May 16, 2026 7:44 pm

ਨਵੇਂ ਸਾਲ ਮੌਕੇ ਬਿਜਲੀ ਕਾਮਿਆਂ ਨੇ ਪੁਤਲਾ ਫੁਕ ਕੇ ਸਰਕਾਰ ਨੂੰ ਚੇਤਾਵਨੀ

ਅਮਲੋਹ , 1 ਜਨਵਰੀ (ਰਣਜੀਤ ਸਿੰਘ ਘੁੰਮਣ)-ਸਬ ਡਵਿਜ਼ਨ ਅਮਲੋਹ ਦੇ ਮੁਲਾਜਮਾਂ ਅਤੇ ਸਾਝੇ ਫੋਰਮ ਦੇ ਸੱਦੇ ਤੇ ਮੇਨ ਦਫਤਰ ਗੇਟ ਅ¤ਗੇ ਸਰਕਾਰ ਤੇ ਪਾਵਰ-ਕਾਮ ਦੀ ਮਨੈਜਮੈਟ ਵਿਰੁੱਧ ਨਾਅਰੇਬਾਜੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ । ਇਸ ਮੋਕੇ ਨਿਰਮਲ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਸਰਕਾਰੀ ਥਰਮਲਾਂ ਨੂੰਬੰਦ ਕਰਕੇ ਪ੍ਰਾਇਵੇਟ ਥਰਮਲਾਂ ਤੋ ਮਹਿੰਗੇ ਭਾਅ ਦੀ ਬਿਜਲੀ ਖਰੀਦ ਕੇ ਪੰਜਾਬ ਦੇ ਲੋਕਾ ਨੂੰ ਦੇਵੇਗੀ । ਜਿਸ ਨਾਲ ਆਮ ਲੋਕਾ ਦੀ ਲੁੱਟ-ਕਸੁ¤ਟ ਵਧੇਗੀ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਥਰਮਲ ਪਲਾਟ ਬਠਿੰਡਾ ਦੇ ਚਾਰ ਯੂਨਿਟ ਅਤੇ ਸ੍ਰੀ ਗੋਬਿੰਦ ਸਿੰਘ ਜੀ ਰੋਪੜ ਥਰਮਲ ਪਲਾਟਾਂ ਦੇ ਦੋ ਯੂਨਿਟ ਪੂਰਨ ਤੋਰ ਤੇ ਬੰਦ ਕਰਨ ਦਾ ਫੈਸਲਾ ਲਿਆ ਹੈ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਇਨ੍ਹਾਂ ਥਰਮਲ ਪਲਾਟਾਂ ਨੂੰ ਪੱਕੇ ਤੋਰ ਤੇ ਬੰਦ ਕਰਵਾ ਰਹੀ ਹੈ । ਜਿਸ ਨਾਲ ਬੇਰੁਜਗਾਰੀ ਦੀ ਸਮ¤ਸਿਆ ਵਧੇਗੀ , ਰੈਲੀ ਦੋਰਾਨ ਸੰਬੇਧਨ ਕਰਦਿਆ ਪ੍ਰਧਾਨ ਜੰਗੀਰ ਸਿੰਘ , ਦਵਿੰਦਰਜੀਤ ਸਿੰਘ, ਰਣਧੀਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਥਰਮਲ ਪਲਾਟਾ ਦੇ ਬੰਦ ਕਰਨ ਨਾਲ ਜਿਥੇ ਕੱਢੇ ਮੁਲਾਜਮਾਂ ਦੇ ਰੁਜਗਾਰ ਦੇ ਸੋਮੇ ਖਤਮ ਹੋਣਗੇ ਉਥੇ ਪ੍ਰਾਇਵੇਟ ਥਰਮਲਾਂ ਤੋ ਮਹਿਗੀ ਬਿਜਲੀ ਖ੍ਰੀਦਣ ਨਾਲ ਬਿਜਲੀ ਦੇ ਰੇਟਾ ਚ ਵਾਧਾ ਹੋਵੇਗਾ ਜਦੋ ਆਮ ਲੋਕ ਜੋ ਕਿ ਪਹਿਲਾ ਹੀ ਬੇਰੁਜਗਾਰੀ ਅਤੇ ਮਹਿੰਗਾਈ ਦੀ ਮਾਰ ਝੱਲ ਰਹੇ ਹਨ । ਸਾਝੇ ਫੋਰਮ ਦੇ ਆਗੂਆਂ ਨੇ ਕਿਹਾ ਕਿ ਥਰਮਲ ਨੂੰ ਬੰਦ ਕਰਨ ਦਾ ਫੈਸਲਾ ਰੱਦ , ਪੱਕੀ ਭਰਤੀ , ਸੇਵਾ ਸ਼ਰਤ ਤਬਦੀਲੀ ਰੱਦ , ਡਿਸਮਿਸ ਕੀਤੇ ਆਗੂ ਬਹਾਲ , 33 ਪ੍ਰਤੀਸ਼ਤ ਪੈਨਸ਼ਨ ਦੀ ਕਟੋਤੀ ਬੰਦ ਕੀਤੀ ਜਾਵੇ ਆਦਿ ਮੰਗਾ ਦੀ ਪੂਰਤੀ ਨਾ ਕੀਤੀ ਗਈ ਤਾ ਜੱਥੇਬੰਦੀ ਵੱਲੋ ਸੰਘਰਸ਼ ਤੇਜ ਕੀਤਾ ਜਾਵੇਗਾ । ਇਸ ਮੋਕੇ ਜਸਵੰਤ ਸਿੰਘ , ਹਰਪ੍ਰੀਤ ਕੋਰ , ਰਘਵੀਰ ਸਿੰਘ , ਰੁਪਿੰਦਰ ਕੋਰ , ਅਨੀਤਾ ਸ਼ਰਮਾਂ ਤੋ ਇਲਾਵਾਂ ਵੱਡੀ ਗਿਣਤੀ ਚ ਸਾਝੇ ਫੋਰਮ ਦੇ ਆਗੂ ਅਤੇ ਮੈਬਰ ਹਾਜਰ ਸਨ

Send this to a friend