May 16, 2026 3:20 am

ਸ਼ਰਧਾ ਅਤੇ ਉਤਸ਼ਾਹ ਨਾਲ ਮਨ੍ਹਾਇਆ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ

ਮੋਰਿੰਡਾ, 5 ਜਨਵਰੀ (ਹਰਜਿੰਦਰ ਸਿੰਘ ਸਿੰਘ)- ਸਰਬੰਸ ਦਾਨੀ ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜ੍ਹਾ ਮੋਰਿੰਡਾ ਦੇ ਇਲਾਕੇ ’ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨ੍ਹਾਇਆ ਗਿਆ। ਸਥਾਨਕ ਬੱਸ ਸਟੈਂਡ ਦੇ ਸਮੂਹ ਦੁਕਾਨਦਾਰਾਂ, ਅੱਡਾ ਇੰਚਾਰਜਾਂ, ਡਰਾਇਵਰਾਂ ਅਤੇ ਕੰਡਕਟਰਾਂ ਵੱਲੋਂ ਸਾਂਝੇ ਤੌਰ ’ਤੇ ਪਿੱਛਲੇ ਤਿੰਨ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਵਾਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਉਪਰੰਤ ਰਾਗੀ ਜਥੇ ਵੱਲੋ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਗੁਰੂ ਕਾ ਅਤੁੱਟ ¦ਗਰ ਵਰਤਾਇਆ ਗਿਆ। ਸੈਕੜੇ ਯਾਤਰੂਆਂ ਅਤੇ ਸਥਾਨਕ ਨਿਵਾਸੀਆਂ ਨੇ ਇਸ ¦ਗਰ ਤੋਂ ਪ੍ਰਸ਼ਾਦਾ ਛਕਿਆ। ਇਸ ਮੋਕੇ ਅੱਡਾ ਇੰਚਾਰਜ ਅਮੋਲਕ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਪਾਲੀ ਪੰਜਕੋਹਾ, ਗਿਆਨ ਸਿੰਘ ਸਰੋਆ, ਗੁਰਪ੍ਰੀਤ ਸਿੰਘ ਬਿੱਟੂ, ਸਮਾਜ ਸੇਵੀ ਸਰਬਜੀਤ ਸਿੰਘ ਜੱਸੀ, ਰੂਪ ਸਿੰਘ, ਆਗਿਆਪਾਲ ਸਿੰਘ ਪੰਜਕੋਹਾ, ਗੁਰਚਰਨ ਸਿੰਘ ਸੱਖੋਮਾਜਰਾ, ਜਤਿੰਦਰ ਸਿੰਘ, ਮੋਹਨ ਸਿੰਘ ਕਾਂਝਲਾ, ਲਖਬੀਰ ਸਿੰਘ ਲੱਖੀ, ਧਰਮਿੰਦਰ ਸਿੰਘ ਕੋਟਲੀ, ਜਸਵਿੰਦਰ ਸਿੰਘ, ਸੁਰਜੀਤ ਸਿੰਘ ਬਡਵਾਲੀ, ਮੋਹਨ ਸਿੰਘ ਕਾਂਝਲਾ, ਗੁਲਸ਼ਨ ਖਰੜ੍ਹ, ਧਰਮਿੰਦਰ ਸਿੰਘ, ਅਮਰਜੀਤ ਸਿੰਘ, ਚੀਮਾ ਉੱਚਾ ਪਿੰਡ, ਲੱਲਾ ਰੌਣੀ ਆਦਿ ਹਾਜ਼ਰ ਸਨ। ਇਸੇ ਤਰਾਂ ਗੁਰਦੁਆਰਾ ਰਾਮਗੜੀਆ ਸਾਹਿਬ ਮੋਰਿੰਡਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਸ੍ਰੀ ਸੁੱਖਮਨੀ ਸਾਹਿਬ ਸੇਵਾ ਸੋਸਾਇਟੀ ਮੋਰਿੰਡਾ ਦੀਆਂ ਬੀਬੀਆਂ ਦੇ ਜਥੇ ਵੱਲੋ ਸੰਗਤਾਂ ਨੂੰ ਕੀਰਤਨ ਦੁਆਰਾ ਗੁਰਬਾਣੀ ਨਾਲ ਜੋੜਿਆ ਗਿਆ।

Send this to a friend