ਫ਼ਤਹਿਗੜ੍ਹ ਸਾਹਿਬ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਵਿਭਾਗ ਵੱਲੋਂ ਐਮ.ਬੀ.ਏ. ਅਤੇ ਬੀ.ਬੀ.ਏ. ਦੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਵਿਦਿਅਕ ਟੂਰ ਦਾ ਆਯੋਜਨ ਕੀਤਾ ਗਿਆ। ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਭਾਰਤੀ ਸੰਸਦ, ਨਵੀਂ ਦਿੱਲੀ ਦਾ ਦੌਰਾ ਕਰਵਾਇਆ ਗਿਆ। ਇਸ ਵਿਦਿਅਕ ਟੂਰ ਵਿੱਚ ਕੁੱਲ 66 ਵਿਦਿਆਰਥੀਆਂ ਨੇ ਸੰਸਦ ਦਾ ਚੱਲਦਾ ਸ਼ੈਸ਼ਨ ਦੇਖਿਆ। ਇਸ ਦੌਰਾਨ ਮੈਂਬਰ ਪਾਰਲੀਮੈਂਟ, ਆਨੰਦਪੁਰ ਸਾਹਿਬ ਪ੍ਰੇਮ ਸਿੰਘ ਚੰਦੂਮਾਜਰਾ ਜੀ ਨੇ ਵਿਦਿਆਰਥੀਆਂ ਨੂੰ ਸਮਾਜਿਕ ਤੇ ਨੈਤਿਕ ਜਿੰਮੇਵਾਰੀਆਂ ਪ੍ਰਤੀ ਸੰਬੋਧਨ ਕੀਤਾ ਤੇ ਉਨ੍ਹਾਂ ਨੂੰ ਸਮਾਜ ਦੇ ਵਿਕਾਸ ਲਈ ਨਿਰਦੇਸ਼ਿਤ ਵੀ ਕੀਤਾ। ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸੰਸਦ ਦਾ ਸ਼ੈਸ਼ਨ ਦੇਖਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਜੀ ਨੇ ਮੈਨੇਜਮੈਂਟ ਵਿਭਾਗ ਦੇ ਇਸ ਵਿਦਿਅਕ ਟੂਰ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ ਇਸ ਵਿਦਿਅਕ ਟੂਰ ਦਾ ਪ੍ਰਬੰਧ ਕਰਨ ’ਤੇ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਭਾਰਤੀ ਪਾਰਲੀਮੈਂਟ ਦਾ ਦੌਰਾ ਕਰਨ ਦੀ ਪ੍ਰਵਾਨਗੀ ਦਿਵਾਈ ।
ਇਸ ਵਿਦਿਅਕ ਦੌਰੇ ਵਿੱਚ ਮੈਨੇਜਮੈਂਟ ਵਿਭਾਗ ਦੇ ਮੁੱਖੀ ਪ੍ਰੋ:ਕਮਲਪ੍ਰੀਤ ਕੌਰ, ਪ੍ਰੋ: ਸ਼ਿਵਾਨੀ ਬੈਕਟਰ, ਪ੍ਰੋ: ਰਤਨੇਸ਼ਪਾਲ ਸਿੰਘ, ਪ੍ਰੋ: ਸੌਰਵ ਸ਼ਰਮਾ, ਪ੍ਰੋ:ਕਰਮਪਾਲ ਸਿੰਘ ਬਰਾੜ ਆਦਿ ਪ੍ਰੋਫੈਸਰ ਸਾਹਿਬਾਨ ਵੀ ਸ਼ਾਮਿਲ ਸਨ।