ਸੰਦੋੜ, 22 ਜਨਵਰੀ (ਹਰਮਿੰਦਰ ਭੱਟ)-ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾ ਤੋ ਲੋਕ ਅੱਕ ਚੁੱਕੇ ਹਨ ਇਹ ਤੀਜਾ ਬਦਲ ਅਕਾਲੀ ਦਲ ਅਮ੍ਰਿਤਸਰ ਹੀ ਦੇ ਸਕਦਾ ਹੈ ਇਹਨਾਂ ਸਬਦਾ ਦਾ ਪ੍ਰਗਟਾਵਾ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ ਨੇ ਇਥੋ ਨੇੜਲੇ ਪਿੰਡ ਚੱਕ ਖੁਰਦ ਵਿਖੇ ਇਕ ਭੋਗ ਸਮਾਗਮ ਵਿਚ ਸਾਮਲ ਹੋਣ ਤੋ ਬਾਅਦ ਚੋਣਵੇ ਪੱਤਰਕਾਰਾ ਨਾਲ ਗੱਲਬਾਤ ਸਮੇ ਕੀਤਾ ਉਹਨਾ ਕਿਹਾ ਦੇਸ ਦੇ ਵਿਚ ਅਜਿਹੇ ਲੋਕ ਅੱਗੇ ਆ ਸਕਦੇ ਹਨ ਜੋ ਧਰਮ ਦੇ ਨਾਂ ਤੇ ਦੰਗੇ ਕਰਵਾ ਕਿ ਰਾਜ ਕਰਨਾ ਲੋਚਦੇ ਹਨ ਅਜਿਹੇ ਲੋਕਾਂ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋ ਸਕਦੇ ਉਹਨਾ ਕਿਹਾ ਸੀ.ਬੀ.ਅਈ.ਜਗਦੀਸ ਟਾਇਟਲਰ ਨੂੰ ਬਚਾਉਣ ਦੀ ਕੋਸਿਸ ਕਰ ਰਹੀ ਹੈ ਜੋ ਬਹੁਤ ਨਿੰਦਣਯੋਗ ਹੈ ਉਹਨਾ
ਕਿਹਾ ਪੰਜਾਬ ਵਿਚ ਕੇਜਰੀਵਾਲ ਸ੍ਰ.ਮਾਨ ਦੇ ਰੂਪ ਵਿਚ ਪਹਿਲਾ ਹੀ ਵਿਚਰ ਰਿਹਾ ਹੈ ਜੋ ਬਿਨਾਂ ਗੰਨਮੈਨਾ ਤੋ ਲੋਕਾਂ ਵਿਚ ਜਾਦੇ ਹਨ ਇਸ ਸਮੇ ਉਹਨਾ ਦੇ ਨਾਲ ਮਾਸਟਰ ਕਰਨੈਲ ਸਿੰਘ ਨਾਰੀਕੇ, ਅਵਤਾਰ ਸਿੰਘ ਚੱਕ, ਹਰਦੇਵ ਸਿੰਘ ਪੱਪੂ, ਹਰਜੀਤ ਸਿੰਘ ਸੰਜੂਮਾ,ਗੁਰਨੈਬ ਸਿੰਘ ਰਾਮਪੁਰ, ਬਲਜਿੰਦਰ ਸਿੰਘ ਸੰਗਾਲੀ.ਬਲਵੀਰ ਸਿੰਘ ਮਹੋਲੀ ਬਲਾਕ ਸੰਮਤੀ ਮੈਬਰ,ਬਿੱਕਰ ਸਿੰਘ ਧਨੋ, ਬਿੰਦਾ ਗਰੇਵਾਲ, ਮੁੰਹਮਦ ਰਜਾਕ ਆਦਿ ਆਗੂ ਹਾਜਰ ਸਨ।