Skip to content
Independent perspectives. Global stories.
BREAKING

ਕਾਂਗਰਸ ਸਰਕਾਰ ਅਜੇ ਅਕਾਲੀਆਂ ਵੱਲੋਂ ਖਿਲਾਰੇ ਕੰਡੇ ਕਰ ਰਹੀ ਹੈ ਸਾਫ : ਫਤਿਹਜੰਗ ਬਾਜਵਾ

Share this story

ਕਾਹਨੂੰਵਾਨ, 9 ਜਨਵਰੀ (ਡਾ . ਜਸਪਾਲ ਸਿੰਘ ਭਿੱਟੇਵੱਡ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬੀਆਂ ਦੇ ਸਰਵਪਖੀ ਵਿਕਾਸ ਲਈ ਹਰ ਪੱਧਰ ’ਤੇ ਕੰਮ ਚੱਲ ਰਹੇ ਹਨ।ਪੰਜਾਬ ਵਾਸੀ ਪਿਛਲੇ 10 ਸਾਲਾਂ ਤੋਂ ਸੰਤਾਪ ਭੋਗ ਰਹੇ ਹਨ।ਇਹ ਵਿਚਾਰ ਹਲਕਾ ਕਾਦੀਆਂ ’ਚ ਆਪਣੇ ਨਜ਼ਦੀਕੀ ਯੂਥ ਕਾਂਗਰਸੀ ਆਗੂ ਅਤਿੰਦਰਪਾਲ ਪ੍ਰਿੰਸ ਕਾਲਾ ਬਾਲਾ ਸਮੇਤ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਹਲਕੇ ਦਾ ਬੁਣਿਆਦੀ ਢਾਂਚਾ ਹੀ ਗਠਜੋੜ ਸਰਕਾਰ ਨੇ ਬਿਲਕੁਲ ਹੀ ਤਬਾਹ ਕਰ ਕੇ ਰੱਖ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਅਕਾਲੀਆਂ ਵੱਲੋਂ ਕਾਂਗਰਸ ਸਰਕਾਰ ਦੇ ਰਾਹ ਵਿਚ ਖਿਲਾਰੇ ਕੰਡੇ ਹੀ ਚੁਗਣ ਲਈ ਵਡੀ ਮਸਕਤ ਕਰਨੀ ਪੈ ਰਹੀ ਹੈ।ਇਸ ਮੌਕੇ ਪ੍ਰਿੰਸ ਕਾਲਾ ਬਾਲਾ ਨੇ ਆਪਣੇ ਪਿੰਡ ਕਾਲਾ ਬਾਲਾ ਚ ਲੋੜੀਂਦੇ ਵਿਕਾਸ ਕੰਮਾਂ ਲਈ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ।ਉਹਨਾਂ ਦਸਿਆ ਕਿ ਸਕੂਲ ਦੀ ਖੇਡ ਗਰਾਉਂਡ ਚ ਸਟੇਡੀਅਮ ਦੀ ਲੋੜ ਹੈ।ਪਿੰਡ ’ਚ ਸੀਵਰੇਜ ਸਿਸਟਮ ਦੀ ਲੋੜ ਹੈ।ਪਿੰਡ ਦੇ ਨੌਜਵਾਨ ਵਰਗ ਲਈ ਆਧੁਨਿਕ ਜ਼ਿਮ ਅਤੇ ਖੇਡਾਂ ਦੇ ਸਮਾਨ ਦੀ ਲੋੜ ਹੈ।ਪਿੰਡ ਦੇ ਪੈਨਸ਼ਨ ਤੋਂ ਵਾਂਝੇ ਲੋੜਵੰਦ ਲੋਕਾਂ ਨੂੰ ਪੈਨਸ਼ਨ ਅਤੇ ਸਿਹਤ ਸਹੂਲਤਾਂ ਦੀ ਵੀ ਲੋੜ ਹੈ।ਹਲਕਾ ਵਿਧਾਇਕ ਨੇ ਇਹਨਾਂ ਮੰਗਾਂ ਪ੍ਰਤੀ ਕਾਫੀ ਸੰਜੀਦਗੀ ਦਿਖਾਈ ਅਤੇ ਪ੍ਰਿੰਸ ਅਤੇ ਉਸਦੇ ਸਾਥੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ।ਇਸ ਮੌਕੇ ਉਹਨਾਂ ਨਾਲ ਹਰਵਿੰਦਰ ਕਾਲਾ ਬਾਲਾ ਜਗਤਾਰ ਕਾਲਾ ਬਾਲਾ ਡਾ ਜਤਿੰਦਰ ਸਿੰਘ ਮਨਜੀਤ ਸਿੰਘ ਪਰਗਟ ਕਾਲਾ ਬਾਲਾ ਹੈਪੀ ਕਾਲਾ ਬਾਲਾ ਵੀ ਹਾਜ਼ਰ ਸਨ।

WRITTEN BY