੱਧ 14 ਟਾੱਪ ਦੇ ਸਪੀਕਰਸ ਨੇ ਹਿੱਸਾ ਲਿਆ ਜਿਸ ਵਿੱਚ ਅਰੁੰਧਤੀ ਭੱਟਾਚਾਰੀਆ, ਫੋਰਮਰ ਚੈਅਰਮੈਨ, ਐਸਬੀਆਈ; ਅਚਾਰੀਆ ਬਾਲਕਿ˜ਸ਼ਨਾ ਫਊਂਡਰ ਐਂਡ ਸੀਈੳ, ਪਤੰਜਲੀ; ਡਾ: ਸਤਿੰਦਰ ਸਰਤਾਜ, ਸੂਫੀ ਕਵੀ ਗਾਇਕ, ਲੇਖਕ, ਅਭਿਨੇਤਾ ਅਤੇ ਵਿਦਵਾਨ; ਡਾ: ਲੋਰਾ ਏ. ਜਾਨਾ, ਵਰਲਡਸ ਲੀਡਿੰਗ ਪੇਡੀਟਰੇਸ਼ਨ, ਯੂਐਸਏ; ਮੈਜਿਕ ਸਿੰਘ, ਇੰਟਰਨੈਸ਼ਨਲ ਮੈਜੀਸ਼ਨ, ਇੰਗਲੈਂਡ; ਇਰਿਕ ਏ. ਮਕੈਈ, ਇੰਟਰਪ˜ਨਿਊਰ ਵੈਂਚਰ ਕੈਪਾਟਿਲਿਸਟ, ਫਿਲਨਥਰੋਪਿਸਟ; ਡਾ: ਉਰਵਸ਼ੀ ਸਾਹਨੀ, ਇੰਟਰਪ˜ਨਿਊਰ ਐਂਡ ਫਾਊਂਡਰ, ਸਟੱਡੀ ਹਾਲ ਐਜੁਕੇਸ਼ਨਲ ਫਊਂਡੇਸ਼ਨ; ਸ਼ੁਭੀ ਸਚਨ, ਸਸਟੇਨਏਬਲ ਮੈਟੀਰਿਅਲਸ ਰਿਸਰਚਰ ਐਂਦ ਡਿਜ਼ਾਇਨਰ; ਮਨਿੰਦਰ ਸਿੰਘ, ਸੀਨੀਅਰ ਸੋਫਟਵੇਅਰ ਡਿਵਲਪਰ, ਅਕਾਮੀ ਟੈਕਨੋਲਿਜਿਸ, ਯੂਐਸਏ; ਜਸ਼ਨਗੀਤ ਸਿੰਘ, ਇੰਡੀਆਂਸ ਯੰਗੈਸਟ ਫੀਮੇਲ ਢੋਲ ਪਲੇਅਰ; ਜੈਸੀ ਕੋਰ, ਔਥਰ, ਫਾਊਂਡਰ- ਆਈਜੀਐਸ ਹੁਣ ਡਾਇਰੇਕਟਰ-ਕੌਰ ਫਾਊਂਡੇਸ਼ਨ; ਸੋਮਵੀਰ ਐਂਡ ਜਸਪਾਲ ਸਿੰਘ ਅਨੰਦ ਫਾਊਂਡਰਸ, ਪਿੰਡਫਰੈਸ਼ ਆਦਿ ਸ਼ਾਮਿਲ ਹਨ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਸਫਲ ਸ਼ੌਅ ਦੇ ਲਈ ਮਿਸ ਪ˜ੀਤਿਕਾ ਮੇਹਤਾ, ਆਯੋਜਕ ਅਤੇ ਮਿ: ਸਿਮਰਪ˜ਤ ਸਿੰਘ ਸਹਿ-ਆਯੋਜਕ ਆਫ ਟੈਡੇਕਸ ਚੰਡੀਗੜ ਨੂੰ ਵਧਾਈ ਦਿੱਤੀ। ਟੈਡੇਕਸ ਚੰਡੀਗੜ ਨੇ ਪਹਿਲਾਂ ਵੀ ਇੱਕ ਸ਼ੌਅ ਆਯੋਜਿਤ ਕੀਤਾ ਸੀ ਜਿਸ ਵਿੱਚ ਤਨਮੇਅ ਬਕਸ਼ੀ, ਯੰਗੈਸਟ ਆਈਬੀਐਮ ਵਾਟਸਨ ਡਿਵਲਪਰ, ਅਲੋਗਰਥਿਮਿਸਟ ਅਤੇ ਹਰਜੀਤ ਸਿੰਘ, ਇਨਵੈਸਟਮੈਂਟ ਬੈਂਕਰ, ਵਾਲ ਸਟਰੀਟ (ਨਿਊ ਯਾਰਕ) ਸਪੀਕਰ ਸਨ। ਇਹ ਵਰਨਣਯੋਗ ਹੈ ਕਿ ਟੀ.ਈ.ਡੀ (ਟੈਡ) ਉਦਾਹਰਣ ਟੈਕਨੋਲਿਜੀ, ਐਂਟਰਟੇਨਮੈਂਟ, ਡਿਜ਼ਾਇਨ ਕੈਲੀਫੋਰਨਿਆ ਵਿੱਚ ਸਾਲ 1984 ਵਿੱਚ ਸਥਾਪਿਤ 34 ਸਾਲ ਪੁਰਾਣੀ ਸੰਸਥਾ ਹੈ ਜੋਕਿ ਪ˜ਸਾਰ ਦੇ ਵਿਚਾਰਾਂ ਦੇ ਲਈ ਸਮਰਪਿਤ ਇੱਕ ਗੈਰ-ਲਾਭਕਾਰੀ ਸੰਗਠਨ ਹੈ। ਟੈਡੇਕਸ ਲੋਕਲ, ਸਵ-ਸੰਗਠਿਤ ਘਟਨਾਵਾਂ ਦਾ ਇੱਕ ਪ˜ਗਰਾਮ ਹੈ ਜੋ ਲੋਕਾਂ ਨੂੰ ਟੀਈਡੀ-ਸਮਾਨ ਅਨੁਭਵ ਸਾਂਝਾਂ ਕਰਨ ਦੇ ਲਈ ਇੱਕ ਸਾਥ ਲਿਆਉਂਦਾ ਹੈ।
ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਨੇ ਟੈਡੇਕਸ ਚੰਡੀਗੜ ਨਾਲ ਹੱਥ ਮਿਲਾਇਆ



