Skip to content
Independent perspectives. Global stories.
BREAKING

ਥਾਣਾ ਲੱਖੇਵਾਲੀ ਦੇ ਇੰਚਾਰਜ਼ ਸ: ਮਲਕੀਤ ਸਿੰਘ ਵੱਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਡ ਦੀ ਅਚਨਚੇਤ ਚੈਕਿੰਗ

Share this story

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਵਿੱਕੀ ਝਾਂਬ)- ਚਾਲੀ ਦੀ ਮੁਕਤਿਆਂ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿੱਚ ਮੇਲਾ ਮਾਘੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਮਾਨਯੋਗ ਐਸ.ਐਸ.ਪੀ ਸ਼ੁਸ਼ੀਲ ਕੁਮਾਰ ਜੀ ਦੇ ਨਿਰਦੇਸ਼ਾਂ ਮੁਤਾਬਿਕ ਥਾਂਣਾ ਮੰਡੀ ਲੱਖੇਵਾਲੀ ਦੇ ਇੰਚਾਰਜ਼ ਸ:ਮਲਕੀਤ ਸਿੰਘ ਨੇ ਰੇਲਵੇ ਸ਼ਟੇਸ਼ਨ, ਬੱਸ ਸਟੈਡਾਂ ਤੇ ਹੋਰ ਸੱਕੀ ਥਾਵਾਂ ਦੀ ਚੈਕਿੰਗ ਕੀਤੀ। ਤਾਂਕਿ ਕਿਸੇ ਵੀ ਤਰਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਥਾਂ ਤੇ ਤੂਹਾਨੂੰ ਕੋਈ ਲਵਾਰਿਸ ਵਸਤੂ ਜਾਂ ਕੋਈ ਸੱਕੀ ਵਿਅਕਤੀ ਲੱਗਦਾ ਹੈ ਤਾਂ ਤੁਸੀ ਤਰੁੰਤ ਥਾਣਾ ਲੱਖੇਵਾਲੀ ਦੇ ਇਨ੍ਹਾਂ ਨੰਬਰਾਂ ਤੇ 98725-24500, 99147-92084 ਜਾਣਕਾਰੀ ਦੇ ਸਕਦੇ ਹੋ। ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਵੱਲ ਜਾਣ ਵਾਲੇ ਰਸਤਿਆਂ ਤੋ ¦ਘਣ ਵਾਲੇ ਕਾਰਾਂ,ਬੱਸਾਂ ਤੇ ਹੋਰ ਵਹੀਕਲਾਂ ਦੀ ਵੀ ਚੈਕਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ:ਮਲਕੀਤ ਸਿੰਘ ਨੇ ਦੱਸਿਆ ਕਿ ਅਮਨ ਸ਼ਾਤੀ ਨੂੰ ਬਰਕਰਾਰ ਰੱਖਣ ਲਈ ਇਹ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

WRITTEN BY