May 16, 2026 9:53 am

ਨਵੇਂ ਸਾਲ ਦੇ ਸਵਾਗਤ ਲਈ ਬਾਲਿਆਂਵਾਲੀ ਵਿਖੇ ਖੀਰ ਦਾ ਲੰਗਰ ਲਗਾਇਆ

ਰਾਮਪੁਰਾ ਫੂਲ, 2 ਜਨਵਰੀ (ਗਿੱਲ)- ਅੱਜ ਨਵੇਂ ਵਰ੍ਹੇ ਦੀ ਪਹਿਲੀ ਜਨਵਰੀ ਤੇ ਸਥਾਨਕ ਵਿਖੇ ਦੁਕਾਨਦਾਰਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੀਰ ਦਾ ਲੰਗਰ ਲਗਾਇਆ।ਇਸ ਲੰਗਰ ਦੀ ਸੁਰੂਆਤ ਕਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਦੁਕਾਨਦਾਰ ਅੰਮ੍ਰਿਤਪਾਲ ਸਿੰਘ ਬਿੱਲ੍ਹਾ ਤੇ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਲੰਗਰ ਸਮੂਹ ਦੁਕਾਨਦਾਰਾਂ ਤੇ ਨੌਜਵਾਨਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਜੋ ਹਰ ਸਾਲ ਪਹਿਲੀ ਜਨਵਰੀ ਨੂੰ ਲਗਾਇਆ ਜਾਵੇਗਾ।
ਇਸ ਮੌਕੇ ਪੰਡਤ ਹੇਮ ਰਾਜ ਸਾਬਕਾ ਪੰਚ, ਡਾ. ਸਮਸ਼ੇਰ ਸਿੰਘ, ਰਿੰਕੂ ਕੁਮਾਰ, ਦੀਪੂ ਸਿੰਘ ਮਾਨ, ਸੁਖਮੰਦਰ ਸ਼ਰਮਾਂ, ਸੰਜੀਵ ਕੁਮਾਰ ਲੱਕੀ, ਸਿਵ ਕੁਮਾਰ ਦੀਪੂ, ਕ੍ਰਿਸ਼ਨ ਲਾਲ ਤਿੱਤਰੀ, ਕੁਲਦੀਪ ਸਿੰਘ ਹਲਵਾਈ, ਲਖਵਿੰਦਰ ਸਿੰਘ, ਅਜੈ ਕੁਮਾਰ ਆਦਿ ਹਾਜਰ ਸਨ।

Send this to a friend