Skip to content
Independent perspectives. Global stories.
BREAKING

ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਨਵੇਂ ਵਰ੍ਹੇ ਦਾ ਕੈਲੰਡਰ ਰਿਲੀਜ਼

Share this story

ਭਗਤਾ ਭਾਈ, 29 ਜਨਵਰੀ (ਸਵਰਨ ਸਿੰਘ ਭਗਤਾ)-ਪ੍ਰੈਸ ਕਲੱਬ (ਰਜਿ:) ਭਗਤਾ ਭਾਈ ਵੱਲੋਂ ਸਮਾਜਿਕ ਕੁਰੀਤੀਆਂ ਤੇ ਝਾਤ ਪਾਉਦਾ ਨਵੇਂ ਵਰ੍ਹੇ 2018 ਦਾ ਪਲੇਠਾ ਕੈਲੰਡਰ ਗੁਰਦੁਆਰਾ ਪਾਤਸ਼ਾਹੀ ਛੇਵੀਂ ’ਤੇ ਦਸਵੀਂ ਨੇੜੇ (ਭੂੁਤਾਂ ਵਾਲਾ ਖੁੂਹ) ਭਗਤਾ ਭਾਈ ਤੋਂ ਰਿਲੀਜ਼ ਕੀਤਾ ਗਿਆ।ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪਹੁੰਚੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੈਲੰਡਰ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ।ਇਸ ਮੋਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਮਲੂਕਾ ਨੇ ਕਿਹਾ ਕਿ ਪ੍ਰੈਸ ਕਲੱਬ ਭਗਤਾ ਭਾਈ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਨਵੇਂ ਵਰ੍ਹੇ ਮੌਕੇ ਜੋ ਕੈਲੰਡਰ ਜਾਰੀ ਕੀਤਾ ਹੈ ਉਸ ਵਿੱਚ ਧਰਤੀ ਉਪਰ ਖਤਮ ਹੋਣ ਜਾ ਰਹੇ ਪੰਜ ਅਨਮੋਲ ਰਤਨ ਬੇਟੀ, ਪਾਣੀ, ਪੰਛੀ, ਕਿਸਾਨ ’ਤੇ ਰੁੱਖ ਨੂੰ ਬਚਾਉਣ ਦੀ ਗੁਹਾਰ ਲਾਈ ਹੈ, ਇਸ ਮੌਕੇ ਭਾਜਪਾ ਆਗੂ ਗੁਰਬਿੰਦਰ ਸਿੰਘ ਭਗਤਾ, ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਕੇਸ਼ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਕਰਮਜੀਤ ਸਿੰਘ ਕਾਂਗੜ ਵਾਈਸ ਚੇਅਰਮੈਨ ਬਲਾਕ ਸੰਮਤੀ ਅਤੇ ਰਾਮ ਸਿੰਘ ਬਾਦਲ ਸਰਪੰਚ ਭੋਡੀਪੁਰਾ ਨੇ ਸੰਬੋਧਨ ਕਰਦਿਆਂ ਪ੍ਰੈਸ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। । ਇਸ ਮੌਕੇ ਹਰਜੀਤ ਸਿੰਘ ਮਲੂਕਾ ਪ੍ਰਧਾਨ ਨਗਰ ਪੰਚਾਇਤ ਮਲੂਕਾ, ਜਗਸੀਰ ਸਿੰਘ ਜੱਗ ਸੀ: ਮੀਤ ਪ੍ਰਧਾਨ ਨਗਰ ਪੰਚਾਇਤ ਕੋਠਾ ਗੁਰੂ, ਸੁਖਜਿੰਦਰ ਸਿੰਘ ਖਾਨਦਾਨ ਕੌਂਸਲਰ, ਮਨਜੀਤ ਸਿੰਘ ਧੁੰਨਾ, ਜਗਸੀਰ ਸਿੰਘ ਪੰਨੂੰ, ਹਰਦੇਵ ਸਿੰਘ ਗੋਗੀ, ਬੂਟਾ ਭਾਈਰੂਪਾ, ਚਰਨਜੀਤ ਸਿੰਘ ਦੁੱਲੇਵਾਲਾ, ਕਮਲ ਦੁੱਲੇਵਾਲਾ, ਗੋਲੂ ਸਿੰਘ ਬਰਾੜ, ਪਰਵਿੰਦਰ ਸਿੰਘ ਸੂਚ, ਗੋਰਾ ਖਾਨ ਸੰਧੂ ਖੁਰਦ, ਗੁਰਬਚਨ ਕਲੇਰ, ਦਰਸ਼ਨ ਗੋਂਦਾਰਾ, ਜਸਵਿੰਦਰ ਮਰਾਹੜ, ਕੇਵਲ ਸਿੰਘ ਭਾਊ,ਹਜੂਰਾ ਸਿੰਘ ਮਿਸਤਰੀ,ਬਿੱਕਰ ਸਿੰਘ ਮਿਸਤਰੀ, ਪੱਤਰਕਾਰ ਪਰਮਜੀਤ ਢਿੱਲੋਂ, ਸੁਖਪਾਲ ਸੋਨੀ, ਵੀਰਪਾਲ ਭਗਤਾ, ਬਿੰਦਰ ਜਲਾਲ, ਵਰਿੰਦਰ ਲੱਕੀ, ਸਵਰਨ ਸਿੰਘ ਭਗਤਾ, ਅਵਤਾਰ ਧਾਲੀਵਾਲ ਅਤੇ ਸਿਕੰਦਰ ਬਰਾੜ ਆਦਿ ਹਾਜ਼ਰ ਸਨ।

WRITTEN BY