Skip to content
Independent perspectives. Global stories.
BREAKING

ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

Share this story

ਰਾਮਪੁਰਾ ਫੂਲ, 11 ਜਨਵਰੀ (ਗਿੱਲ)- ਸਵੱਛ ਭਾਰਤ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਪੰਚਾਇਤ ਮੰਡੀਕਲਾਂ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਨਗਰ ਦੇ ਗਲੀ ਮੱਹੁਲਿਆਂ,ਘਰਾਂ ਅਤੇ ਚੌਕਾਂ ਆਦਿ ਵਿੱਚ ਫਲੈਕਸ ਬੋਰਡ,ਬੈਨਰ ਲਗਾਏ ਗਏ ਇਸ ਮੌਕੇ ਕਾਰਜ ਸਾਧਕ ਅਫਸਰ ਰਾਜੀਵ ਸਰੀਨ ਨੇ ਨਗਰ ਦੇ ਲੋਕਾਂ ਤੋ ਨਗਰ ਨੂੰ ਸੁੰਦਰ ਬਣਾਉਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਕੂੜਾ ਕਰਕਟ ਕੂੜੇਦਾਨਾਂ ਵਿੱਚ ਹੀ ਪਾਉਣਾ ਚਾਹੀਦਾ ਹੈ।ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਨਗਰ ਸੁੰਦਰ ਬਣ ਸਕੇ ਤੇ ਬੀਮਾਰੀਆਂ ਤੋ ਵੀ ਬਚਾਅ ਹੋ ਸਕੇ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਤੋਤਾ ਨੇ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ ਅਸੀ ਨਗਰ ਦੇ ਲੋਕਾਂ ਨੂੰ ਜਾਗਰੂਕ ਕਰਕੇ ਨਗਰ ਨੂੰ ਸੁੰਦਰਾਂ ਨਗਰਾਂ ਵਿੱਚ ਮੰਡੀਕਲਾਂ ਦਾ ਨਾਮ ਦਰਜ ਕਰਵਾਂਗੇ। ਇਸ ਮੌਕੇ ਜੇ.ਈ ਅਸ਼ੋਕ ਕੁਮਾਰ, ਕਲਰਕ ਸੰਨੀ ਕੁਮਾਰ ਆਦਿ ਨਗਰ ਨਿਵਾਸੀਆਂ ਨੇ ਸਫਾਈ ਮੁਹਿੰਮ ਵਿੱਚ ਹਿੱਸਾ ਲਾਇਆ।

WRITTEN BY