May 17, 2026 10:02 am

ਭਾਰਤ 10 ਜਨਵਰੀ ਨੂੰ ਕਰੇਗਾ 31 ਉਪਗ੍ਰਹਿ ਲਾਂਚ

ਨਵੀਂ ਦਿੱਲੀ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ 10 ਜਨਵਰੀ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ‘ਚ ਪ੍ਰਿਥਵੀ ਦੇ ਨਿਰੀਖਣ ਸੈਟੇਲਾਈਟ ਕੈਟਰੇਸੈਟ ਸਮੇਤ 31 ਉਪਗ੍ਰਹਿ ਲਾਂਚ ਕਰੇਗਾ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਨਿਰਦੇਸ਼ਕ ਦੇਵੀ ਪ੍ਰਸਾਦ ਕਾਰਨਿਕ ਨੇ ਦਸਿਆ ਕਿ ਅਸੀਂ ਇਕਠੇ ਕਾਟਰੇਸੈਟ ਅਤੇ ਹੋਰ ਉਪਗ੍ਰਹਿ ਲੈ ਜਾਣ ਲਈ ਸਵੇਰੇ 9.30 ਵਜੇ ਰਾਕੇਟ ਲਾਂਚ ਦਾ ਸਮਾਂ ਨਿਰਧਾਰਿਤ ਕੀਤਾ ਹੈ।ਇਨ੍ਹਾਂ ‘ਚੋਂ 28 ਉਪਗ੍ਰਹਿ ਅਮਰੀਕਾ ਅਤੇ 5 ਹੋਰ ਦੇਸ਼ਾਂ ਦੇ ਹੋਣਗੇ।

Send this to a friend