May 17, 2026 6:00 am

ਨਵੇਂ ਸਾਲ ਮੌਕੇ ਕੈਪਟਨ ਕਰ ਸਕਦੇ ਨੇ ਜਲੰਧਰ ਦੇ ਨਵੇਂ ਮੇਅਰ ਦਾ ਐਲਾਨ

ਜਲੰਧਰ, 31 ਦਸੰਬਰ- ਨਗਰ ਨਿਗਮ ਮੇਅਰ ਦੇ ਨਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਇਕ ਵਾਰ ਫਿਰ ਪੂਰੀ ਤਰ੍ਹਾਂ ਗਰਮਾ ਗਈ ਹੈ। ਕਾਂਗਰਸੀ ਵਿਧਾਇਕ ਤੇ ਕੌਂਸਲਰ ਸਰਕਟ ਹਾਊਸ ਵਿਚ ਇਕਠੇ ਹੋਏ ਤੇ ਉਨ੍ਹਾਂ ਇਕ ਮਤਾ ਪਾਸ ਕਰ ਕੇ ਨਿਗਮ ਮੇਅਰ ਤੇ ਹੋਰ ਅਹੁਦਿਆਂ ਦੀ ਚੋਣ ਕਰਨ ਦਾ ਅਧਿਕਾਰ ਮੁਖ ਮੰਤਰੀ ਨੂੰ ਸੌਂਪ ਦਿਤਾ।ਇਸ ਤੋਂ ਪਹਿਲਾ ਇਜਾਜ਼ਤ ਪਤਰ ’ਤੇ ਸਾਰੇ ਕੌਂਸਲਰਾਂ ਦੇ ਸਾਈਨ ਕਰਵਾਏ ਗਏ ਤਾਂ ਜੋ ਕੋਈ ਵੀ ਕੌਂਸਲਰ ਬਾਅਦ ਵਿਚ ਕੋਈ ਸਵਾਲ ਨਾ ਉਠਾਏ। ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ ਦੀ ਮੌਜੂਦਗੀ ਵਿਚ ਹੀ ਸਾਰੇ ਵਿਧਾਇਕਾਂ ਨੇ ਵੀ ਸਾਈਨ ਕੀਤੇ। ਜਦੋਂ ਕਿ ਵਿਧਾਇਕ ਪਰਗਟ ਸਿੰਘ ਇਕ ਨਿਜੀ ਪ੍ਰੋਗਰਾਮ ਵਿਚ ਵਿਅਸਤ ਹੋਣ ਕਾਰਨ ਸ਼ਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਮੀਟਿੰਗ ਤੋਂ ਪਹਿਲਾਂ ਹੀ ਪ੍ਰਸਤਾਵ ‘ਤੇ ਆਪਣੇ ਸਾਈਨ ਕਰ ਦਿਤੇ ਸਨ।ਵਿਧਾਇਕਾਂ ਦੁਆਰਾ ਸਾਈਨ ਕੀਤਾ ਪ੍ਰਸਤਾਵ ਪਤਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਭੇਜਿਆ ਜਾਵੇਗਾ। ਹੁਣ ਮੇਅਰ ਦਾ ਅਹੁਦੇ ਲਈ ਕਿਸ ਦੇ ਨਾਂ ‘ਤੇ ਫੈਸਲਾ ਹੁੰਦਾ ਹੈ, ਇਸਦਾ ਪਤਾ ਆਉਣ ਵਾਲੇ ਦਿਨਾਂ ਵਿਚ ਹੀ ਲਗ ਸਕੇਗਾ।ਪੰਜਾਬ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿਤ ਤੋਂ ਬਾਅਦ ਹੁਣ ਜਲੰਧਰ ਸ਼ਹਿਰੀਆਂ ਦੀਆਂ ਨਜ਼ਰਾਂ ਨਵੇਂ ਬਣਾਏ ਜਾਣ ਵਾਲੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਐਲਾਨ ਹੋਣ ਵਾਲੇ ਨਾਵਾਂ ‘ਤੇ ਲਗ ਗਈਆਂ ਹਨ। ਸ਼ਹਿਰ ਵਿਚ ਕਾਂਗਰਸ ਨੇ ਪਹਿਲੀ ਵਾਰ ਵਡੀ ਜਿਤ ਹਾਸਲ ਕੀਤੀ ਹੈ ਜਿਸ ਕਰਕੇ ਹੁਣ ਸ਼ਹਿਰੀਆਂ ਵਿਚ ਮੇਅਰ ਦੇ ਨਾਂਅ ਨੂੰ ਲੈ ਕੇ ਕਾਫ਼ੀ ਕਾਹਲੀ ਹੈ ਤੇ ਹਰ ਕਿਸੇ ਨੂੰ ਮੇਅਰ ਦੇ ਨਾਂਅ ਦਾ ਹੀ ਇੰਤਜ਼ਾਰ ਹੈ।ਮੇਅਰ ਦੇ ਅਹੁਦੇ ਲਈ ਇਸ ਵੇਲੇ ਕਈ ਨਾਵਾਂ ‘ਤੇ ਚਰਚਾ ਚਲ ਰਹੀ ਹੈ ਤੇ ਨਿਗਮ ਲਈ ਸਭ ਤੋਂ ਜ਼ਿਆਦਾ ਅਨੁਭਵ ਵਾਲੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਰਾਜਾ ਦਾ ਨਾਂਅ ਹੀ ਸਭ ਤੋਂ ਅਗੇ ਚਲ ਰਿਹਾ ਹੈ। ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਨੂੰ ਵੀ ਲਗਾਉਣਾ ਹੈ ਤੇ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਮੇਅਰ ਤੇ ਬਾਕੀ ਅਹੁਦਿਆਂ ‘ਤੇ ਲਗਾਏ ਜਾਣ ਵਾਲੇ ਆਗੂਆਂ ਦੇ ਨਾਂਅ ਦੀ ਪਹਿਲਾਂ ਹੀ ਤਿਆਰੀ ਕਰ ਚੁਕੀ ਹੈ।ਕਾਂਗਰਸ ਨੂੰ ਸ਼ਹਿਰ ਵਿਚ ਵਡੀ ਜਿਤ ਹਾਸਲ ਹੋਈ ਹੈ ਜਿਸ ਕਰਕੇ ਸ਼ਹਿਰੀਆਂ ਨੂੰ ਕਾਂਗਰਸ ਨਾਲ ਕਾਫ਼ੀ ਆਸਾਂ ਹਨ ਕਿ ਕਾਂਗਰਸ ਹੁਣ ਸ਼ਹਿਰ ਵਿਚ ਵਡਾ ਸੁਧਾਰ ਕਰੇਗੀ ਕਿਉਂਕਿ ਕਾਂਗਰਸ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਲਈ ਨਿਗਮ ਹਾਊਸ ਵਿਚ ਜ਼ਿਆਦਾਤਰ ਵਿਰੋਧ ਹੋਣ ਦੀ ਸੰਭਾਵਨਾ ਨਹੀਂ ਹੈ। ਨਿਗਮ ਵਿਚ ਕੰਮਕਾਜ ਲਈ ਜਗਦੀਸ਼ ਰਾਜਾ ਕਾਫ਼ੀ ਜਾਣਕਾਰੀ ਰਖਦੇ ਹਨ ਤੇ ਉਹ ਹੀ ਨਿਗਮ ਵਿਚ ਕਾਂਗਰਸ ਦੀ ਪਕੜ ਨੂੰ ਮਜ਼ਬੂਤ ਬਣਾਈ ਰਖਣ ਲਈ ਯੋਗ ਆਗੂ ਹਨ। ਪੰਜਾਬ ਸਰਕਾਰ ਵਲੋਂ ਜਾਰੀ ਇਕ ਪਤਰ ਅਨੁਸਾਰ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਮੇਅਰ ਜਨਰਲ ਕੈਟਾਗਰੀ ਤੋਂ ਬਣਨਗੇ। ਇਹ ਪਤਰ ਤਿੰਨੋਂ ਨਿਗਮਾਂ ਦੇ ਪ੍ਰਸ਼ਾਸਕਾਂ ਨੂੰ ਭੇਜ ਦਿਤਾ ਗਿਆ ਹੈ ਅਤੇ ਜਲਦੀ ਹੀ ਮੇਅਰਾਂ ਦੀ ਚੋਣ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕਾਂਗਰਸ ਨੇ ਤਿੰਨੋਂ ਨਿਗਮਾਂ ਵਿਚ ਬਹੁਮਤ ਹਾਸਲ ਕੀਤਾ ਸੀ। ਹੁਣ ਕਾਂਗਰਸ ਇਨ੍ਹਾਂ ਤਿੰਨਾਂ ਨਿਗਮਾਂ ਵਿਚ ਆਪਣਾ ਮੇਅਰ ਬਣਾਉਣ ਜਾ ਰਹੀ ਹੈ। ਤਿੰਨੋਂ ਹੀ ਸ਼ਹਿਰਾਂ ਵਿਚ ਮੇਅਰ ਦੇ ਅਹੁਦੇ ਦੀ ਦੌੜ ਵਿਚ ਜਿਥੇ ਕਈ ਉਮੀਦਵਾਰ ਹਨ ਉਥੇ ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਵਿਧਾਇਕ ਵੀ ਆਪਣੀ-ਆਪਣੀ ਪਸੰਦ ਦੇ ਮੇਅਰ ਬਣਾਉਣ ਦੀ ਇਛਾ ਰਖਦੇ ਹਨ।
ਤਿੰਨੋਂ ਹੀ ਸ਼ਹਿਰਾਂ ‘ਚ ਮੇਅਰ ਦੇ ਅਹੁਦੇ ਦਾ ਫੈਸਲਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ ਅਤੇ ਹੋ ਸਕਦਾ ਹੈ ਕਿ ਇਹ ਐਲਾਨ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੋਵੇ ਪਰ ਇਹ ਵੀ ਸੰਭਵ ਹੈ ਕਿ ਲੁਧਿਆਣਾ ਦੀਆਂ ਚੋਣਾਂ ਵਿਚ ਹੋ ਰਹੀ ਦੇਰੀ ਦੇ ਕਰਨ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਮੇਅਰ ਐਲਾਨ ਸੇਤੀ ਹੀ ਕਰ ਦਿਤਾ ਜਾਵੇਗਾ।ਖਾਸ ਗਲ ਇਹ ਹੈ ਕੇ ਇਹਨਾਂ ਤਿੰਨਾ ਸ਼ਹਿਰਾ ਦੇ ਵਿਚ ਮੇਅਰ ਜਨਰਲ ਕੈਟਾਗਰੀ ਤੋਂ ਹੀ ਬਣਿਆ ਜਾਵੇਗਾ ਨਾ ਕੇ ਇਹ ਮੇਅਰ ਰਿਜ਼ਰਵ ਕੈਟਾਗਰੀ ਤੋਂ ਹੋਵੇਗਾ ਇਹ ਐਲਾਨ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ।

Send this to a friend