May 2, 2026 6:12 am

ਬਰਨਾਲਾ ਨਗਰ ਕੌਂਸਲ ’ਤੇ ਕਾਬਜ਼ ਰਹੇ ਸਰਦਾਰਾਂ ਦੇ ਖੇਤਾਂ ਦੀਆਂ ਪਹੀਆਂ ਵੀ ਪੱਕੀਆਂ, ਸ਼ਹਿਰ ਦੀਆਂ ਸੜਕਾਂ ਵੀ ਕੱਚੀਆਂ

‘ਆਪ’ ਨੇ ਕੀਤੀ ਉਚ ਪੱਧਰੀ ਜਾਂਚ ਦੀ ਮੰਗ
image ਬਰਨਾਲਾ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਭਾਂਵੇਂ ਲੋਕ ਸਭਾ ਚੋਣਾਂ ਕਰਕੇ ਸ਼ਹਿਰ ਅੰਦਰ ਸੱਤਾਧਾਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦਾ ਹਰ ਹਫਤੇ ਗੇੜਾ ਰਹਿੰਦਾ ਹੈ ਪਰ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਦਾਸਤਾਂ ਕੁੱਝ ਇਸ ਤਰ੍ਹਾਂ ਹੈ ਕਿ ਨਗਰ ਕੌਂਸਲ ਦੇ ਕਾਬਜ ਰਹੇ ਸਰਦਾਰਾਂ ਦੇ ਖੇਤਾਂ ਦੀਆਂ ਪਹੀਆਂ ਨੂੰ ਵੀ ਸੜਕਾਂ ਬਣਾ ਦਿੱਤਾ ਗਿਆ ਹੈ ਜਦਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਖਸਤਾ ਹਾਲਤ ਨਗਰ ਕੌਸਲ ਵਿੱਚ ਹੋਈ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇਸ ਭ੍ਰਿਸ਼ਟਾਚਾਰ ਸਬੰਧੀ ਕਾਂਗਰਸ ਤੇ ਅਕਾਲੀ ਭਾਜਪਾ ਵਿੱਚ ਮੈਚ ਫਿਕਸ ਹੋਣ ਕਾਰਣ ਨਵੀ ਹੋਂਦ ਵਿੱਚ ਆਈ ਪਾਰਟੀ ‘ਆਪ’ ਨੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਜਿਨ੍ਹਾਂ ਵਿੱਚ ਜੰਡਾਂ ਵਾਲਾ ਰੋਡ, ਸ਼ੇਖ਼ਾ ਰੋਡ, ਪੱਤੀ ਰੋਡ, ਰਾਮਗੜ੍ਹੀਆ ਰੋਡ, ਸੰਘੇੜਾ ਰੋਡ, ਅਗਰਸੈਨ ਚੌਕ ਤੋਂ

