ਮੋਰਿੰਡਾ, 29 ਦਸੰਬਰ (ਹਰਜਿੰਦਰ ਸਿੰਘ ਛਿੱਬਰ)-ਮਾਰਕਿਟ ਕਮੇਟੀ ਅਨਾਜ਼ ਮੰਡੀ ਮੋਰਿੰਡਾ ਵਿੱਚ ਪਿੱਛਲੇ ਕਰੀਬ ਚਾਰ ਸਾਲਾਂ ਤੋਂ ਬਤੌਰ ਸੈਕਟਰੀ ਦੇ ਅਹੁਦੇ ’ਤੇ ਸੇਵਾਵਾਂ ਦੇਣ ਵਾਲੇ ਵਿਨੋਧ ਕਪੂਰ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਜਿੱਥੇ ਵਿਭਾਗ ਦੇ ਸਾਥੀ ਕਰਮਚਾਰੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਉੱਥੇ ਹੀ ਆੜ੍ਹਤੀ ਐਸ਼ੋਸ਼ੀਏਸ਼ਨ ਮੋਰਿੰਡਾ ਦੇ ਪ੍ਰਧਾਨ ਮਨਦੀਪ ਸਿੰਘ ਰੋਣੀ ਦੀ ਅਗਵਾਈ ਵਿੱਚ ਐਡਵੋਕੇਟ ਜਰਨੈਲ ਸਿੰਘ ਸੱਖੋਮਾਜਰਾ ਸਲਾਹਕਾਰ ਅਤੇ ਬਲਜਿੰਦਰ ਸਿੰਘ ਰੋਣੀ ਮੀਤ ਪ੍ਰਧਾਨ ਆੜ੍ਹਤੀ ਐਸ਼ੋਸੀਏਸ਼ਨ ਨੇ ਸੇਵਾ ਮੁਕਤ ਹੋਏ ਸੈਕਟਰੀ ਵਿਨੌਧ ਕਪੂਰ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ। ਮੌਕੇ ਬੋਲਦਿਆਂ ਜਸਵਿੰਦਰ ਸਿੰਘ ਛੋਟੂ ਚੇਅਰਮੈਨ ਮਾਰਕਿਟ ਕਮੇਟੀ ਨੇ ਕਿਹਾ ਕਿ ਵਿਨੌਧ ਕਪੂਰ ਜੀ ਨੇ ਲਗਾਤਾਰ ਚਾਰ ਸਾਲ ਮੋਰਿੰਡਾ ਇਲਾਕੇ ਦੀ ਸੇਵਾ ਕੀਤੀ।
ਉਨ੍ਹਾਂ ਕਿਹਾ ਕਿ ਸੈਕਟਰੀ ਵਿਨੋਧ ਕਪੂਰ ਨੇ ਅਪਣੇ ਸੇਵਾ ਕਾਲ ਦੌਰਾਨ ਸਭਨਾ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਹੋਏ ਅਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ। ਵਿਨੋਧ ਕਪੂਰ ਨੇ ਅਪਣੀ ਸੇਵਾ ਮੁਕਤੀ ’ਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਵਿਭਾਗ ਦੇ ਕਰਮਚਾਰੀ ਸਾਥੀਆਂ ਅਤੇ ਸਮੂਹ ਆੜ੍ਹਤੀ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾ ਮੁਕਤ ਹੋਏ ਸੈਕਟਰੀ ਵਿਨੋਧ ਕਪੂਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੈਕਟਰੀ ਕੁਲਵਿੰਦਰ ਸਿੰਘ ਦਤਾਰਪੁਰ, ਕੁਲਦੀਪ ਸਿੰਘ, ਜਸਵੰਤ ਸਿੰਘ, ਜਸਪਾਲ ਸਿੰਘ ਸੁਪਰਵਾਈਜਰ, ਜਤਿੰਦਰ ਸਿੰਘ ਲੇਖਾਕਾਰ, ਇੰਦਰਜੀਤ ਸਿੰਘ, ਯੋਗੇਸ਼ ਸੂਦ ਸਾਬਕਾ ਚੇਅਰਮੈਨ ਅਤੇ ਗੁਰਪ੍ਰੀਤ ਸਿੰਘ ਗੌਪਾਲਪੁਰ ਸਮੇਤ ਸਮੂਹ ਕਰਮਚਾਰੀ ਮਾਰਕਿਟ ਕਮੇਟੀ ਮੋਰਿੰਡਾ ਹਾਜ਼ਰ ਸਨ।