May 17, 2026 2:06 pm

ਬੀਬੀ ਗਗਨਦੀਪ ਕੌਰ ਢੀਂਡਸਾ ਦੇ ਕੋਰ ਕਮੇਟੀ ਦੀ ਮੈਂਬਰ ਬਣਨ ’ਤੇ ਹਲਕੇ ਵਿਚ ਖੁਸ਼ੀ ਦਾ ਮਾਹੌਲ

ਮੂਨਕ, 29 ਦਸੰਬਰ (ਕੁਲਵੰਤ ਸਿੰਘ ਦੇਹਲਾ)- ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਨੂੰ ਅਕਾਲੀ ਦਲ ਨੇ ਆਪਣੀ ਇਸਤਰੀ ਵਿੰਗ ਦੀ ਕੋਰ ਕਮੇਟੀ ਦੀ 20 ਮੈਂਬਰੀ ਕਮੇਟੀ ਵਿਚ ਚੁਣੇ ਜਾਣ ਤੇ ਹਲਕਾ ਲਹਿਰਾਗਾਗਾ ਦੇ ਅਕਾਲੀ ਦਲ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰ ਜਸਪਾਲ ਸਿੰਘ ਦੇਹਲਾ ਚੇਅਰਮੈਨ ਬਲਾਕ ਸੰਮਤੀ ਲਹਿਰਾਗਾਗਾ ਨੇ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿਚ ਹੋਰ ਮੈਂਬਰਾਂ ਦੇ ਨਾਲ-ਨਾਲ ਇਹਨਾਂ ਦੀ ਕਾਰਗੁਜਾਰੀ ਦੀ ਸਮੀਖਿਆ ਕਰਦੇ ਹੋਏ ਇਹਨਾਂ ਨੂੰ ਇਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ ਇਸ ਮੌਕੇ ਉਹਨਾਂ ਢੀਂਡਸਾ ਪਰਿਵਾਰ ਨੂੰ ਵਧਾਈ ਦਿਤੀ ਇਸ ਮੌਕੇ ਪਤਰਕਾਰਾਂ ਨੇ ਜਦੋਂ ਬੀਬੀ ਗਗਨਦੀਪ ਕੌਰ ਢੀਂਡਸਾ ਨਾਲ ਫੋਨ ਤੇ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਾਰਟੀ ਵਲੋਂ ਦਿਤੀ ਗਈ ਜੁਮੇਵਾਰੀ ਨੂੰ ਮੈ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਗੀ ਅਤੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਟੀ ਦਾ ਅਹੁੰਦਾ ਦੇ ਮੈਨੂੰ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿਤਾ ਹੈ ਬੀਬੀ ਗਗਨਦੀਪ ਕੌਰ ਢੀਂਡਸਾ ਢੀਂਡਸਾ ਨੂੰ ਇਸਤਰੀ ਵਿੰਗ ਕੋਰ ਕਮੇਟੀ ਦੇ ਮੈਂਬਰ ਚੁਣੇ ਜਾਣ ਤੋਂ ਪ੍ਰੀਤਮਿੰਦਰ ਭਾਈ ਕਿ ਪਸੋਰ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗਿਆਨੀ ਨਰਿੰਜਣ ਸਿੰਘ ਭੁਟਾਲ, ਬੀਬੀ ਪਰਮਜੀਤ ਕੌਰ ਭੰਗੂ, ਦਲਜੀਤ ਸਿੰਘ ਸਰਾਓ ਲਹਿਲ ਕਲਾਂ ਰਾਮਪਾਲ ਸਿੰਘ ਸੂਰਜਣਭੈਣੀ ਸਰਕਲ ਪ੍ਰਧਾਨ ਮੂਨਕ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੂਨਕ, ਮਾਸਟਰ ਰਾਮ ਸਿੰਘ ਦੇਹਲਾ, ਗੋਰਾ ਸਿੰਘ ਸਾਬਕਾ ਸਰਪੰਚ ਦੇਹਲਾ, ਦਲਵੀਰ ਸਿੰਘ ਹਰਿਆਉ, ਸੁਖਦੇਵ ਸਿੰਘ ਹਰਿਆਉ, ਕੇਵਲ ਸਿੰਘ ਭੁਲਰ, ਧਰਮਜੀਤ ਸਿੰਘ ਸੰਗਤਪੁਰਾ ਮੈਬਰ ਬਲਾਕ ਸੰਮਤੀ, ਜੋਤੀ ਸਰਪੰਚ, ਅਤੇ ਇਕਬਾਲ ਸਿੰਘ ਦੇਹਲਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Send this to a friend