May 14, 2026 2:49 pm

ਕੈਪਟਨ ਅਮਰਿੰਦਰ ਸਿੰਘ ਅਮਰੀਕਾ ਦੀ ‘ਹਾਰਵਰਡ ਯੂਨੀਵਰਸਿਟੀ’ ’ਚ ਦੇਣਗੇ ਲੈਕਚਰ

ਨਾਮੀ ਯੁਨੀਵਰਸਿਟੀ ਵੱਲੋਂ ਲੈਕਚਰ ਲਈ ਚੁਣੇ ਕੈਪਟਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ

ਚੰਡੀਗੜ੍ਹ/ਵਾਸ਼ਿੰਗਟਨ, 2 ਜਨਵਰੀ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਅਮਰੀਕਾ ’ਚ ਹਾਰਵਰਡ ਯੂਨੀਵਰਸਿਟੀ ਦੇ 15ਵੇਂ ਸਲਾਨਾ ਭਾਰਤ ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ’ਚ ਸ਼ਾਮਲ ਹੈ। 10 ਅਤੇ 11 ਫਰਵਰੀ ਨੂੰ ਹੋਣ ਵਾਲੇ ਇਸ ਸਾਲਾਨਾ ਸੰਮੇਲਨ ’ਚ ਕੈਪਟਨ ਅਮਰਿੰਦਰ ਸਿੰਘ ‘ਟਰਾਂਸਫਾਰਮੇਸ਼ਨ ਆਫ ਪੰਜਾਬੀ ਪਾਲਿਟਿਕਸ’ ’ਤੇ ਆਪਣੇ ਵਿਚਾਰ ਰਖਣਗੇ।ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਅਜਿਹੇ ਪਹਿਲੇ ਮੁੱਖ ਮੰਤਰੀ ਹੋਣਗੇ, ਜੋ ਹਾਰਵਰਡ ’ਚ ਹੋਣ ਵਾਲੇ ਸਮਾਗਮ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਇਸ ਸੰਮੇਲਨ ਨੂੰ ਸੰਬੋਧਨ ਕਰਨ ਵਾਲਿਆਂ ’ਚ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ਫਿਲਮ ਅਭਿਨੇਤਾ ਕਮਲ ਹਸਨ ਦੇ ਨਾਮ ਮੁਖ ਤੌਰ ’ਤੇ ਸ਼ਾਮਲ ਹਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ ਪਰ ਅਜੇ ਤਕ ਬਾਕੀ ਪੈਨਲਿਸਟ ਦੀ ਸਹਿਮਤੀ ਹਾਰਵਰਡ ਦੇ ਪ੍ਰਬੰਧਕਾਂ ਤਕ ਨਹੀਂ ਪੁਜੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕੀ-ਨੋਟ ਅਡਰੈਸ ਤੋਂ ਇਲਾਵਾ ਪੈਨਲ ਡਿਸਕਸ਼ਨ ‘ਚ ਸ਼ਾਮਲ ਹੋਣਾ ਹੈ। ਪੰਜਾਬ ਦੇ ਮੁਖ ਮੰਤਰੀ ਵਲੋਂ ਇਸ ਵਿਦੇਸ਼ੀ ਯੂਨੀਵਰਸਿਟੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਮਾਣ ਵਾਲੀ ਗਲ ਕਿਹਾ ਜਾ ਸਕਦਾ ਹੈ।

Send this to a friend