May 18, 2026 4:38 am

ਮੁੱਖ ਮੰਤਰੀ ਨੂੰ ਸਦਮਾ, ਉਨਾਂ ਦੇ ਮਾਮੀ ਜੀ ਗੁਰਚਰਨ ਕੌਰ ਦਾ ਦੇਹਾਂਤ

ਚੰਡੀਗੜ, 26 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨਾਂ ਦੇ ਮਾਮੀ ਜੀ ਸਰਦਾਰਨੀ ਗੁਰਚਰਨ ਕੌਰ ਲੰਮੀ ਬਿਮਾਰੀ ਤੋਂ ਬਾਅਦ ਵਿਛੋੜਾ ਦੇ ਗਏ। 98 ਵਰਿਆਂ ਦੇ ਸਰਦਾਰਨੀ ਗੁਰਚਰਨ ਕੌਰ, ਪਟਿਆਲਾ ਰਿਆਸਤ ਵਿੱਚ ਪਰਜਾ ਮੰਡਲ ਲਹਿਰ ਦੇ ਮੋਢੀ ਸਰਦਾਰ ਸੇਵਾ ਸਿੰਘ ਠੀਕਰੀਵਾਲਾ ਦੀ ਇਕਲੌਤੀ ਪੁੱਤਰੀ ਸੀ। ਸਰਦਾਰਨੀ ਗੁਰਚਰਨ ਕੌਰ ਦੇ ਪੁੱਤਰ ਕੈਪਟਨ ਅਮਰਜੀਤ ਸਿੰਘ ਜੇਜੀ ਦੇ ਅਨੁਸਾਰ ਉਨਾਂ ਨੇ ਆਪਣਾ ਆਖਰੀ ਸਾਹ ਅੱਜ ਸਵੇਰੇ 10:30 ਵਜੇ ਸੈਕਟਰ 28 ਸਥਿਤ ਆਪਣੀ ਧੀ ਦੇ ਘਰ ਲਿਆ। ਇਸ ਤੋਂ ਬਾਅਦ ਉਨਾਂ ਦਾ ਦੁਪਹਿਰ ਨੂੰ ਪਟਿਆਲਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਮੁੱਖ ਮੰਤਰੀ ਦੀ ਤਰਫੋਂ ਸਰਦਾਰਨੀ ਗੁਰਚਰਨ ਕੌਰ ਦੀ ਦੇਹ ‘ਤੇ ਸਤਿਕਾਰ ਵਜੋਂ ਫੁੱਲ-ਮਲਾਵਾਂ ਅਰਪਿਤ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਮੀ ਜੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਸਰਦਾਰਨੀ ਗੁਰਚਰਨ ਕੌਰ ਦੀ ਯਾਦ ਵਿੱਚ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਫੁਆਰਾ ਚੌਂਕ, ਪਟਿਆਲਾ ਵਿਖੇ 30 ਦਸੰਬਰ, 2017 ਸ਼ਨੀਵਾਰ ਨੂੰ ਬਾਅਦ ਦੁਪਹਿਰ 12:30 ਤੋਂ 1:30 ਵਜੇ ਤੱਕ ਹੋਵੇਗੀ।

Send this to a friend