May 16, 2026 2:48 am

ਵਿਧਾਇਕ ਕਾਕਾ ਰਣਦੀਪ ਸਿੰਘ ਰਾਹੀਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 6 ਲੱਖ ਦੀ ਸਹਾਇਤਾ ਦੇ ਪੱਤਰ ਵੰਡੇ

ਅਮਲੋਹ, 5 ਜਨਵਰੀ, (ਰਣਜੀਤ ਸਿੰਘ ਘੁੰਮਣ)- ਅੱਜ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਅਮਲੋਹ ਵਿਖੇ ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਵਿਧਾਇਕ ਕਾਕਾ ਰਣਦੀਪ ਸਿੰਘ ਪੀ.ਏ ਰਾਮ ਕਿਸ਼ਨ ਭੱਲਾ, ਸ਼ਹਿਰੀ ਪ੍ਰਧਾਨ ਹੈਪੀ ਪਜ਼ਨੀ, ਜਿਲ੍ਹਾ ਜਰਨਲ ਸਕੱਤਰ ਜਗਬੀਰ ਸਿੰਘ ਸਲਾਣਾ, ਯੂਥ ਕਾਂਗਰਸ ਹਲਕਾ ਅਮਲੋਹ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਹੈਪੀ, ਬਲਾਕ ਕਾਂਗਰਸ ਦੇ ਪ੍ਰਧਾ ਸਿੰਗਾਰਾ ਸਿੰਘ ਸਲਾਣਾ ਵੱਲੋਂ ਪਿਡ ਝੰਬਾਲਾ ਦੇ ਸਵ ਕਿਸਾਨ ਭਗਵੰਤ ਸਿੰਘ ਅਤੇ ਭਗਵਾਨਪੁਰਾ ਦੇ ਕਿਸਾਨ ਸਵ ਦਰਸ਼ਨ ਸਿੰਘ ਜਿਹੜੇ ਕਿ ਕਰਜੇ ਕਾਰਨ ਆਂਤਮ ਹੱਤਿਆ ਕਰ ਚੁੱਕੇ ਹਨ ਦੇ ਪ੍ਰੀਵਾਰਕ ਮੈਬਰਾਂ ਨੂੰ ਸਰਕਾਰ ਵੱਲੋਂ ਭੇਜੇ ਗਏ ਤਿੰਨ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਮਨਜੂਰੀ ਪੱਤਰ ਜਾਰੀ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਾਂਗਰਸੀ ਆਗੂਆ ਨੇ ਕਿਹਾ ਕਿ ਕਾਂਗਰਸੀ ਸਰਕਾਰ ਪੰਜਾਬ ਦੇ ਲੋਕਾ ਦੀ ਆਪਣੀ ਸਰਕਾਰ ਹੈ ਜਿਸ ਕਰਕੇ ਸਰਕਾਰ ਵੱਲੋਂ ਹਰ ਵਰਗ ਦੇ ਲੋਕਾ ਨੂੰ ਅਹਿਮ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਹਿਣੀ ਅਤੇ ਕਰਨੀ ਦੀ ਪੱਕੀ ਹੈ ਉਨ੍ਹਾਂ ਪੰਜਾਬ ਦੇ ਕਿਸਾਨਾ ਨਾਲ ਕੀਤੇ ਵਾਅਦੇ ਜਿਹੜੇ ਕਿ ਪੂਰੇ ਕਰਨੇ ਸੁਰੂ ਕਰ ਦਿੱਤੇ ਹਨ ਅਤੇ ਪੰਜਾਬ ਦੇ ਹਰ ਵਰਗ ਨਾਲ ਕੀਤੇ ਵਾਅਦੇ ਨੂੰ ਸਰਕਾਰ ਪੂਰਾ ਕਰੇਗੀ। ਇਸ ਮੌਕੇ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਰਾਮ ਕਿਸ਼ਨ ਭੱਲਾ ਨੇ ਕਿਸਾਨਾ ਦੇ ਪ੍ਰੀਵਾਰਕ ਮੈਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਹੀ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਹਰ ਮੱਦਦ ਕਰਵਾਈ ਜਾਵੇਗੀ। ਇਸ ਮੌਕੇ ਰਾਜਵੰਤ ਕੌਰ ਪਤਨੀ ਸਵਰਗੀ ਕਿਸਾਨ ਭਗਵੰਤ ਸਿੰਘ ਝੰਬਾਲਾ ਅਤੇ ਪਰਮਜੀਤ ਕੌਰ ਪਤਨੀ ਸਵਰਗੀ ਕਿਸਾਨ ਦਰਸਨ ਸਿੰਘ ਭਗਵਾਨਪੁਰਾ ਨੂੰ 3-3 ਲੱਖ ਦੇ ਮੰਜੂਰੀ ਪੱਤਰ ਦਿੱਤੇ ਗਏ। ਇਸ ਮੌਕੇ ਸੀਨੀਅਰ ਆਗੂ ਹੈਪੀ ਸੂਦ, ਅਮਰਜੀਤ ਸਿੰਘ ਗਿੱਲ ਹਰੀਪੁਰ, ਸਵਰਨ ਸਿੰਘ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਰ ਗਰਗ, ਸੁਖਦੇਵ ਸਿੰਘ ਸ਼ਾਹਪੁਰ, ਲਖਵਿੰਦਰ ਸਿੰਘ ਭੱਟੋਂ, ਬਖਸ਼ੀਸ਼ ਸਿੰਘ, ਹਰਨੈਲ ਸਿੰਘ ਲਾਡਪੁਰ, ਕੁਲਵੰਤ ਸਿੰਘ ਜੰਡਿਆਲੀ ਅਤੇ ਸੇਵਾਦਾਰ ਭੀਮ ਸਿੰਘ ਮੌਜ਼ਦ ਸਨ।

Send this to a friend