ਫਰੀਦਕੋਟ, 5 ਜਨਵਰੀ (ਗੁਰਜੀਤ ਰੋਮਾਣਾ)- ਸਿਵਲ ਅਧਿਕਾਰਾਂ ਦੀ ਸੁਰਖਿਆ ਐਕਟ 1955 ਸਬੰਧੀ 8 ਜਨਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਭਲਾਈ ਅਫ਼ਸਰ ਗੁਰਮੀਤ ਸਿੰਘ ਬਰਾੜ ਨੇ ਦਿਤੀ।ਉਨ੍ਹਾਂ ਦਸਿਆ ਕਿ ਡਾਇਰੈਕਟਰ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆ ਅਤੇ ਘਟ ਗਿਣਤੀ ਵਰਗ ਭਲਾਈ ਪੰਜਾਬ ਦੀਆਂ ਹਦਾਇਤਾਂ ਤੇ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਦਾ ਸੈਮੀਨਾਰ ਡਾ. ਬੀ.ਆਰ. ਅੰਬੇਦਕਰ ਭਵਨ ਫਰੀਦਕੋਟ ਵਿਖੇ ਹੋਵੇਗਾ। ਇਸ ਸੈਮੀਨਾਰ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਕਰਨਗੇ ਜਦਕਿ ਮੁਖ ਮਹਿਮਾਨ ਵਜੋਂ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿਲੋਂ ਸ਼ਾਮਿਲ ਹੋਣਗੇ।