ਪੁਰਾਣੀ ਰਾਮ ਲੀਲ੍ਹਾ ਰੋਡ, 16 ਏਕੜ ਤੋਂ ਬੱਸ ਸਟੈਂਡ ਰੋਡ ਪਿਛਲੇ ਰਾਹ ਦਾ ਬਹੁਤ ਹੀ ਖਸਤਾ ਹਾਲਤ ਵਿੱਚ ਹਨ। ਇਨ੍ਹਾਂ ਸੜਕਾਂ ਤੋਂ ਸਪੱਸ਼ਟ ਸਿੱਧ ਹੁੰਦਾ ਹੈ ਕਿ ਪਿਛਲੇ ਸਮੇਂ ਵਿੱਚ ਨਗਰ ਕੌਂਸਲ ਦੇ ਸਰਕਾਰੀ ਫੰਡ ਵਿੱਚ ਵੱਡੀ ਪੱਧਰ ’ਤੇ ਦੁਰਵਰਤੋਂ ਹੋਈ ਕਿਉਂਕਿ ਨਗਰ ਕੌਂਸਲ ਦੇ ਕਾਬਜ਼ ਰਹੇ ਇੱਕ ਅਕਾਲੀ ਪਰਿਵਾਰ ਦੇ ਖੇਤਾਂ ਦੀ ਪਹੀਆਂ ਸੜਕਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਜਦ ਕਿ ਸ਼ਹਿਰ ਦੀਆਂ ਉਕਤ ਪ੍ਰਮੁੱਖ ਸੜਕਾਂ ਕੱਚੀਆਂ ਹਨ।
ਜ਼ਿਕਰਯੌਗ ਹੈ ਕਿ ਨਗਰ ਕੌਂਸਲ ਉੱਤੇ ਇੱਕ ਅਕਾਲੀ ਪਰਿਵਾਰ ਦਾ ਕਬਜ਼ਾ ਰਿਹਾ ਹੈ, ਜਿਸ ਦੇ ਸਮੇਂ ਦੌਰਾਨ ਸ਼ਹਿਰ ਅੰਦਰ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ, ਜਿਸ ਕਾਰਨ ਇਸ ਪਰਿਵਾਰ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪਿੱਛੇ ਕੀਤਾ ਹੋਇਆ ਹੈ ਪਰ ਫੇਰ ਵੀ ਇਸ ਅਕਾਲੀ ਪਰਿਵਾਰ ਦਾ ਇੱਕ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਦੇ ਮਗਰ ਮੂਹਰੇ ਆਪਣੀ ਸਕਾਰਪਿਓ ਗੱਡੀ ਲਗਾ ਕੇ ਘੁੰਮਦਾ ਨਜ਼ਰ ਆਉਂਦਾ ਹੈ। ਸ਼ਹਿਰ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਣ ਜਿਸ ਤੋਂ ਲੋਕ ਚਿੜ ਖਾਂਦੇ ਹਨ ਕਿਉਂਕਿ ਸ਼ਹਿਰ ਦੀ ਜਨਤਾ ਦਾ ਕਹਿਣਾ ਹੈ ਕਿ ਇਸ ਪਰਿਵਾਰ ਨੇ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੀਆਂ ਕੋਠੀਆਂ ਬੰਗਲੇ ਤਾਂ ਬਣਾ ਲਏ ਹਨ ਇੱਥੋਂ ਤੱਕ ਕਿ ਖੇਤਾਂ ਦੇ ਕੱਚੇ ਰਾਹਾਂ ਉਤੇ ਵੀ ਸੜਕਾਂ ਬਣਾ ਦਿੱਤੀਆਂ ਹਨ ਪਰ ਸ਼ਹਿਰ ਦੀਆਂ ਤਮਾਮ ਸੜਕਾਂ ਦੀ ਬੂਰੀ ਹਾਲਤ ਹੈ, ਜੋ ਕਿ ਸ. ਸੁਖਦੇਵ ਸਿੰਘ ਢੀਂਡਸਾਂ ਲਈ ਇੰਨਾਂ ਲੋਕਸਭਾ ਚੋਣਾਂ ਵਿੱਚ ਸਿਆਸੀ ਤੋਰ ਤੇ ਨੁਕਸਾਨਦਾਇਕ ਸਿੱਧ ਹੋਵੇਗਾ।ਨਗਰ ਕੌਂਸਲ ਵੱਲੋਂ ਪਿਛਲੇ ਕੁਝ ਮਹੀਨੇ ਪਹਿਲਾਂ ਜਿਹਨਾਂ ਸੜਕਾਂ ਦੀ ਮੁਰੰਮਤ ਕੀਤੀ ਗਈ ਸੀ, ਦੀ ਵੀ ਮੁੜ ਹਾਲਤ ਖਸਤਾ ਹੋ ਚੁੱਕੀ ਹੈ। ਬਰਸਾਤ ਦੇ ਦਿਨਾਂ ਵਿਚ ਤਾਂ ਹਾਲਤ ਬਦ ਤੋਂ ਵੀ ਬਦਤਰ ਬਣ ਜਾਂਦੀ ਹੈ। ਇਹਨਾਂ ਬਾਰੇ ਲੋਕ ਵਾਰ ਵਾਰ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੇ ਹਨ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੈ। ਸ਼ਹਿਰ ਵਿਚ ਇਕ ਵੀ ਸੜਕ ਨਹੀਂ ਹੈ, ਜਿਸ ਨੂੰ ਸਾਬਤ ਸੂਰਤ ਕਿਹਾ ਜਾਏ। ਸਰਕਾਰ ਦੇ ਵਿਕਾਸ ਦੇ ਪਰਚਾਰ ਦੇ ਬਾਵਜੂਦ, ¦ਘੇ ਪੰਜ ਸਾਲਾਂ ਵਿਚ ਸ਼ਹਿਰ ਦੀਆਂ, ਸੜਕਾਂ, ਪਾਣੀ ਦੇ ਨਿਕਾਸ ਵਿਚ ਨਿਘਾਰ ਆਇਆ ਹੈ।ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸਰਗਰਮ ਕਾਰਕੁੰਨ ਨਰਿੰਦਰ ਬਿੱਟਾ,ਸਾਹਿਲ ਸ਼ਰਮਾ ਨੇ ਪਿਛਲੇ ਸਮੇਂ ਦੋਰਾਨ ਨਗਰ ਕੋਸ਼ਲ ਵਿੱਚ ਕੋਈ ਭਰਿਸ਼ਟਾਚਾਰ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।

Send this to a friend