May 1, 2026 11:52 pm

ਗੋਹਾਨਾ ਤੋਂ ਰੋਹਤਕ ਤੱਕ ਖੇਤਰ ਦੇ ਲੋਕਾਂ ਨੂੰ ਟੋਲ ਟੈਕਸ ਤੋਂ ਰਾਹਤ, 100 ਰੁਪਏ ’ਚ ਮਹੀਨੇ ਲਈ ਬਣੇਗਾ ਪਾਸ

toll-tax ਚੰਡੀਗੜ੍ਹ, 18 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਮ ਨਾਗਰਿਕਾਂ ਦੀ ਮੰਗ ’ਤੇ ਉਪਰ ਟੋਲ ਅਥਾਰਿਟੀ ਨੇ ਮੰਕਡੌਲੀ ਸਮੇਤ ਟੋਲ ਦੇ ਗੋਹਾਨਾ ਤੋਂ ਰੋਹਤਕ ਤੱਕ ਦੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੇ ਲਈ 100 ਰੁਪਏ ਮਹੀਨਾ ਪਾਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਹਰਿਆਣਾ ਦੇ ਰੋਹਤਕ ਤੇ ਗੋਹਾਨਾ ਸਮੇਤ ਇਸ ਰੂਟ ਦੇ ਗ੍ਰਾਮਵਾਸੀ ਵੀ ਇਸ ਦਾ ਲਾਭ ਲੈ ਸਕਣਗੇ। ਇਹ ਜਾਣਕਾਰੀ ਟੋ¦ਿਗ ਆਪ੍ਰੇਸ਼ਨ ਦੇ ਚੀਫ ਜੀਐਮ ਕਰਨਲ ਵਿਕਰਮਜੀਤ ਸਿੰਘ ਤੇ ਜੀਐਮ ਕਰਨਲ ਸੁਰੇਂਦਰ ਪਵਾਰ ਨੇ ਦਿੱਤੀ। ਉਨ੍ਹਾਂ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਕਮਿਸ਼ਨਰ ਡਾ. ਅਮਿਤ ਕੁਮਾਰ ਅਗਵਰਾਲ ਨੇ ਕਮੇਟੀ ਦੇ ਨਾਲ ਮੀਟਿੰਗ ਕਰਕੇ ਲੋਕਾਂ ਦੀ ਮੰਗ ਦੇ ਅਨੁਸਾਰ ਟੋਲ ਕੀਮਤਾਂ ਨੂੰ ਤਰਕ ਸੰਗਤ ਕਰਨ ਲਈ ਕਿਹਾ ਸੀ। ਜ਼ਿਲ੍ਹਾ ਰੋਹਤਕ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਦੇ ਆਧਾਰ ’ਤੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ 100 ਰੁਪਏ ਮਹੀਨਾ ਦਾ ਪਾਸ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਟੋਲ ਕਮੇਟੀ ਦੇ ਜੀਐਮ ਕਰਨਲ ਸੁਰੇਂਦਰ ਪਵਾਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਮਕਡੋਲੀ ਵਿਚ ਸ਼ੁਰੂ ਕੀਤੇ ਗਏ ਟੋਲ ਕੀਮਤਾਂ ਕਾਫੀ ਜ਼ਿਆਦਾ ਹਨ ਜਿਸਦੇ ਕਾਰਨ ਪ੍ਰਤੀਦਿਨ ਰੋਹਤਕ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਹੁੰਦੀ ਹੈ। ਲੋਕਾਂ ਨੇ ਗੋਹਾਨਾ ਤੋਂ ਰੋਹਤਕ ਤੱਕ ਦੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਦੇ ਲਈ ਟੋਲ ਕੀਮਤਾਂ ਤਰਕਸੰਗਤ ਕਰਨ ਦੀ ਗੱਲ ਉਠਾਈ ਸੀ ਜਿਸਦੇ ਲਈ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਾਂ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਰਾਸ਼ਟਰੀ ਰਾਜ ਮਾਰਗ ਅਥਾਰਟੀ ਅਤੇ ਟੋਲ ਕਮੇਟੀ ਦੇ ਨਾਲ ਵਿਚਾਰ ਚਰਚਾ ਕਰਕੇ ਟੋਲ ਕੀਮਤਾਂ ਨੂੰ ਤਰਕ ਸੰਗਤ ਕਰਨ ਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਹਤਕ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਦੇ ਆਧਾਰ ’ਤੇ ਕਮੇਟੀ ਨੇ ਵਿਚਾਰ ਚਰਚਾ ਕਰਕੇ ਸਥਾਨਕ ਲੋਕਾਂ ਦੀ ਸਹੂਲਤ ਦੇ ਲਈ ਟੋਲ ਕੀਮਤਾਂ ਨੂੰ ਤਰਕਸੰਗਤ ਕਰਨ ਅਤੇ ਸਥਾਨਕ ਲੋਕਾਂ ਨੂੰ ਵਿਸ਼ੇਸ਼ ਛੋਟ ਦਿੰਦੇ ਹੋਏ 100 ਰੁਪਏ ਮਹੀਨਾ ਦੇ ਹਿਸਾਬ ਨਾਲ ਪਾਸ ਜਾਰੀ ਕਰਨ ਦਾ ਫੈਸਲਾ ਲਿਆ ਹੈ। ਇਸ ਪਾਸ ਦੇ ਤਹਿਤ ਰੋਹਤਕ ਤੇ ਗੋਹਾਨਾ ਦੇ ਸਥਾਨਕ ਨਿਵਾਸੀਆਂ ਤੋਂ ਇਲਾਵਾ ਇਸ ਰੂਟ ’ਤੇ ਸਥਿਤ ਪਿੰਡਾਂ ਦੇ ਵਾਸੀਆਂ ਦੇ ਲਈ ਉਨ੍ਹਾਂ ਦੇ ਗੈਰ ਵਿਪਾਰਕ ਵਾਹਨਾਂ ਦੇ ਲਈ ਇਕ ਵਿਸ਼ੇਸ਼ ਰਿਆਇਤੀ ਪਾਸ ਜਾਰੀ ਕੀਤੇ ਜਾਣਗੇ ਜੋ ਕੇਵਲ 100 ਰੁਪਏ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਮਕੜੌਲੀ ਸਥਿਤ ਟੋਲ ’ਤੇ ਕਿਸਾਨਾਂ ਵੱਲੋਂ ਖੇਤੀ ਦੇ ਕੰਮ ਦੇ ਲਈ ਵਰਤੋਂ ਦੇ ਲਈ ਜਾਣ ਵਾਲੇ ਵਾਹਨ ਅਤੇ ਦੋ ਪਹੀਆ ਵਾਹਨ ਮੁਫਤ ਹਨ।

Send this to a friend