Skip to content
Independent perspectives. Global stories.
BREAKING

ਕਾਂਗਰਸ ਦੀ ਹਰ ਧਕੇਸ਼ਾਹੀ ਦਾ ਸ਼੍ਰੋਮਣੀ ਅਕਾਲੀ ਦਲ ਦੇਵੇਗਾ ਜਵਾਬ : ਰਾਜੂ ਖੰਨਾ

Share this story

ਅਮਲੋਹ, 8 ਜਨਵਰੀ, (ਰਣਜੀਤ ਸਿੰਘ ਘੁੰਮਣ)-ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੀ ਇਕ ਵਿਸ਼ੇਸ਼ ਮੀਟਿੰਗ ਹਲਕੇ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਹੇਠ ਪਾਰਟੀ ਦਫਤਰ ਅਮਲੋਹ ਵਿਖੇ ਹੋਈ। ਜਿਸ ਵਿਚ ਹਲਕੇ ਤੋਂ ਵਡੀ ਗਿਣਤੀ ਵਿਚ ਪੰਚਾਂ ਸਰਪੰਚਾਂ, ਪਾਰਟੀ ਵਰਕਰਾਂ ਤੇ ਆਗੂਆਂ ਨੇ ਸਮੂਲੀਅਤ ਕੀਤੀ। ਇਸ ਮੀਟਿੰਗ ਨੂੰ ਸ਼੍ਰੌਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਸਾ ਸਿੰਘ ਆਹਲੁਵਾਲੀਆ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ, ਕਸ਼ਮੀਰਾ ਸਿੰਘ ਸ਼ਾਹਪੁਰ, ਜਥੇਦਾਰ ਜਰਨੈਲ ਸਿੰਘ ਮਾਜਰੀ, ਕਮਲਜੀਤ ਸਿੰਘ ਗਿਲ, ਜਤਿੰਦਰ ਸਿੰਘ ਧਾਲੀਵਾਲ, ਸ਼ਰਧਾ ਸਿੰਘ ਛੰਨਾ, ਪਰਮਜੀਤ ਸਿੰਘ , ਸੰਤੋਖ ਸਿੰਘ ਖਨਿਆਣ ਨੇ ਵੀ ਸੰਬੋਧਨ ਕੀਤਾ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਨੇ ਹੋਏ ਹਲਕੇ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌੰਮਣੀ ਅਕਾਲੀ ਦਲ ਕਾਂਗਰਸ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਧਕੇਸ਼ਾਹੀਆਂ ਦਾ ਡਟ ਕੇ ਮੁਕਾਬਲਾ ਹੀ ਨਹੀਂ ਕਰੇਗਾ ਸਗੋਂ ਆਉਣ ਵਾਲੀਆਂ ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਲੜਨ ਲਈ ਪੂਰੀ ਤਰਾਂ ਤਿਆਰ ਹੈ। ਇਹਨਾਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਹਰ ਧਾਂਦਲੀ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਾਵੇਗਾ। ਉਹਨਾਂ ਹਲਕਾ ਅਮਲੋਹ ਅੰਦਰ ਪਿੰਡ ਪਧਰ ਤੇ ਪੰਚਾਇਤੀ ਚੋਣਾਂ ਲਈ ਕਾਂਗਰਸ ਵਲੋਂ ਆਪਣੇ ਹਿਮਾਇਤੀਆਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਵਾਰਡਬੰਦੀ ਦਾ ਵੀ ਡਟ ਕੇ ਵਿਰੋਧ ਕੀਤਾ ਅਤੇ ਅਧਿਕਾਰੀੌਆਂ ਨੂੰ ਤਾੜਨਾ ਕੀਤੀ ਕਿ ਉਹ ਪੰਚਾਇਤੀ ਐਕਟ ਮੁਤਾਬਿਕ ਹੀ ਵਾਰਡਬੰਦੀ ਕਰਨ ਨਹੀਂ ਤਾਂ ਉਹਨਾਂ ਖਿਲਾਫ ਮਾਣਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ। ਇਸ ਮੌਕੇ ਤੇ ਕੈਪਟਨ ਜਸਵੰਤ ਸਿੰਘ ਬਾਜਵਾ, ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਸੁਭਾਸ਼ ਵਰਮਾ, ਜਥੇਦਾਰ ਕਰਮਜੀਤ ਸਿੰਘ , ਕੋਂਸਲ ਮਿਸ਼ਰਾ, ਨਿਰਭੈ ਸਿੰਘ ਵਿਰਕ, ਬੀਬੀ ਜਸਵਿੰਦਰ ਕੌਰ ਬੇਬੀ, ਵਿਕੀ ਚਾਹਲ, ਹਰਮਿੰਦਰ ਸਿੰਘ ਕੁੰਭੜਾ, ਇੰਦਰਜੀਤ ਸਿੰਘ, ਹਰਬੰਸ ਸਿੰਘ ਬਡਾਲੀ, ਸੋਮਨਾਥ ਅਜਨਾਲੀ, ਯਾਦਵਿੰਦਰ ਸਿੰਘ , ਜਸਵਿੰਦਰ ਸਿੰਘ ਗਰੇਵਾਲ, ਰਾਜੀ ਤੰਦਾ ਬਧਾ, ਕੁਲਜੀਤ ਸਿੰਘ ਨਰੈਣਗੜ੍ਹ, ਪਰਮਜੀਤ ਸਿੰਘ ਸਰਪੰਚ ਸ਼ਮਸ਼ਪੁਰ, ਬਲਵਿੰਦਰ ਸਿੰਘ , ਕਾਹਨ ਸਿੰਘ ਝੰਬਾਲਾ, ਕੁਲਦੀਪ ਸਿੰਘ ਮੁਢੜੀਆਂ, ਵਿਕੀ ਮਿਤਲ, ਡਾ ਰਘੁਬੀਰ ਸ਼ੁਕਲਾ, ਬਲਵੰਤ ਸਿੰਘ ਘੁਲੁਮਾਜਰਾ, ਸੋਨੀ ਕੋਲਗੜ੍ਹ.ਡਾਇਰੈਕਟਰ ਦਰਸ਼ਨ ਸਿੰਘ ਔਲਖ, ਜਗੀ ਬੁਗਾ, ਕਰਮਜੀਤ ਸਿੰਘ , ਕੇਹਰ ਸਿੰਘ, ਦਰਬਾਰਾ ਸਿੰਘ, ਮਨਜੀਤ ਸਿੰਘ ਚਤਰਪੁਰਾ, ਬਲਦੇਵ ਸਿੰਘ ਕਾਹਨਪੁਰਾ, ਮਾਨ ਸਿੰਘ ਬੈਣਾ, ਕਾਲੁ ਭਗਵਾਨਪੁਰਾ, ਸੋਹਨ ਸਿੰਘ, ਨਿਰਮਲ ਗਿਰ, ਕੁਲਵੰਤ ਸਿੰਘ ਲਾਡਪੁਰ, ਕੁਲਦੀਪ ਸਿੰਘ ਮਛਰਾਈ, ਅਮਰੀਕ ਸਿੰਘ ਸਲਾਣਾ, ਡਾ ਪਰਮਜੀਤ ਸਿੰਘ, ਕੇਵਲ ਖਾਂ, ਯੂਥ ਆਗੂ ਧਰਮਿੰਦਰ ਸਿੰਘ ਹਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵਡੀ ਗਿਣਤੀ ਵਿਚ ਵਰਕਰ ਤੇ ਆਗੂ ਹਾਜਰ ਸਨ।

WRITTEN BY