Skip to content
Independent perspectives. Global stories.
BREAKING

ਕੌਂਸਲਰ ਤੂਰ ਗਊ ਸ਼ਾਲਾ ਭਵਾਨੀਗੜ੍ਹ ਦੇ ਪ੍ਰਧਾਨ ਬਣੇ

Share this story

ਭਵਾਨੀਗੜ੍ਹ, 8 ਜਨਵਰੀ (ਕ੍ਰਿਸ਼ਨ ਗਰਗ)- ਅਜ ਗਊਸ਼ਾਲਾ ਪ੍ਰਬੰਧਕ ਕਮੇਟੀ ਭਵਾਨੀਗੜ੍ਹ ਦੀ ਬੈਠਕ ਸਥਾਨਕ ਗਊਸ਼ਾਲਾ ਵਿਖੇ ਹੋਈ ਜਿਸ ਵਿਚ ਮੌਜੂਦਾ ਪ੍ਰਧਾਨ ਸ਼੍ਰੀ ਪਰਮਾਨੰਦ ਨੇ ਸਿਹਤ ਕਾਰਣਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਜਿਸਨੂੰ ਸਭਾ ਨੇ ਪ੍ਰਵਾਨ ਕਰਦੇ ਹੋਏ ਨਵਾਂ ਪ੍ਰਧਾਨ ਚੁਣਨ ਦੀ ਪ੍ਰਵਾਨਗੀ ਦਿਤੀ। ਇਸ ਉਪਰੰਤ ਮਨੀਸ਼ ਕਦ ਗਿੰਨੀ ਨੇ ਪ੍ਰਧਾਨਗੀ ਲਈ ਸ੍ਰੀ ਅਵਤਾਰ ਤੂਰ ਦੇ ਨਾਂ ਦਾ ਪ੍ਰਸਤਾਵ ਰਖਿਆ ਜਿਸਦਾ ਅਨੁਮੋਦਨ ਉਮੇਸ਼ ਘਈ ਐਡਵੋਕੇਟ ਅਤੇ ਰਾਜ ਕੁਮਾਰ ਸ਼ਰਮਾ ਨੇ ਕੀਤਾ। ਸਭਾ ਨੇ ਸਰਬਸੰਮਤੀ ਨਾਲ ਸ਼੍ਰੀ ਅਵਤਾਰ ਤੂਰ ਕੌਂਸਲਰ ਨੂੰ ਪ੍ਰਧਾਨ ਚੁਣ ਲਿਆ। ਇਸ ਮੌਕੇ ਤੇ ਰਾਜਿੰਦਰ ਪੁਰੀ, ਗੁਰਤੇਜ ਸਿੰਘ ਝਨੇੜੀ, ਪਰਸ਼ੋਤਮ ਕਾਂਸਲ, ਬਲਦੇਵ ਕ੍ਰਿਸ਼ਨ, ਰਾਜਿੰਦਰ ਸਚਦੇਵਾ, ਕ੍ਰਿਸ਼ਨ ਗੋਇਲ, ਅਜੇ ਗੋਇਲ, ਅਵਿਨਾਸ਼ ਢੰਡ, ਸੰਜੀਵ ਸਿੰਗਲਾ, ਮਹੇਸ਼ ਲਕੀ, ਭੁਪਿੰਦਰ ਮਿਤਲ, ਪ੍ਰਿੰਸ ਮਿਤਲ, ਅੰਮ੍ਰਿਤ ਲਾਲ ਗਰਗ, ਹਰਬੰਸ ਲਾਲ ਆਦਿ ਵੀ ਹਾਜਰ ਸਨ।

WRITTEN BY