Skip to content
Independent perspectives. Global stories.
BREAKING

ਮਿਲੇਨੀਅਮ ਵਰਲਡ ਸਕੂਲ ਪੰਜਗਰਾਈ ਖੁਰਦ ਵੱਲੋਂ ਨਸ਼ਿਆਂ ਅਤੇ ਭਰੂਣ ਹੱਤਿਆ ਵਿਰੁੱਧ ਸਮਾਗਮ

Share this story

ਪੰਜਗਰਾਈ ਕਲਾਂ, 29 ਜਨਵਰਂੀ (ਬਲਕਾਰ ਸਿੰਘ ਚੌਹਾਨ)-ਸਥਾਨਕ ਬਾਬਾ ਚੁਹੜ ਸਿਘ ਧਰਮਸਾਲਾ ਵਿਖੇ ਮਿਲੇਨੀਅਮ ਵਰਲਡ ਸਕੂਲ ਪਜਗਰਾਈ ਖੁਰਦ ਦੇ ਸਮੁਹ ਸਟਾਫ ਆਸੂਤੋਸ ਮੈਨੇਜਰ, ਸੁਮੀਤ ਗਰਗ, ਰਾਘਵ, ਮੈਡਮ ਸੋਨਮ,,ਮੈਡਮ ਮਨਿੰਦਰ ਕੋਰ ਦੀ ਯੋਗ ਅਗਵਾਈ ਹੇਠ ਨਸ਼ਿਆ , ਭਰੂਣ ਹੱਤਿਆ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਵੰਡ ਦਾ ਸਮਾਗਮ ਕਰਵਾਇਆ ਗਿਆ। ਇਸ ਸਮੇ ਮੁੱਖ ਮਹਿਮਾਨ ਤੌਰ ’ਤੇ ਸਮਾਜ ਸੇਵੀ ਜਸਪਾਲ ਸਿੰਘ ਪੰਜਗਰਾਈ ਮੈਂਬਰ ਸੈਂਸਰ ਬੋਰਡ ਭਾਰਤ ਸਰਕਾਰ, ਸੀਨੀਅਰ ਕਾਗਰਸੀ ਆਗੂ ਰਮੇਸ ਕੱਕੜ, ਪਜਗਰਾਈ ਕਲਾ ਦੇ ਗੁਰਮੇਲ ਸਿਘ ਬਰਾੜ ਪਹੁੰਚੇ। ਇਸ ਉਪਰੰਤ ਪਿੰਡ ਵਾਸੀਆ ਨੂੰ ਇਨਾ ਸਮਾਜ ਵਿਚ ਫੈਲ ਰਹੀਆਂ ਨਸ਼ਿਆ ਅਤੇ ਭਰੁਣ ਹੱਤਿਆ ਦੀ ਬਿਮਾਰੀ ਨੂੰ ਦੁਰ ਕਰਨ ਲਈ ਲਾਇਫ ਸਟੈਗ ਥੇਟਰ ਗੁਰੱਪ ਮੋਗਾ ਵਲੋ ਸੁਲੱਗਦੀ ਧਰਤੀ ਨਾਟਕ ਪੇਸ਼ ਕੀਤਾ ਗਿਆ। ਮੈਡਮ ਸੋਨਮ ਅਤੇ ਮਨਿੰਦਰ ਕੋਰ ਨੇ ਸਕੂਲ ਦੇ ਸਬੰਧਤ ਆਪਣੇ ਵਿਚਾਰ ਰੱਖੇ । ਇਸ ਤੋ ਇਲਾਵਾ ਆਏ ਹੋਏ ਮਹਿਮਾਨਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਵਿਚ ਇਸ ਤਰਾ ਦੀ ਫੈਲ ਰਹੀਆਂ ਨਸ਼ਿਆ ਵਰਗੀਆ ਬਿਮਾਰੀਆ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਸੰਸਕ੍ਰਿਤੀ ਨੂੰ ਅੰਦਰੋ ਖੋਖਲਾ ਕਰ ਰਹੀਆਂ ਹਨ। ਸਮਾਗਮ ਉਪਰੰਤ ਹਾਜ਼ਰ ਔਰਤਾਂ ਅਤੇ ਬੱਚਿਆਂ ਨੂੰ ਪੌਦੇ ਵੰਡੇ ਗਏ ਅਤੇ ਆਏ ਹੋਏ ਮਹਿਮਾਨਾਂ ਦਾ ਸਕੂਲ ਵੱਲੋ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮੇ ਬੋਹੜ ਸਿਘ ਬਰਾੜ, ਰੇਸ਼ਮ ਸਿੰਘ , ਮਲਕੀਤ ਸਿੰਘ , ਮੇਜਰ ਸਿੰਘ ਰਾਜਸਥਾਨੀ ਤਂੋ ਇਲਾਵਾ ਪਿਡ ਵਿਚੋਂ ਔਰਤਾ ਅਤੇ ਮਰਦ ਹਾਜ਼ਰ ਸਨ।

WRITTEN BY