May 16, 2026 1:02 am

ਲਾਇਨ ਕਲੱਬ ਵੱਲੋਂ ਤਿੰਨ ਸਕੂਲਾਂ ਦੇ 50 ਜਰੂਰਤਮੰਦ ਬੱਚਿਆਂ ਬੂਟ-ਜੁਰਾਬਾਂ ਵੰਡੇ

ਸਮਾਣਾ, 5 ਜਨਵਰੀ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਲਾਇਨ ਕਲੱਬ ਸਮਾਣਾ ਵੱਲੋਂ ਪ੍ਰਧਾਨ ਰਕੇਸ਼ ਗਰਗ ਦੀ ਪ੍ਰਧਾਨਗੀ ਵਿਚ ਆਯੋਜਿਤ ਇਕ ਸਮਾਗਮ ਦੌਰਾਨ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਸਮਾਣਾ (ਲੜਕੇ), ਟਿੱਬੀ ਮੁਹੱਲਾ, ਨਵੀਂ ਬਸਤੀ ਦੇ ਕਰੀਬ 50 ਸਕੂਲੀ ਬੱਚਿਆਂ ਨੂੰ ਨਵੇਂ ਸਾਲ ਦੀ ਆਮਦ ਮੌਕੇ ਸਰਦੀ ਦੇ ਮੋਸਮ ਵੇਖਦੇ ਹੋਏ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ। ਇਸ ਕਾਰਜ ਨੂੰ ਲਾਇਨ ਕਲੱਬ ਮੈਂਬਰ ਡਾ: ਨਰੇਸ਼ ਗੁਪਤਾ ਵੱਲੋਂ ਆਪਣੇ ਸਵ: ਪਿਤਾ ਡਾ: ਬਲਦੇਵ ਕ੍ਰਿਸ਼ਨ ਦੀ ਯਾਦ ਵਿਚ ਸੰਪੋਸ਼ਰ ਕੀਤਾ ਹੋਇਆ ਸੀ। ਇਸ ਮੌਕੇ ਲਾਇਨ ਸੁਰਿੰਦਰ ਕੁਮਾਰ ਵੱਲੋਂ ਲੋਹੜੀ ਦੇ ਸ਼ੁਭ ਤਿਊਹਾਰ ਮੌਕੇ ਤਿੰਨ ਸਕੂਲਾਂ ਦੇ 50 ਬੱਚਿਆਂ ਨੂੰ ਬੂਟ-ਜੁਰਾਬਾਂ ਦੇਣ ਦਾ ਐਲਾਨ ਕੀਤਾ। ਇਸ ਮੌਕੇ ਨਗਰ ਕੌਸਲ ਪ੍ਰਧਾਨ ਕਪੂਰ ਚੰਦ ਬਾਂਸਲ, ਪਵਨ ਬਾਂਸਲ ਮੈਂਬਰ ਪੰਜਾਬ ਕਾਂਗਰਸ ਕਮੇਟੀ, ਕਰਮ ਚੰਦ ਅਰੋੜਾ, ਸੈਕਟਰੀ ਰਾਕੇਸ਼ ਜਿੰਦਲ, ਕੈਸ਼ੀਅਰ ਸੰਜੂ ਗਰਗ, ਡਾ: ਸੁਰਿੰਦਰ ਕੁਮਾਰ, ਡਾ: ਸੁਖਵਿੰਦਰ ਸਿੰਘ, ਹੈਡ ਟੀਚਰ ਰਾਜਵਿੰਦਰ ਕੌਰ, ਨੈਸ਼ਨਲ ਅਵਾਰਡੀ ਮਾਸਟਰ ਪਰਮਜੀਤ ਲਾਲ, ਸ਼੍ਰੀਮਤੀ ਸਵਰਨ ਗੋਇਲ, ਮਿਸ ਮਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ,ਬਿੰਦੂ ਬਾਲਾ, ਨਵਦੀਪ ਕੁਮਾਰੀ, ਤ੍ਰਿਪਤਾ ਰਾਣੀ, ਮੀਨਾ ਰਾਣੀ, ਹਰਜਿੰਦਰ ਸਿੰਘ, ਸੰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।

Send this to a friend