ਚੰਡੀਗੜ੍ਹ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਦਸਿਆ ਹੈ ਕਿ ਸ੍ਰਥੀ ਐਨ ਕੇ ਸ਼ਰਮਾ ਪੂਰੇ ਜ਼ਿਲ੍ਹੇ ਮੋਹਾਲੀ ਦੇ ਸ਼ਥਹਿਰੀ ਅਤੇ ਦਿਹਾਤੀ ਪ੍ਰਧਾਨ ਹਨ।
ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਦਸਿਆ ਕਿ ਬਾਕੀ ਸ਼ਹਿਰ ਜਿਵੇਂ ਜ਼ੀਰਕਪੁਰ, ਡੇਰਾਬਸੀ, ਲਾਲੜੂ, ਖਰੜ, ਨਵਾਂ ਗਾਉਂ ਅਤੇ ਮੋਹਾਲੀ ਦੇ ਪ੍ਰਧਾਨ ਸਿਧੇ ਤੌਰ ਤੇ ਸ੍ਰਥੀ ਐਨ ਕੇ ਸ਼ਰਮਾ ਦੇ ਅਧੀਨ ਹੋਣਗੇ। ਉਹਨਾਂ ਕਿਹਾ ਕਿ ਸਾਰੇ ਸ਼ਹਿਰਾਂ ਦੇ ਪ੍ਰਧਾਨਾਂ ਦੇ ਨਿਯੁਕਤੀ ਪੱਤਰ ਵੀ ਸ੍ਰੀ ਸ਼ਰਮਾ ਵਲੋਂ ਜਾਰੀ ਕੀਤੇ ਜਾਣਗੇ।