Skip to content
Independent perspectives. Global stories.
BREAKING

ਸਿੱਖਿਆ – ਸੇਵਾ ਅਤੇ ਸਾਹਿਤ ਨੂੰ ਸਮਰਪਿਤ ਰਿਹਾ ਕਰਤਾਰ ਸਿੰਘ ਯਾਦਗਾਰੀ ਸਮਾਰੋਹ

Share this story

ਮੋਰਾਂਵਾਲੀ/ਫਰੀਦਕੋਟ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪਿੰਡ ਮੋਰਾਂਵਾਲੀ ਵਿਖੇ ਕਰਵਾਇਆ ਗਿਆ ਕਰਤਾਰ ਸਿੰਘ ਯਾਦਗਾਰੀ ਸਮਾਰੋਹ ਪੂਰੀ ਤਰ੍ਹਾਂ ਸਿੱਖਿਆ – ਸੇਵਾ, ਸਾਹਿਤ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਸਮਰਪਿਤ ਰਿਹਾ।ਸਮਾਰੋਹ ਦੇ ਆਰੰਭ ਵਿਚ ਮੁੱਢਲੀ ਜਾਣਕਾਰੀ ਦਿੰਦਿਆਂ ਡਾ. ਦੇਵਿੰਦਰ ਸੈਫੀ ਨੇ ਦੱਸਿਆ ਕਿ ਇਸ ਸਮਾਰੋਹ ਦਾ ਮਕਸਦ ਸਰਕਾਰੀ ਸੀਨੀ. ਸੈਕੰ.ਸਕੂਲ ਵਿਖੇ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੀ ਭਲਾਈ ਹਿੱਤ ਉਲੀਕੀਆਂ ਗਈਆਂ ਯੋਜਨਾਵਾਂ ਨੂੰ ਨੇਪਰੇ ਚੜਾਉਂਦਿਆਂ, ਸਾਹਿਤਕ, ਸੱਭਿਆਚਾਰਕ, ਨੈਤਿਕ ਅਤੇ ਧਰਤੀ ਪ੍ਰਤੀ ਸਨੇਹ ਤੇ ਪ੍ਰੇਮ ਦੀਆਂ ਭਾਵਨਾਵਾਂ ਦਾ ਪ੍ਰਸਾਰ ਕਰਦਿਆਂ ਵਿਸ਼ੇਸ਼ ਸਾਹਿਤਕ ਸ਼ਖਸ਼ੀਅਤ ਦਾ ਸਨਮਾਨ ਕਰਨਾ ਹੈ ।ਇਸ ਦੌਰਾਨ ਸਵ. ਕਰਤਾਰ ਸਿੰਘ ਦੇ ਪਰਿਵਾਰ ਮਾਤਾ ਮਹਿੰਦਰ ਕੌਰ ,ਅਸ਼ੋਕ ਕੁਮਾਰ, ਕਾਂਤਾ ਰਾਣੀ, ਦੇਵਿੰਦਰ ਸੈਫੀ ਵੱਲੋਂ ਸਕੂਲ ਲਈ ਆਰ.ਓ. ਭੇਂਟ ਕੀਤਾ ਗਿਆ ।ਬਤੌਰ ਮੁਖ ਮਹਿਮਾਨ ਸ਼ਾਮਿਲ ਹੋਏ ਸ੍ਰ. ਸਾਹਿਬ ਸਿੰਘ ਕੈਨੇਡਾ ਨੇ ਡਾ. ਸੈਫੀ ਦੀ ਸੇਵਾ ਯੋਜਨਾ ਨੂੰ ਉਚਿਤ ਅਤੇ ਪ੍ਰਭਾਵਸ਼ਾਲੀ ਐਲਾਨਦਿਆਂ ਆਪਣੇ ਵੱਲੋਂ ਵਿਦਿਆਰਥੀਆਂ ਲਈ ਕਾਰਪੈਟ ਅਤੇ ਵਰਦੀਆਂ ਭੇਂਟ ਕੀਤੀਆਂ ਤੇ ਨਾਲ ਹੀ ਸਕੂਲ ਲਈ ਅਗਲੇ ਸਾਲ ਦੀਆਂ ਯੋਜਨਾਵਾਂ ਵਾਸਤੇ ਪੰਜਾਹ ਹਜ਼ਾਰ ਰੁਪਏ ਐਲਾਨੇ । ਇਸੇ ਮੌਕੇ ਦਮਦਮੀ ਟਕਸਾਲ ਤਰਫੋਂ ਸ੍ਰ. ਮੇਹਰ ਸਿੰਘ ਗਿੱਲ ਮੋਰਾਂਵਾਲੀ ਵੱਲੋਂ ਸਕੂਲ ਪਾਰਕ ਲਈ ਪੈਂਤੀ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।ਭਾਈ ਘੱਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਸ਼ਿਵਜੀਤ ਸਿੰਘ ਸੰਘਾ ਨੇ ਕੈਂਸਰ ਤੋਂ ਬਚਣ ਦਾ ਸੁਨੇਹਾ ਦਿੰਦੇ ਰਜਿਸਟਰ ਵਿਦਿਆਰਥੀਆ ਨੂੰ ਵੰਡੇ। ਨਾਵਲਕਾਰਾ ਡਾ. ਸੁਨੀਤਾ ਅਗਰਵਾਲ ਅਤੇ ਸ਼੍ਰੀ ਭਾਰਤ ਭੂਸ਼ਣ ਨੇ ਸਕੂਲ ਲਾਇਬ੍ਰੇਰੀ ਲਈ ਪੁਸਤਕਾਂ ਭੇਂਟ ਕੀਤੀਆਂ । ਕਰਤਾਰ ਸਿੰਘ ਯਾਦਗਾਰੀ ਸਾਹਿਤਕ ਸਨਮਾਨ ਇਸ ਵਾਰ ਪ੍ਰਮੁੱਖ ਲੋਕਪੱਖੀ ਲੇਖਕ ਡਾ. ਗੁਰਚਰਨ ਨੂਰਪੁਰ ਨੂੰ ਭੇਂਟ ਕੀਤਾ ਗਿਆ ।