May 17, 2026 1:28 pm

ਦੇਸ਼ ਦੀ ਉਸਾਰੀ ਲਈ ਵਾਧੂ ਆਮਦਨ ਜ਼ਰੂਰੀ

ਇਹ ਗਲ ਅਜ ਸਵੀਕਾਰ ਕਰ ਲਿਤੀ ਗਈ ਹੈ ਕਿ ਦੇਸ਼ ਦੀ ਉਸਾਰੀ ਅਜ ਸਰਮਾਏ ਨਾਲ ਹੀ ਕੀਤੀ ਜਾ ਸਕਦੀ ਹੈ। ਇਹ ਗੱਲ ਵੀ ਅਸੀਂ ਸਵੀਕਾਰ ਕਰ ਬੈਠੇ ਹਾਂ ਕਿ ਹਰ ਆਦਮੀ ਅਗਰ ਕੰਮ ਕਰਦਾ ਹੈ ਤਾਂ ਉਹ ਦੇਸ਼ ਦੀ ਉਸਾਰੀ ਵਿੱਚ ਭਾਈਵਾਲ ਹੈ। ਇਸ ਲਈ ਅਜ ਵਕਤ ਆ ਗਿਆ ਹੈ ਕਿ ਅਸੀਂ ਇਹ ਸੋਚਣਾ ਸ਼ੁਰੂ ਕਰੀਏ ਕਿ ਮੁਲਕ ਦਾ ਹਰ ਆਦਮੀ ਕੰਮ ਕਰੇ ਪੈਸਾ ਕਮਾਵੇ ਤਾਂਕਿ ਉਹ ਦੇਸ਼ ਦੀ ਉਸਾਰੀ ਵਿੱਚ ਭਾਈਵਾਲ ਬਣ ਜਾਵੇ। ਇਹ ਵਕਤ ਦੀਆਂ ਸਰਕਾਰਾਂ ਜਿਹੜਾ ਟੇਕਸ ਲੈਂਦੀਆਂ ਹਨ ਇਸ ਨਾਲ ਵੀ ਦੇਸ਼ ਦੀ ਵੁਸਾਰੀ ਕੀਤੀ ਜਾਂਦੀ ਹੈ। ਇਹ ਟੇਕਸ ਹਰ ਕੋਈ ਦਿੰਦਾ ਹੈ। ਹਰ ਆਦਮੀ ਜ਼ਰੂਰਤ ਦੀਆਂ ਚੀਜ਼ਾਂ ਬਾਜ਼ਾਰੋਂ ਖਰੀਦਦਾ ਹੈ ਅਤੇ ਹਰ ਸ਼ੈ ਜਿਹੜੀ ਬਾਜ਼ਾਦਰ ਵਿੱਚ ਵਿੱਕ ਰਹੀ ਹੈ ਵਕਤ ਦੀ ਸਰਕਾਰ ਉਸ ਉਤੇ ਟੇਕਸ ਲਗਾਉਂਦੀ ਹੈ।
ਸਾਡੇ ਮੁਲਕ ਵਿੱਚ ਅਜ ਕਲ ਕਾਲੇ ਧੰਨ ਦੀ ਗਲ ਚਲਦੀ ਪਈ ਹੈ। ਇਹ ਵੀ ਆਖਿਆ ਜਾ ਚੁਕਾ ਹੈ ਕਿ ਅਰਬਾਂ ਖਰਬਾਂ ਰੁਪਿਆ ਟੇਕਸ ਦੀ ਚੋਰੀ ਕਰਕੇ ਬਾਹਰਲੇ ਮੁਲਕਾਂ ਵਿੱਚ ਜਾਕੇ ਉਥੋਂ ਦੇ ਬੈਂਕਾਂ ਵਿੱਚ ਗੁਪਤ ਖਾਤਿਆਂ ਵਿੱਚ ਜਮਾਂ ਕਰਵਾ ਦਿਤਾ ਗਿਆ ਹੈ। ਇਹ ਗਲਾਂ ਵੀ ਚਲੀਆਂ ਸਨ ਕਿ ਅਜ ਵਾਲੀ ਸਰਕਾਰ ਇਹ ਧੰਨ ਬਾਹਲੇ ਮੁਲਕਾਂ ਵਿਚੋਂ ਵਾਪਸ ਲੈ ਆਵੇਗੀ। ਇਹ ਗਲਾਂ ਵੀ ਅਜ ਚਲ ਰਹੀਆਂ ਹਨ ਕਿ ਅਜ ਵਾਲੀ ਸਰਕਾਰ ਇਹ ਕਾਲਾ ਧੰਨ ਵਾਪਸ ਨਹੀਂ ਲਿਆ ਸਕੀ ਅਤੇ ਇਹ ਗਲ ਵੀ ਅਸੀਂ ਸਵੀਕਾਰ ਕਰ ਲਈ ਹੈ ਕਿ ਅਗਰ ਇਹ ਧੰਨ ਸਾਡੇ ਮੁਲਕ ਵਿੱਚ ਹੀ ਰਹਿੰਦਾ ਤਾਂ ਸਾਡੀ ਵਰਤੋਂ ਵਿੱਚ ਆਈ ਜਾਣਾ ਸੀ, ਪਰ ਬਾਹਰ ਜਾਣ ਕਰਕੇ ਇਹ ਧੰਨ ਸਾਡੀ ਵਰਤੋਂ ਵਿੱਚ ਨਹੀਂ ਆ ਰਿਹਾ ਅਤੇ ਇਸ ਤਰ੍ਹਾਂ ਅਸੀਂ ਘਾਟੇ ਵਿੱਚ ਹਾਂ ਅਤੇ ਇਹ ਵੀ ਆਖਿਆ ਜਾ ਸਕਦਾ ਹੈ ਕਿ ਇਹ ਧੰਨ ਕਾਲਾ ਬਣਾਕੇ ਜਿਸ ਕਿਸੇ ਨੇ ਬਾਹਰਲੇ ਮੁਲਕਾਂ ਵਿੱਚ ਜਾਕੇ ਜਮਾ ਕਰਵਾਇਆ ਹੈ ਉਸ ਨੇ ਮੁਲਕ ਨਾਲ ਗਦਾਰੀ ਕੀਤੀ ਹੈ।
ਮੁਲਕ ਦਾ ਪੈਸਾ ਮੁਲਕ ਵਿੱਚ ਹੀ ਅਗਰ ਰਹਿੰਦਾ ਹੈ ਤਾਂ ਮੁਲਕ ਦੇ ਲੋਕਾਂ ਦੇ ਕੰਮ ਆਉਂਦਾ ਹੈ ਅਤੇ ਇਹ ਪੈਸਾ ਉਸਾਰੀ ਵਿੱਚ ਲਗਦਾ ਰਹਿੰਦਾ ਹੈ। ਲੋਕਾਂ ਨੇ ਇਹ ਪੈਸਾ ਮੁਲਕ ਤੋਂ ਬਾਹਰ ਕਿਉਂ ਭੇਜਿਆ, ਇਹ ਵੀ ਇਕ ਪ੍ਰਸ਼ਨ ਹੈ ਅਤੇ ਵਕਤ ਦੀਆਂ ਸਰਕਾਰਾਂ ਨੇ ਇਹ ਪੈਸਾ ਇਕਠਾ ਕਿਉਂ ਹੋਣ ਦਿਤਾ, ਬਾਹਰ ਕਿਉਂ ਜਾਣ ਦਿਤਾ ਅਤੇ ਲੋਕਾਂ ਨੇ ਇਹ ਪੈਸਾ ਮੁਲਕ ਅੰਦਰ ਹੀ ਕਿਉਂ ਨਹੀਂ ਰਖਿਆ, ਇਹ ਪ੍ਰਸ਼ਨ ਹਨ ਅਤੇ ਇਨ੍ਹਾਂ ਪ੍ਰਸ਼ਨਾ ਉਤੇ ਵਿਚਾਰ ਕਰਨੀ ਚਾਹੀਦੀ ਹੈ। ਲਗਦਾ ਹੈ ਲੋਕੀਂ ਪੈਸਾ ਕਮਾਉਂਦੇ ਹਨ ਅਤੇ ਉਹ ਇਸ ਦਾ ਕੁਝ ਹੀ ਹਿਸਾ ਟੇਕਸਾਂ ਵਿੱਚ ਦੇਣਾ ਪਸੰਦ ਕਰਦੇ ਹਨ ਅਤੇ ਜਦ ਵਕਤ ਦੀਆਂ ਸਰਕਾਰਾਂ ਟੈਕਸ ਵਧਾ ਦਿੰਦੀਆਂ ਹਨ ਤਾਂ ਲੋਕੀਂ ਦੋ ਨੰਬਰ ਦਾ ਹਿਸਾਬ ਵੀ ਰਖਦ ਲਗ ਪੈਂਦੇ ਹਨ ਅਤੇ ਫਿਰ ਇਹ ਗੁਪਤ ਰਖਿਆ ਪੈਸਾ ਗੁਪਤ ਹੀ ਰਖਣਾ ਪੈਂਦਾ ਹੈ ਅਤੇ ਇਹੀ ਕਾਰਣ ਹੈ ਸਾਡਾ ਬਹੁਤ ਪੈਸਾ ਬਾਹਰ ਚਲਾ ਗਿਆ ਹੈ। ਇਸ ਲਈ ਸਾਨੂੰ ਆਪਣੀ ਟੈਕਸ ਨੀਤੀ ਵਿੱਚ ਸੋਘ ਕਰਨੀ ਚਾਹੀਦੀ ਹੈ। ਜਿਥੇ ਅਸੀਂ ਘਟੋ ਘਟ ਇਕ ਰਕਮ ਰਖਦੇ ਪਏ ਹਾਂ ਜਿਸ ਉਤੇ ਆਮਦਨ ਟੈਕਸ ਲਗਦਾ ਹੀ ਨਹੀਂ ਹੈ। ਇਸੇ ਤਰ੍ਹਾਂ ਵਧ ਤੋਂ ਵਧ ਆਮਦਨ ਦੀ ਵੀ ਇਕ ਸੀਮਾਂ ਹੋਣੀ ਚਾਹੀਦੀ ਹੈ ਜਿਸ ਉਤੇ ਟੈਕਸ ਲਗੇ ਅਤੇ ਉਸ ਤੋਂ ਵਾਧੂ ਰਕਮ ਅਰਕਾਤ ਕਮਾਈ ਉਤੇ ਕੋਈ ਟੇਕਸ ਨਹੀਂ ਲਗਣਾ ਚਾਹੀਦਾ। ਇਹ ਵਾਧੂ ਦੀ ਰਕਮ ਮੁਲਕ ਵਿਚੋਂ ਬਾਹਰ ਨਾ ਜਾਵੇ ਬਲਕਿ ਇਹ ਆਖ ਦਿਤਾ ਜਾਵੇ ਕਿ ਇਸ ਰਕਮ ਦਾ ਇਕ ਹਿਸਾ ਕੰਪਨੀਆਂ ਆਪਣੇ ਮੁਲਾਜ਼ਮਾਂ ਦੀਆਂ ਉਜਰਤਾ ਵਧਾਉਣ ਉਤੇ ਲਗਾਵੇ, ਕੁਝ ਹਿਸਾ ਕੰਪਨੀ ਜਾਂ ਉਦਯੋਗ ਦੇ ਵਾਧੇ ਉਤੇ ਖਰਚ ਕੀਤਾ ਜਾਵੇ ਅਤੇ ਬਾਕੀ ਦੀ ਰਕਮ ਮਾਲਕ ਇਥੋਂ ਦੇ ਬੈਂਕਾਂ ਵਿੱਚ ਹੀ ਰਖਣ ਤਾਂਕਿ ਕੋਈ ਤਤਕਾਲ ਜ਼ਰੂਰਤ ਆ ਬਣਦੀ ਹੈ ਤਾਂ ਇਹ ਪੈਸਾ ਖਰਚਿਆ ਜਾ ਸਕੇ। ਇਹ ਪੈਸਾ ਅਗਰ ਸਾਡੇ ਮੁਲਕ ਦੇ ਬੈਂਕਾਂ ਵਿੱਚ ਹੀ ਰਹਿੰਦਾ ਹੈ ਤਾਂ ਮੁਲਕ ਲਈ ਹੀ ਵਰਤਿਆ ਜਾਵੇਗਾ ਅਤੇ ਇਉਂ ਮੁਲਕ ਉਸਾਰੀ ਵੀ ਹੁੰਦੀ ਰਵੇਗੀ।
ਅਜ ਜਿਹੜਾ ਪੈਸਾ ਬਾਹਰ ਪਿਆ ਹੈ ਉਸਦੀ ਵਾਪਸੀ ਦੀ ਗਲ ਇਹ ਬਣਾ ਦਿਤੀ ਜਾਣੀ ਚਾਹੀਦੀ ਹੈ ਕਿ ਇਹ ਪੈਸਾ ਮੁਲਕ ਦੇ ਬੈਂਕਾਂ ਪਾਸ ਆ ਜਾਵੇ ਅਤੇ ਮਾਲਕਾਂ ਨੂੰ ਇਹ ਖੁਲ੍ਹ ਦੇ ਦਿਤੀ ਜਾਣੀ ਚਾਹੀਦੀ ਹੈ ਕਿ ਉਹ ਇਸ ਪੈਸੇ ਨਾਲ ਆਪਣੇ ਮੁਲਾਜ਼ਮਾਂ ਦੀਆਂ ਉਜਰਤਾ ਵਧਾ ਦੇਣ, ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ਅਤੇ ਬਾਕੀ ਦੀ ਰਕਮ ਤਤਕਾਲ ਖਰਚੇ ਲਈ ਆਪਣੇ ਹੀ ਖਾਤਿਆਂ ਵਿੱਚ ਇਥੋਂ ਦੇ ਬੈ-ਕਾ ਵਿੱਚ ਜਮਾ ਕਰਵਾ ਦੇਣ। ਅਜ ਤਕ ਕੀਤੀਆਂ ਗਲਤੀਆਂ ਲਈ ਵਕਤ ਦੀਆਂ ਸਰਕਾਰਾਂ ਵੀ ਜ਼ਿਮੇਵਾਰ ਹਨ ਅਤੇ ਇਸ ਲਈ ਕੋਈ ਸਜ਼ਾ ਜਾਂ ਜੁਰਮਾਨਾਨਾ ਕੀਤਾ ਜਾਵੇ। ਇਹ ਪੈਸਾ ਮੁਲਕ ਵਿੱਚ ਆ ਜਾਵੇ, ਇਹੀ ਗਲ ਕਾਫੀ ਹੈ।
ਇਹ ਜਿਹੜਾ ਸਰਮਾਏਦਾਰੀ ਸਿਲਸਿਲਾ ਚਲ ਹੀ ਪਿਆ ਹੈ ਅਤੇ ਇਸ ਸਿਲਸਿਲੇ ਨੇ ਸਾਡੇ ਮੁਲਕ ਵਿੱਚ ਕੁਝ ਉਸਰ ਚੁਕਾ ਹੈ, ਇਸ ਲਈ ਇਹ ਸਿਲਸਿਲਾ ਖਤਮ ਕਰਨ ਦੀ ਬਜਾਏ ਇਸ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਸਾਡੇ ਮੁਲਕ ਵਿੱਚ ਇਸ ਸਰਮਾਏਦਾਰੀ ਸਿਸਟਮ ਨੇ ਉਦਯੋਗ ਲਿਆਂਦੇ ਹਨ, ਉਸਾਰੀ ਦਾ ਕੰਮ ਕੀਤਾ ਹੈ ਅਤੇ ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਮੋਕੇ ਪੈਦਾ ਕੀਤੇ ਹਨ। ਸਾਡੀ ਵਰਤੋਂ ਲਈ ਹਰ ਤਰ੍ਹਾਂ ਦੀ ਸ਼ੈਅ ਬਣਾਕੇ ਸਾਡੇ ਤਕ ਪੁਚਾ ਦਿਤੀ ਹੈ ਅਤੇ ਅੰਤਰ ਰਾਸ਼ਟਰੀ ਪਧਰ ਉਤੇ ਵੀ ਅਜ ਸਾਡਾ ਬਣਾਇਆ ਸਾਮਾਨ ਵਿਕਦਾ ਪਿਆ ਹੈ ਅਤੇ ਮੁਲਕ ਅੰਦਰ ਪੈਸਾ ਆ ਰਿਹਾ ਹੈ। ਇਸ ਲਈ ਇਹ ਸਿਲਸਿਲਾ ਜੈਸਾ ਵੀ ਚਲਦਾ ਆ ਰਿਹਾ ਹੈ ਇਸ ਉਤੇ ਲਿਗਰਾਨੀ ਰਖਦ ਦੀ ਲੋੜ ਹੈ ਅਤੇ ਇਸ ਸਿਲਸਿਲੇ ਨੇ ਅਗਰ ਵਾਹ ਵਾਹ ਖਟ ਲਈ ਹੀੈ ਤਾਂ ਇਸ ਦੀ ਆਪਣੀ ਹਿੰਮਤ ਦਾ ਨਤੀਜਾ ਹੈ।
ਸਾਡੇ ਮੁਲਕ ਵਿੱਚ ਸਰਮਾਇਆ ਬਹੁਤ ਆ ਰਿਹਾ ਹੈ। ਇਸ ਸਰਮਾਏ ਦੀ ਸੰਭਾਲ ਅਸੀਂ ਨਹੀਂ ਕਰ ਪਾ ਰਹੇ ਅਤੇ ਜਿਨ੍ਹਾਂ ਪਾਸ ਇਹ ਸਰਮਾਇਆ ਆ ਜਾਂਦਾ ਹੈ ਉਹ ਟੈਕਸਾ ਤੋਂ ਬਚਣ ਲਈ ਇਹ ਸਰਮਾਇਆ ਛੁਪਾਉਣ ਲਗ ਪੈਂਦੇ ਹਨ ਅਤੇ ਇਸ ਤਰ੍ਹਾਂ ਸਾਡਾ ਹੀ ਬਣਾਇਆ ਸਰਮਾਇਆ ਸਾਡੇ ਮੁਲਕ ਵਿੱਚ ਕੰਮ ਉਤੇ ਨਹੀਂ ਲਗ ਰਿਹਾ ਅਤੇ ਇਹ ਸਮਸਿਆ ਬਹੁਤ ਹੀ ਛੋਟੀ ਜਿਹੀ ਹੈ ਅਤੇ ਇਸ ਸਮਸਿਆ ਦਾ ਹਲ ਵੀ ਕਰ ਲੈਣਾ ਚਾਹੀਦਾ ਹੈ। ਇਹ ਜਿਹੜਾ ਸੁਝਾ ਦਿਤਾ ਗਿਆ ਹੈ ਇਹ ਤਾਂ ਇਕ ਛੋਆ ਜਿਹਾ ਸੁਝਾ ਹੈ ਅਤੇ ਸਾਡੀ ਸਰਕਾਰ ਪਾਸ ਮਾਹਿਰਾਂ ਦੀ ਕਮੀ ਨਹੀਂ ਹੈ ਅਤੇ ਅਗਰ ਉਨ੍ਹਾਂ ਦੀਆਂ ਕਮੈਟੀਆਂ ਬਣਾਕੇ ਸੁਝਾ ਮੰਗੇ ਜਾਣ ਤਾਂ ਕਿਤਨੇ ਹੀ ਹੋਰ ਨਵੇਂ ਸੁਝਾਉ ਵੀ ਆ ਸਕਦੇ ਹਨ।
