May 1, 2026 11:52 pm

ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਭਾਈ ਘਨ੍ਹਈਆ ਜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ

ਭਾਈ ਘਨ੍ਹਈਆ ਜੀ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ’ਚ ਸੁਸਾਇਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ : ਜੱਥੇ. ਤਰਨਜੀਤ ਸਿੰਘ ਨਿਮਾਣਾ
Amritsar::: March 2, 2012::: HT NEWS ::: SGPC PC
SGPC President Avtar Singh Makkar talking to media during a press conference in Amritsar on Friday.
Photo by Munish Byala/HT
ਲੁਧਿਆਣਾ, 18 ਜਨਵਰੀ (ਪੀ.ਟੀ.) ਇਨਸਾਨੀ ਕਦਰਾਂ ਕੀਮਤਾਂ ਤੇ ਡੱਟ ਕੇ ਪਹਿਰਾ ਦੇਣ ਵਾਲੇ ਤੇ ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ ਦੀ ਮਨੁੱਖੀ ਸੇਵਾ ਦੀ ਸੋਚ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਸਮੁੱਚੀ ਕੌਮ ਦੇ ਲਈ ਪ੍ਰੇਰਨਾ ਦਾ ਸ੍ਰੋਤ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਘਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ । ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਜੱਥੇਦਾਰ ਨਿਮਾਣਾ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਆਪਣੇ ਕਾਰਜ ਕਾਲ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਪੀੜਤ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਬਿਨ੍ਹਾਂ ਕਿਸੇ ਭੇਦ-ਭਾਵ ਤੇ ਜਾਤ ਪਾਤ ਤੋਂ ਰਹਿਤ ਹੋ ਕੇ 7 ਕਰੋੜ ਰੁਪਏ ਦੇ ਕਰੀਬ ਰਾਹਤ ਰਾਸ਼ੀ ਵੰਡੀ ਤੇ ਪਿਛਲੇ ਸਮੇਂ ਦੌਰਾਨ ਉਤੱਰਾਖੰਡ ਵਿੱਚ ਵਾਪਰੇ ਭਿਆਨਕ ਦੁਖਾਂਤ ਦੌਰਾਨ ਹੜ ਪੀੜਤ ਪਰਿਵਾਰਾਂ ਦੀ ਸਾਰ ਲਈ ਤੇ ਲੋੜਵੰਦ ਵਿਅਕਤੀਆਂ ਦੀ ਹਰ ਪੱਖੋਂ ਸਹਾਇਤਾ ਕੀਤੀ, ਉਹ ਸਿੱਧੇ ਰੂਪ ਵਿੱਚ ਭਾਈ ਘਨ੍ਹਈਆ ਜੀ ਦੀ ਸੇਵਾ ਮਿਸ਼ਨ ਦੀ ਸੋਚ ਨੂੰ ਸਮਰਪਿਤ ਹੈ । ਜਿਸਦੀ ਬਦੌਲਤ ਅੱਜ ਸਾਡੀ ਸੁਸਾਇਟੀ ਉਨ੍ਹਾਂ ਨੂੰ ਭਾਈ ਘਨ੍ਹਈਆ ਜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੀ ਹੈ । ਸਮਾਗਮ ਦੌਰਾਨ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਲਗਵਾਉਣ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਨਿਸ਼ਕਾਮ ਭਾਵਨਾ ਦੇ ਨਾਲ ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ ਕੇਵਲ ਇੱਕ ਸੰਸਥਾ ਹੀ ਨਹੀਂ ਹੈ ਬਲਕਿ ਉਹ ਅਣਖੀ ਤੇ ਸੇਵਾ ਭਾਵਨਾ ਨਾਲ ਸਮਰਪਿਤ ਨੌਜਵਾਨਾਂ ਦੀ ਉਹ ਫੌਜ ਹੈ ਜੋ ਸੱਚੇ ਦਿਲੋਂ ਸੇਵਾ ਦੇ ਪੁੰਜ ਭਾਈ ਘਨ੍ਹਈਆ ਜੀ ਦੀ ਸੋਚ ਨੂੰ ਸਹੀ ਤੱਥਾਂ ਵਿੱਚ ਲਾਗੂ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ । ਉਨ੍ਹਾਂ ਨੇ ਜਜਬਾਤੀ ਹੁੰਦਿਆ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਅਹਿਮ ਸੇਵਾ ਹੈ । ਜੋ ਕਿ ਕੇਵਲ ਇੱਕ ਸੰਸਥਾ ਜਾਂ ਸੁਸਾਇਟੀ ਤੱਕ ਹੀ ਸੀਮਤ ਨਹੀਂ ਰਹਿਣੀ ਚਾਹੀਦੀ ਬਲਕਿ ਇਸਦਾ ਘੇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ। ਜੱਥੇ: ਅਵਤਾਰ ਸਿੰਘ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚਲਦਿਆਂ ਹੋਇਆਂ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਸੇਵਾ ਭਾਵਨਾ ਦੇ ਕਾਰਜ ਚੱਲਦੇ ਰਹਿਣਗੇ । ਇਸਦੇ ਦੌਰਾਨ ਉਨ੍ਹਾਂ ਦੇ ਸੁਸਾਇਟੀ ਦੇ ਵੱਲੋਂ ਖੂਨਦਾਨ ਦੀ ਸੇਵਾ ਦੇ ਨਾਲ-ਨਾਲ ਨਿਸ਼ਕਾਮ ਰੂਪ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਜੋਰਦਾਰ ਸ਼ਬਦਾਂ ਵਿੱਚ ਜਿੱਥੇ ਸ਼ਲਾਘਾ ਕੀਤੀ । ਇਸ ਤੋਂ ਪਹਿਲਾਂ ਸੁਸਾਇਟੀ ਦੇ ਵੱਲੋਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਜਿੱਥੇ ਸੁਸਾਇਟੀ ਦੇ ਪ੍ਰਮੁੱਖ ਅਹੁੱਦੇਦਾਰਾਂ ਪਰਵਿੰਦਰ ਸਿੰਘ ਗਿੰਦਰਾ, ਬਲਜੀਤ ਸਿੰਘ ਛੱਤਵਾਲ ਤੇ ਹਰਪਾਲ ਸਿੰਘ ਨਿਮਾਣਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ, ਉਥੇ ਨਾਲ ਹੀ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮੋਹਨ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਅਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਸਨਮਾਨ ਸਮਾਗਮ ਦੌਰਾਨ ਸੁਸਾਇਟੀ ਦੇ ਚੀਫ ਪੈਟਰਨ ਜਗਜੀਤ ਸਿੰਘ ਅਹੂਜਾ, ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ, ਬਲਜੀਤ ਸਿੰਘ ਛੱਤਵਾਲ ਸੀਨੀ: ਮੀਤ ਪ੍ਰਧਾਨ, ਪਰਵਿੰਦਰ ਸਿੰਘ ਗਿੰਦਰਾ ਸਕੱਤਰ ਜਨਰਲ, ਭਾਈ ਹਰਪਾਲ ਸਿੰਘ ਨਿਮਾਣਾ ਮੁੱਖ ਬੁਲਾਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਰੂਪ ਵਿੱਚ ਜੈਕਾਰਿਆਂ ਦੀ ਗੂੰਜ ਅੰਦਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੂੰ ਭਾਈ ਘਨ੍ਹਈਆ ਜੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ, ਉਥੇ ਨਾਲ ਹੀ ਮਨੁੱਖ ਸੇਵਾ ਕਾਰਜਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਜਿੰਨਾਂ ਵਿੱਚ ਡਾ. ਪਰਮਜੀਤ ਸਿੰਘ ਸਰੋਆ ਮੀਤ ਸਕੱਤਰ ਸ਼੍ਰੋਮਣੀ ਕਮੇਟੀ, ਰਣਜੀਤ ਸਿੰਘ ਖਾਲਸਾ ਮੀਡੀਆਂ ਸਲਾਹਕਾਰ ਸ਼੍ਰੋਮਣੀ ਕਮੇਟੀ, ਸੁਸਾਇਟੀ ਦੇ ਮੀਡੀਆ ਸਲਾਹਕਾਰ ਰਵਿੰਦਰ ਸਿੰਘ ਦੀਵਾਨਾ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁੱਦੇਦਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਕੁਲਦੀਪ ਸਿੰਘ ਲਾਂਬਾ, ਇੰਦਰਪਾਲ ਸਿੰਘ ਬਿੰਦਰਾ, ਜਸਵਿੰਦਰ ਸਿੰਘ ਧਾਲੀਵਾਲ, ਬੀਬੀ ਸੁਖਵਿੰਦਰ ਕੌਰ ਸੁੱਖੀ, ਅੰਮ੍ਰਿਤਪਾਲ ਸਿੰਘ ਡੀਸੈਂਟ ਫਰਨੀਚਰ, ਮੁਕੇਸ਼ ਕੁਮਾਰ ਵਰਮਾ, ਦਿਲਪ੍ਰੀਤ ਸਿੰਘ ਤਨੇਜਾ, ਗੁਰਵਿੰਦਰ ਸਿੰਘ ਸੋਨੂੰ, ਜਸਜੋਤ ਸਿੰਘ ਰੋਬੀ ਬੱਤਰਾ, ਪਰਮਿੰਦਰ ਸਿੰਘ ਨੰਦਾ, ਅਵਨਿੰਦਰ ਸਿੰਘ ਮਾਣਕੀ, ਮਨਪ੍ਰੀਤ ਸਿੰਘ ਬਾਂਗਾ, ਪ੍ਰੋ: ਗੁਰਮੀਤ ਸਿੰਘ, ਪਰਮਿੰਦਰ ਸਿੰਘ ਬੱਬੂ, ਇੰਦਰਜੀਤ ਸਿੰਘ ਡਿੰਪਲ, ਤਨਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਪਰਵਿੰਦਰ ਸਿੰਘ ਬੱਤਰਾ, ਦਿਲਸ਼ੇਰ ਸਿੰਘ ਬੱਤਰਾ, ਜੋਰਾ ਸਿੰਘ, ਹਰਪ੍ਰੀਤ ਸਿੰਘ ਹੈਪੀ, ਗਿਆਨ ਸਿੰਘ, ਅਰਸ਼ਦੀਪ ਸਿੰਘ ਅਰਸ਼ੂ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਰਾਜਦੀਪ ਸਿੰਘ ਸ਼ੰਟੀ, ਟੀਟੂ ਗੁੰਬਰ, ਸਚਿਨ ਅਰੋੜਾ, ਮਨਦੀਪ ਸਿੰਘ ਸਿੱਬਲ, ਹਰਮਨਪ੍ਰੀਤ ਸਿੰਘ ਹੈਰੀ, ਸੁਦੇਸ਼ ਕੁਮਾਰ, ਦਲੀਪ ਕੁਮਾਰ ਆਦਿ ਹਾਜ਼ਰ ਸਨ।

Send this to a friend