ਉਹਨਾਂ ਬਾਰੇ ਮਾਣ-ਪੱਤਰ ਪੜਦਿਆਂ ਡਾ. ਸੈਫੀ ਨੇ ਦੱਸਿਆ ਕਿ ਇਸ ਸਨਮਾਨ ਲਈ ਅਜਿਹੇ ਸਾਹਿਤਕਾਰ ਦੀ ਚੋਣ ਕੀਤੀ ਜਾਂਦੀ ਹੈ ਜੋ ਲੋਕਾਂ ਦੇ ਦੁੱਖ ਦਰਦ ਨੂੰ ਸ਼ਬਦੀ ਜਾਮਾ ਪਹਿਨਾ ਕੇ ਦੱਬੀ ਕੁਚਲੀ ਲੋਕਾਈ ਦੀ ਖੁਸ਼ਹਾਲੀ ਲਈ ਉਦਮ ਕਰੇ ਅਤੇ ਖੁਦ ਮੰਡੀ ਯੁਗ ਦੇ ਹਾਬੜੇਪਣ ਤੋਂ ਵਿਹਾਰਿਕ ਤੌਰ ਤੇ ਮੁਕਤ ਹੋਵੇ । ਉਹਨਾਂ ਨੇ ਡਾ. ਨੂਰਪੁਰ ਦੀਆ ਲਿਖਤਾਂ ਅਤੇ ਜੀਵਨਵਿਧੀ ਦੀ ਸ਼ਲਾਘਾ ਕਰਦਿਆਂ ਵਿਸਥਾਰ ਸਹਿਤ ਰੌਸ਼ਨੀ ਪਾਈ ।ਡਾ. ਨੂਰਪੁਰ ਨੇ ਸ਼ਬਦ ਸਾਧਨਾ ਦੀ ਮਹੱਤਤਾ ਦੱਸਦਿਆਂ ਅਜੋਕੀਆਂ ਅਲਾਮਤਾਂ ਨਾਲ ਪੂਰੀ ਸੁਚੇਤਤਾ ਅਤੇ ਤਰਕਸ਼ੀਲਤਾ ਨਾਲ ਨੱਿਜਠਣ ਦੀ ਅਪੀਲ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੈਡ ਮਾਸਟਰ ਜਸਵਿੰਦਰ ਸਿੰਘ ਬਰਾੜ ,ਐਡਵੋਕੇਟ ਮੁਨੀਸ਼ ਇੰਦਰ ਸਿੰਘ, ਸਮਾਜ ਸੇਵੀ ਪੱਤਰਕਾਰ – ਰਾਜਬੀਰ ਸਿੰਘ ਭਲੂਰੀਆ ਅਤੇ ਸ਼ਾਇਰਾਂ ਸੁਨੀਲ ਚੰਦਿਆਨਵੀ, ਹਰਚਰਨ ਚੋਹਲਾ, ਸਤਪਾਲ ਖੁਲਰ, ਮਨਰੀਤ ਕੌਰ, ਪ੍ਰੀਤ ਜੱਗੀ, ਜਸਵੀਰ ਭਲੂਰੀਆ, ਜਗਤਾਰ ਸੋਖੀ, ਸੁਮਨਪ੍ਰੀਤ, ਪ੍ਰੀਤਭਗਵਾਨ ਨੇ ਪ੍ਰੇਰਨਾਦਾਇਕ ਵਿਚਾਰਾਂ ਸਹਿਤ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਸਮਾਗਮ ਵਿਚ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਵਿੱਚ ਰੰਗੀਆਂ ਕਵਿਤਾਵਾਂ ਪੇਸ਼ ਕੀਤੀਆ ਗਈਆਂ ।
ਇਸ ਮੌਕੇ ਪਿੰਡ ਦੇ ਸਰਪੰਚ ਸ੍ਰ. ਦੀਦਾਰ ਸਿੰਘ ,ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ ਬਿੱਟੂ ,ਐਸ.ਐਮ.ਸੀ ਚੇਅਰਮੈਨ ਦਰਸ਼ਨ ਸਿੰਘ ਮੋਰਾਂਵਲੀ ਪਿੰਡ ਦੇ ਪਤਵੰਤੇ ਤੇ ਪੰਚਾਇਤ ਨੇ ਇਹਨਾਂ ਸਾਰੇ ਉਦਮਾਂ ਦੀ ਸ਼ਲਾਘਾ ਕਰਦਿਆਂ ਸਕੂਲ ਪ੍ਰਿੰਸੀਪਲ ,ਸਮੂਹ ਅਧਿਆਪਕਾਂ , ਪ੍ਰਬੰਧਕਾਂ ਤੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਮੁਖ ਮਹਿਮਾਨ ਸ੍ਰ. ਸਾਹਿਬ ਸਿੰਘ ਦਾ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ।

WRITTEN BY