May 16, 2026 5:28 pm

ਕਾਂਗਰਸ ਵੱਲੋਂ ਪੁਲਵਾਮਾ ਹਮਲੇ ਸਬੰਧੀ ਸ੍ਰੀ ਮੋਦੀ ਦੀ ਚੁੱਪੀ ’ਤੇ ਸਵਾਲ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਸਿਖਲਾਈ ਕੈਂਪ ਉਪਰ ਅੱਤਵਾਦੀ ਹਮਲੇ ਦਾ ਮੁੱਦਾ ਮੰਗਲਵਾਰ ਨੂੰ ਲੋਕ ਸਭਾ ਵਿੱਚ ਉਠਿਆ। ਇਸ ਹਮਲੇ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ। ਕਾਂਗਰਸ ਦੇ ਸੰਸਦ ਮੈਂਬਰ ਜਯੋਤੀਰਾਦਿਤਯਾ ਸਿੰਧਿਆ ਨੇ ਕਿਹਾ ਕਿ ਇੱਕ ਦੇ ਬਦਲੇ 10 ਸਿਰ ਲਿਆਉਣ ਵਾਲੇ ਅਤੇ ਪਾਕਿਸਤਾਨ ਨੂੰ ਯੋਗ ਜਵਾਬ ਦੇਣ ਦੀ ਮੰਗ ਕਰਨ ਵਾਲੇ ਲੋਕਾਂ ਨੇ ਅੱਜ ਚੁੱਪੀ ਕਿਉਂ ਸਾਧ ਰੱਖੀ ਹੈ। ਸਿੰਧਿਆ ਨੇ ਕਿਹਾ ਕਿ ਜਦੋਂ ਖੁਫੀਆ ਰਿਪੋਰਟਾਂ ਸਨ ਤਾਂ ਸਰਕਾਰ ਨੇ ਉਸ ਹਿਸਾਬ ਨਾਲ ਫੌਰਸ ਦੀ ਤੈਨਾਤੀ ਕਿਉਂ ਨਹੀਂ ਕੀਤੀ। ਪੁਲਵਾਮਾ ਹਮਲੇ ’ਤੇ ਸਵਾਲ ਚੁਕਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦੀਆਂ ਗੱਲਾਂ ਕਰਨ ਵਾਲੇ ਪ੍ਰਧਾਨ ਮੰਤਰੀ ਹੁਣ ਕਿਉਂ ਚੁੱਪ ਹਨ। ਪਾਕਿਸਤਾਨ ਅਤੇ ਭਾਰਤ ਦੇ ਸੁਰੱਖਿਆ ਸਲਾਹਕਾਰਾਂ ਦੀ ਬੈਂਕਾਕ ਵਿੱਚ ਗੁਪਤ ਮੀਟਿੰਗ ’ਤੇ ਵੀ ਉਨ੍ਹਾਂ ਸਵਾਲ ਚੁੱਕੇ ਅਤੇ ਕਿਹਾ ਕਿ ਸਰਕਾਰ ਦੀ ਵਿਦੇਸ਼ ਨੀਤੀ ਅਸੀਂ ਸਮਝ ਨਹੀਂ ਪਾ ਰਹੇ ਹਾਂ।

Send this to a friend