ਹੁਣ ਤਾਂ ਵਕਤ ਆ ਗਿਆ ਹੈ ਜਦ ਸਾਨੂੰ ਹਿਹ ਖੇਤੀਬਾੜੀ ਦਾ ਖੇਤਰ ਵੀ ਉਦਯੋਗ ਹੀ ਬਨਾਉਣਾ ਪਵੇਗਾ ਅਤੇ ਉਹ ਅਤੇ ਬਿਹਤਰ ਉਪਜ ਪੈਦਾ ਕਰਨ ਦੇ ਢੰਗ ਤਰੀਕੇ ਵੀ ਲਭਣੇ ਪੈਣੇ ਹਨ ਕਿਉਂਕਿ ਅਜ ਖੇਤੀ ਤਾ ਧੰਦਾ ਵੀ ਘਾਟੇ ਵੁਤੇ ਜਾ ਰਿਹਾ ਹੈ ਅਤੇ ਕਿਤਨੇ ਹੀ ਕਿਸਾਨ ਹਰ ਸਾਲ ਆਤਮਘਾਤ ਕਰ ਜਾਂਦੇ ਹਨ। ਅਜ ਤਾ ਇਹ ਦੁਧ, ਸਬਜ਼ੀਆਂ ਅਤੇ ਫਲਾ ਦੀ ਉਪਜ ਵੀ ਉਦਯੋਗ ਦੇ ਖਤੇਰ ਵਿੱਚ ਲਿਆਉਣ ਦਾ ਸਮਾ ਆ ਗਿਆ ਹੈ ਅਤੇ ਇਹ ਇਕਾਈਆਂ ਵੀ ਸਰਕਾਰ ਲਈ ਵਾਧੂ ਟੇਕਸ ਲਿਆਉਣਗੀਆਂ। ਇਹ ਨਿਕੀਆਂ ਨਿਕੀਆਂ ਇਕਾਈਆਂ ਘਾਟੇ ਦਾ ਘਰ ਹਨ ਕਿਉਂਕਿ ਅਜ ਤਾਂ ਕਾਮਾਂੀ ਕਰਨੀ ਵੀ ਲਾਜ਼ਮੀ ਹੈ ਅਤੇ ਮੁਕਮਲ ਹਿਸਾਬ ਕਿਤਾਬ ਰਖਣਾ ਵੀ ਲਾਜ਼ਮੀ ਹੈ। ਅਜ ਕਿਸਾਨ ਇਸ ਲਈ ਮਾਰ ਖਾ ਰਹੇ ਹਨ ਕਿ ਉਹ ਹਿਸਾਬ ਹੀ ਨਹੀਂ ਲਗਾ ਪਾ ਰਹੇ ਕਿ ਉਨ੍ਹਾਂ ਦੀ ਕਮਾਈ ਕੀ ਆਉਣੀ ਹੈ ਅਤੇ ਉਹ ਖਰਚਾ ਕਰ ਕਰ ਰਹੇ ਹਨ।
ਵਕਤ ਦੀਆਂ ਸਰਕਾਰਾਂ ਲਈ ਅਜ ਇਹ ਨਵੀਆਂ ਚਣੌਤੀਆਂ ਆ ਖੜੀਆਂ ਹੋਈਆਂ ਹਨ ਅਤੇ ਇਧਰ ਧਿਆਨ ਦੇਣ ਦੀ ਜ਼ਰੂਰਤ ਹੈ।

Send this to a friend