May 16, 2026 2:17 am

ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਹਾੜੇ ਸਬੰਧੀ ਲਹਿਲ ਕਲਾਂ ਵਿਖੇ ਨਗਰ ਕੀਰਤਨ ਸਜਾਇਆ

ਮੂਨਕ, 5 ਜਨਵਰੀ , (ਕੁਲਵੰਤ ਸਿੰਘ ਦੇਹਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਨੌਵੀਂ ਪਾਤਸ਼ਾਹੀ ਪਿੰਡ ਲਹਿਲ ਕਲਾਂ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਚ ਪੂਰੇ ਜਾਹੌ-ਜਲਾਲ ਨਾਲ ਨਗਰ ਕੀਰਤਨ ਸਜਾਇਆ ਗਿਆ 3 ਜਨਵਰੀ ਤੋਂ ਅਖੰਡ ਪਾਠ ਸਾਹਿਬ ਅਰੰਭ ਹੋਏ ਅਤੇ ਅਜ ਸਵੇਰੇ ਭੋਗ ਪਾਏ ਗਏ ਉਪਰੰਤ ਨਗਰ ਕੀਰਤਨ ਦੀ ਅਰੰਭਤਾ ਜੈਕਾਰਿਆਂ ਦੀ ਗੂੰਜ ਵਿਚ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸਜਾਇਆ ਗਿਆ। ਸੰਗਤਾਂ ਵਲੋਂ ਗੁਰਬਾਣੀ ਦੇ ਸ਼ਬਦ ਪੜ੍ਹਦਿਆਂ ਨਗਰ ਦੀ ਪ੍ਰਕਰਮਾ ਕੀਤੀ ਗਈ ? ਪਿੰਡ ਵਾਸੀਆਂ ਵਲੋਂ ਸਾਰੇ ਪਿੰਡ ਨੂੰ ਸੁੰਦਰ ਰੰਗ ਬਰੰਗੀਆ ਪਤੰਗੀਆ ਨਾਲ ਸਜਾਇਆ ਗਿਆ ਅਤੇ ਅਕਾਲ ਗਤਕਾ ਪਾਰਟੀ ਮਸਤੂਆਣਾ ਸਾਹਿਬ ਦੇ ਜਥੇ ਨੇ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਸੇਵਾਦਾਰਾਂ ਵਲੋਂ ਸੰਗਤਾਂ ਲਈ ਚਾਹ ਪਕੋੜਿਆਂ ਅਤੇ ਜਲੇਬੀਆਂ ਦੇ ਲੰਗਰ ਲਾਏ ਗਏ ?ਲੋਕਲ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਵਿਚ ਸਹਿਯੋਗ ਦੇਣ ਵਾਲੇ ਸਮੂਹ ਨੌਜਵਾਨ ਵੀਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿਤੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਿਖਿਆਵਾਂ ‘ਤੇ ਚਲਣ ਦੀ ਅਪੀਲ ਕੀਤੀ ?ਇਸ ਮੌਕੇ ਤੇ ਕਪੂਰ ਸਿੰਘ, ਸੁਖਵਿੰਦਰ ਸਿੰਘ, ਭਾਈ ਸੁਖਵੀਰ ਸਿੰਘ ਪ੍ਰਚਾਰਕ, ਦਲਜੀਤ ਸਿੰਘ ਸਰਾਓ ਲਹਿਲ ਕਲਾਂ, ਸਰਪੰਚ ਸਤੁਗੁਰ ਸਿੰਘ ਦੰਦੀਵਾਲ, ਵਰਿੰਦਰ ਸਿੰਘ ਧਕੜ, ਬਿੰਦਰ ਸਿੰਘ, ਜਥੇਦਾਰ ਤੇਜਾ ਸਿੰਘ ਆਦਿ ਸਮੂਹ ਸੰਗਤਾਂ ਵੀ ਹਾਜ਼ਰ ਸਨ।

Send this to a friend