May 19, 2026 3:00 am

ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਾਰੇ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ

ਚੰਡੀਗੜ•,
ਪੰਜਾਬ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਛਪੇ ਇਸ਼ਤਿਹਾਰ ‘ਚ ਬੇਅਦਬੀ ਹੋਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।
ਅੱਜ ਹ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਇਸ਼ਤਿਹਾਰ ਦੇ ਮੰਤਵ ਲਈ ਨਪੋਲੀਅਨ ਬੋਨਾਪਾਰਟ ਦੇ ਚਿੱਤਰ ਨਾਲ ਛੇੜਛਾੜ ਕਰਨ ਦੇ ਲਾਏ ਗਏ ਦੋਸ਼ ਪੂਰੀ ਤਰ ਬੇਬੁਨਿਆਦ ਤੇ ਹਾਸੋਹੀਣੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੜ ਜਾ ਰਹੇ ਨਕਲ ਦੇ ਦੋਸ਼ਾਂ ਨੂੰ ਨਿਰਆਧਾਰ ਦੱਸਦਿਆਂ ਬੁਲਾਰੇ ਨੇ ਦੱਸਿਆ ਕਿ ਨਾ ਤਾਂ ਇਹ ਤਸਵੀਰ ਕਿਸੇ ਹੋਰ ਤਸਵੀਰ ਦੀ ਨਕਲ ਕਰਕੇ ਬਣਾਈ ਤੇ ਨਾ ਹੀ ਤੋੜੀ-ਮਰੋੜੀ ਹੈ ਬਲਕਿ ਇਹ ਸਿੱਖ ਧਰਮ ਨਾਲ ਸਬੰਧਤ ਇੱਕ ਵੈਬਸਾਈਟ ਤੋਂ ਲਈ ਗਈ ਹੈ ਜੋ ਜਨਤਕ ਕਾਰਜ ਦਾ ਹਿੱਸਾ ਹੈ।
ਵਰਿਆਂ ਤੋਂ ਵਰਤੀਆਂ ਜਾ ਰਹੀਆਂ ਅਜਿਹੀਆਂ ਤਸਵੀਰਾਂ ਜਾਂ ਚਿੱਤਰ ਚਿੱਤਰਕਾਰ ਦੀ ਕਾਲਪਿਨਕ ਸਿਰਜਣਾ ਦਾ ਪ੍ਰਗਟਾਵਾ ਹੁੰਦੇ ਹਨ ਜਿਨ ