ਸ੍ਰੀ ਚਮਕੌਰ ਸਾਹਿਬ -ਪਿੰਡ ਖੇੜੀ ਸਲਾਬਤਪੁਰ ਦੇ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰਖਦੇ ਹੋਏ ਤਿੰਰ ਦਿਨਾਂ ਲੰਗਰ ਚਲਾਇਆ ਗਿਆ। ਸੰਗਤਾਂ ਦੇ ਸਹਿਯੋਗ ਨਾਲ ਅਤੁੱਟ ਲੰਗਰ ਵਰਤਿਆ। ਵੱਡੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਆਈਆਂ ਹਜ਼ਾਰਾਂ ਸੰਗਤਾਂ ਨੇ ਲੰਗਰ ਛਕਿਆ । ਗੁਰੂ ਨਾਨਕ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਖੇੜੀ ਸਲਾਬਤਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰਦੀਪ ਸਿੰਘ ਜਨਰਲ ਮੈਨੇਜਰ ਪੰਜਾਬ ਲਘੂ ਉਦਯੋਗ ਡਾਇਰੈਕਟਰ ਬਲਵਿੰਦਰ ਸਿੰਘ, ਅਜੀਤ ਸਿੰਘ ਡੱਲਾ, ਜਸਮੀਤ ਸਿੰਘ ਸਿੰਗਾਪੁਰ, ਦਵਿੰਦਰ ਸਿੰਘ ਬਾਜਵਾ, ਹਰਵਿੰਦਰ ਸਿੰਘ ਸੈਣੀ ਤੇ ਇੰਜੀਨੀਅਰ ਸੁਰਿੰਦਰ ਸਿੰਘ, ਕਲੱਬ ਦੇ ਸਰਪ੍ਰਸਤ ਸਵਰਨ ਸਿੰਘ, ਸੁਰਿੰਦਰ ਪਟਵਾਰੀ, ਗੁਰਵਿੰਦਰ ਭੋਲਾ, ਮਾਨ ਸਿੰਘ ਖੇੜੀ, ਰਮਨਦੀਪ ਸਿੰਘ ਰਾਣਾ, ਬਲਰਾਜ ਸਿੰਘ, ਅਮਰਿੰਦਰ ਸਿੰਘ ਸੋਨੀ, ਹਰਿੰਦਰ ਸਿੰਘ, ਵਰਿੰਦਰ ਸਿੰਘ, ਸਰਬਜੀਤ ਸਿੰਘ ਰਾਣੀ ਕਮਾਲਪੁਰ, ਹਨੀ ਖੇੜੀ, ਹਰਪ੍ਰੀਤ ਸਿੰਘ, ਸਾਬਕਾ ਚੇਅਰਮੈਨ ਪਰਮਜੀਤ ਸਿੰਘ, ਪ੍ਰਿਤਪਾਲ ਸਿੰਘ, ਹਰਸਨ ਸਿੰਘ, ਤਰਨਵੀਰ ਸਿੰਘ, ਲਵਪ੍ਰੀਤ ਸਿੰਘ, ਭੁਪਿੰਦਰ ਸਿੰਘ ਸਾਬਕਾ ਪੰਚ, ਨਰਿੰਦਰ ਸਿੰਘ ਬਾਵਾ, ਬਲਵਿੰਦਰ ਲਾਲੀ, ਹਰਜੀਤ ਸਿੰਘ ਆਦਿ ਨੇ ਲੰਗਰਾਂ ਵਿੱਚ ਹਾਜ਼ਰੀ ਲਵਾਈ।