Skip to content
Independent perspectives. Global stories.
BREAKING

ਸਸ਼ਕਤ ਫਾਊਂਡੇਸ਼ਨ ਦੇ ਕੈਂਪ ’ਚ 164 ਯੂਨਿਟ ਖੂਨ ਦਾਨ

Share this story

ਸਮਾਣਾ, 24 ਜਨਵਰੀ (ਪ੍ਰੇਮ ਵਧਵਾ, ਰਿਸ਼ਵ ਮਿਤਲ, ਸੰਦੀਪ ਜਿੰਦਲ)-ਸ਼ੇਵਾ ਦੇ ਪੁੰਜ,ਮਹਾਨ ਤਪਸਵੀ,ਤਿਆਗੀ,ਕਹਿਣੀ ਅਤੇ ਕਰਨੀ ਦੇ ਪੂਰੇ ਸ੍ਰੀਮਾਨ ਸੰਤ ਬਾਬਾ ਬਖਸ਼ੀਸ ਸਿੰਘ ਜੀ ਦੀ ਬਰਸੀ ਮੋਕੇ ਬਾਬਾ ਜੀ ਨੂੰ ਸਰਧਾ ਦੇ ਫੂਲ ਅਰਪਨ ਕਰਦਿਆ ਸਸ਼ਕਤ ਫਾਉੁਡੇਸ਼ਨ ਵਲੌ ਤੀਜਾ ਖੁਨਦਾਨ ਕੈਪ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਲਗਾਇਆ ਗਿਆ ਇਸ ਪਰਓੁਪਕਾਰੀ ਕੰਮ ਦੀ ਸੁਰੂਆਤ ਸੰਤ ਬਾਬਾ ਬਲਬੀਰ ਸਿੰਘ ਜੀ ਨੇ ਆਪਣੇ ਸੁਭ ਹਥਾ/ਕਰ ਕਮਲਾ ਨਾਲ ਕੀਤੀ ਉਹਨਾ ਦੇ ਆਸਿਰਵਾਦ ਅਤੇ ਨਿਘੇ ਪਿਆਰ ਨਾਲ ਭੀਜੇ ਹੋਏ ਸਸ਼ਕਤ ਫਾਉੁਡੇਸ਼ਨ ਦੇ ਸਾਰੇ ਹੀ ਵਾਲੰਟਿਅਰਾਂ ਦਾ ਉਤਸਾਹ ਵੇਖਦੇ ਹੀ ਬਣਦਾ ਸੀ ਸਸ਼ਕਤ ਫਾਉੁਡੇਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਨੇ ਖੁਨਦਾਨ ਕਰਨ ਵਾਲੇ ਸਾਰੇ ਹੀ ਸਜਣਾ ਦਾ ਧੰਨਵਾਦ ਕਰਦਿਆ ਸਮਾਜ ਵਿਚ ਖੂਨਦਾਨ ਕਰਨ ਨੂੰ ਲੈਕੇ ਫੈਲੀਆ ਸਾਰੀਆ ਗਲਤਫਹਿਮੀਆ ਨੂੰ ਦੂਰ ਕਰਦਿਆ ਕਿਹਾ ਕਿ ਖੂਨਦਾਨ ਕਰਨ ਕਿਸੇ ਕਿਸਮ ਦੀ ਕੋਈ ਕਮਜੋਰੀ ਜਾ ਤਕਲੀਫ ਸਰੀਰ ਨੂੰ ਨਹੀ ਆਉਦੀ-ਬਲਕਿ ਇਸ ਨਾਲ ਤਾ ਸਰੀਰ ਨਿਰੋਗ ਹੁੰਦਾ ਹੈ।ਨਵੀ ਤਕਨੀਕ ਦੀ ਵਜਾ ਨਾਲ ਅਜ ਇਕ ਯੂਨੀਟ ਖੁਨ ਨੂੰ ਚਾਰ ਭਾਗਾਂ ਵਿਚ ਵਡ ਕੇ ਚਾਰ ਮਰੀਜਾ ਦੀ ਜਾਨ ਬਚਾਈ ਜਾ ਸਕਦੀ ਹੈ ਇਹ ਤਾ ਸਮਾਜ ਇਕ/ਵਿਚ ਕਲਿਆਣ ਦਾ ਉਹ ਦਾਨ ਹੈ ਜੋ ਕਿ ਸਾਨੂੰ ਪ੍ਰਮਾਤਮਾ ਦੀ ਦਿਤੀ ਹੋਈ ਦਾਤਿ ਹੈ।ਜਿਸ ਨਾਲ ਅਸੀ ਕਿਸੇ ਨੂੰ ਨਵਾ ਜੀਵਨ ਦੇ ਸਕਦੇ ਹਾਂ ਇਸ ਮੋਕੇ ਤੇ 164 ਯੁਨੀਟ ਖੁਨ ਇਕਠਾ ਹੋਇਆ ਅਤੇ ਖੂਨਦਾਨ ਕਰਨ ਵਾਲੇ ਸਾਰੇ ਹੀ ਸਜਣਾ ਨੂੰ ਸੰਸਥਾ ਵਲੋ ਸਨਮਾਨਿਤ ਵੀ ਕੀਤਾ ਗਿਆ।

WRITTEN BY