ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਅੱਜ 4 ਆਈ.ਪੀ.ਐਸ ਅਤੇ 10 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਸਬੰਧੀ ਹੁਕਮ ਜਾਰੀ ਕੀਤੇ ਹਨ, ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਪੀ.ਐਸ ਅਧਿਕਾਰੀ ਸ੍ਰੀ ਨੌਨਿਹਾਲ ਸਿੰਘ ਨੂੰ ਡੀ.ਆਈ.ਜੀ/ ਪੀ.ਏ.ਪੀ-2 ਅਤੇ ਟ੍ਰੇਨਿੰਗ, ਚੰਡੀਗੜ੍ਹ, ਸ੍ਰੀ ਬਲਕਾਰ ਸਿੰਘ ਸਿੱਧੂ ਨੂੰ ਡੀ.ਆਈ.ਜੀ/ ਇੰਟੈਲੀਜੈਂਸ-2, ਪੰਜਾਬ, ਚੰਡੀਗੜ੍ਹ (ਸੀ.ਡੀ.ਸੀ) ਅਤੇ ਵਾਧੂ ਚਾਰਜ ਡੀ.ਆਈ.ਜੀ/ ਕਰਾਈਮ-2 ਪੰਜਾਬ, ਚੰਡੀਗੜ੍ਹ, (ਸੀ.ਡੀ.ਸੀ), ਸ੍ਰੀ ਅਰੁਣ ਕੁਮਾਰ ਮਿੱਤਲ ਨੂੰ ਡੀ.ਆਈ.ਜੀ/ ਲਾਅ ਐਂਡ ਆਡਰ ਪੰਜਾਬ, ਚੰਡੀਗੜ੍ਹ, (ਸੀ.ਡੀ.ਸੀ) ਅਤੇ ਸ੍ਰੀ ਮੋਹਨੀਸ਼ ਚਾਵਲਾ ਨੂੰ ਡੀ.ਆਈ.ਜੀ/ਪ੍ਰਬੰਧ, ਆਈ.ਆਰ.ਬੀ, ਪਟਿਆਲਾ (ਸੀ.ਡੀ.ਸੀ) ਲਗਾਇਆ ਗਿਆ ਹੈ।
ਇਸੇ ਤਰ੍ਹਾਂ ਪੀ.ਪੀ.ਐਸ ਅਧਿਕਾਰੀ ਸ੍ਰੀ ਕੁਲਦੀਪ ਕੁਮਾਰ ਨੂੰ ਐਸ.ਪੀ (ਐਚ), ਮਾਨਸਾ, ਸ੍ਰੀ ਰਾਕੇਸ਼ ਕੁਮਾਰ ਨੂੰ ਐਸ.ਪੀ, ਸੀ.ਆਈ.ਡੀ, ਫਿਰੋਜਪੁਰ, ਸ੍ਰੀ ਕੁਲਵੰਤ ਸਿੰਘ ਨੂੰ ਵਧੀਕ ਡੀ.ਸੀ.ਪੀ, ਇੰਡਸਟ੍ਰੀਅਲ ਸਕਿਉਰਟੀ, ਜ¦ਧਰ, ਸ੍ਰੀ ਨਰਿੰਦਰਪਾਲ ਸਿੰਘ, ਐਸ.ਪੀ (ਸਿਟੀ), ਬਠਿੰਡਾ, ਸ੍ਰੀ ਦੇਸ ਰਾਜ ਨੂੰ ਐਸ.ਪੀ/ ਸੀ.ਆਈ.ਡੀ, ਬਠਿੰਡਾ, ਸ੍ਰੀ ਸੱਤਪਾਲ ਸਿੰਘ ਨੂੰ ਸਹਾਇਕ ਕਮਾਂਡੈਂਟ, 7ਵੀਂ ਬਨ:, ਪੀ.ਏ.ਪੀ, ਜ¦ਧਰ, ਨਵੀਨ ਸਿੰਗਲਾ ਨੂੰ ਐਸ.ਪੀ, ਅਬੋਹਰ, ਸ੍ਰੀ ਦਿਲਬਾਗ ਸਿੰਘ ਨੂੰ ਐਸ.ਪੀ (ਐਚ),ਹੁਸ਼ਿਆਰਪੁਰ, ਸ੍ਰੀ ਸ਼ਰਨਜੀਤ ਸਿੰਘ ਨੂੰ ਐਸ.ਪੀ (ਡੀ), ਬਰਨਾਲਾ ਅਤੇ ਸ੍ਰੀ ਸਤਨਾਮ ਸਿੰਘ ਨੂੰ ਡੀ.ਸੀ.ਪੀ.ਓ-ਕਮ- ਐਸ.ਪੀ, ਸੰਗਰੂਰ ਲਗਾਇਆ ਗਿਆ ਹੈ।