May 18, 2026 2:21 am

ਭਾਰਤੀ ਸੰਸਦ ’ਚ ਪਾਕਿਸਤਾਨ ’ਤੇ ਜਾਧਵ ਦੀ ਮੁਲਾਕਾਤ ਦੇ ਗ਼ਲਤ ਇਸਤੇਮਾਲ ਦਾ ਦੋਸ਼

ਸੁਸ਼ਮਾ ਸਵਰਾਜ ਨੇ ਬੋਲਿਆ ਹਮਲਾ

ਨਵੀਂ ਦਿੱਲੀ, 28 ਦਸੰਬਰ- ਪਾਕਿਸਤਾਨ ਜੇਲ੍ਹ ‘ਚ ਬੰਦ ਸਾਬਕਾ ਭਾਰਤੀ ਅਧਿਕਾਰੀ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਤੇ ਸੰਸਦ ’ਚ ਬਿਆਨ ਦਿਤਾ ਹੈ। ਸੁਸ਼ਮਾ ਸਵਰਾਜ ਨੇ ਪਾਕਿਸਤਾਨ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਪਰਿਵਾਰ ਨਾਲ ਹੋਈ ਬਦਸਲੂਕੀ ’ਤੇ ਰਾਜ ਸਭਾ ‘ਚ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਕੋਰਟ ’ਚ ਜਾਧਵ ਦੀ ਫਾਂਸੀ ਟਾਲਣ ’ਚ ਕਾਮਯਾਬ ਰਹੇ।ਭਾਰਤ ਦੇ ਦਬਾਅ ਕਾਰਨ ਹੀ ਜਾਧਵ ਦਾ ਪਰਿਵਾਰ ਪਾਕਿਸਤਾਨ ਜਾ ਕੇ ਉਸ ਨੂੰ ਮਿਲ ਸਕਿਆ।ਇਸਲਾਮਾਬਾਦ ’ਚ ਕ੍ਰਿਸਮਸ ਦੇ ਦਿਨ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਦੇ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਪਾਕਿਸਤਾਨ ਵਲੋਂ ਕੀਤੇ ਗਏ ਅਪਮਾਨ ਨੂੰ ਸੁਸ਼ਮਾ ਸਵਰਾਜ ਨੇ ਇਕ ਪ੍ਰਾਪੇਗੰਡਾ ਕਰਾਰ ਦਿੱਤਾ ਹੈ।ਵਿਦੇਸ਼ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਜਾਧਵ ਦੀ ਪਤਨੀ ਬਲਕਿ ਉਨ੍ਹਾਂ ਦੀ ਮਾਂ ਦਾ ਵੀ ਮੰਗਲਸੂਤਰ, ਚੂੜੀਆਂ ਅਤੇ ਬਿੰਦੀ ਉਤਰਵਾਈ ਗਈ ਅਤੇ ਜਾਧਵ ਦੇ ਸਾਹਮਣੇ ਉਨ੍ਹਾਂ ਦੋਵਾਂ ਨੂੰ ਵਿਧਵਾ ਦੀ ਤਰ੍ਹਾਂ ਪੇਸ਼ ਕੀਤਾ ਗਿਆ।

Send this to a friend