Skip to content
Independent perspectives. Global stories.
BREAKING

ਨਰਾਜ਼ 4 ਜੱਜਾਂ ਤੇ ਚੀਫ਼ ਜਸਟਿਸ ਦਰਮਿਆਨ ਫਿਰ ਹੋਈ ਮੀਟਿੰਗ

Share this story

ਨਵੀਂ ਦਿੱਲੀ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਤੇ ਨਰਾਜ਼ ਚਲ ਰਹੇ ਚਾਰ ਜਜਾਂ ‘ਚ ਮਤਭੇਦ ਦੂਰ ਕਰਨ ਦੇ ਲਈ ਵੀਰਵਾਰ ਨੂੰ ਫਿਰ ਮੀਟਿੰਗ ਹੋਈ। ਇਹ ਮੀਟਿੰਗ ਚੀਫ ਜਸਟਿਸ ਦੇ ਚੈਂਬਰ ‘ਤੇ 10 ਸਵੇਰੇ ਵਜੇ ਸ਼ੁਰੂ ਹੋਈ। ਮੰਗਲਵਾਰ ਨੂੰ ਬਾਅਦ ਦੁਪਹਿਰ ਦੂਸਰੀ ਮੀਟਿੰਗ ਹੋਈ। ਜਿਸ ‘ਚ ਚਾਰ ਨਰਾਜ਼ ਜਜਾਂ ਤੋਂ ਬਿਨ੍ਹਾਂ ਹੋਰ ਵੀ ਜਜ ਮੌਜੂਦ ਸਨ। ਇਸ ‘ਚ ਜਸਟਿਸ ਏ ਕੇ ਸੀਕਰੀ, ਜਸਟਿਸ ਐਨਵੀ ਰਮਨਾ, ਜਸਟਿਸ ਈਵਾਈ ਚੰਦਰਚੂੜ ਵੀ ਸ਼ਾਮਿਲ ਸਨ। ਇਹ ਮੀਟਿੰਗ ਕਰੀਬ 30 ਮਿੰਟ ਤਕ ਚਲੀ। ਇਹ ਬੈਠਕ ਬੁਧਵਾਰ ਨੂੰ ਹੋਣ ਵਾਲੀ ਸੀ।ਜਸਟਿਸ ਜੇ ਜੇਲਾਮੇਸ਼ਵਰ ਦੇ ਬਿਮਾਰ ਹੋਣ ਦੀ ਵਜਾਂ ਕਰਕੇ ਬੈਠਕ ਵੀਰਵਾਰ ਤਕ ਟਲ ਗਈ ਸੀ। ਇਸ ਮਾਮਲੇ ‘ਚੇ ਚਾਰੇ ਬਾਗੀ ਜਜਾਂ ਦਾ ਮੰਨਣਾ ਹੈ ਕਿ ਚੀਫ ਜਸਟਿਸ ਨੂੰ ਇਕ ਰੋਡਮੈਪ ਦੇ ਨਾਲ ਆਉਣਾ ਹੋਵੇਗਾ।

WRITTEN BY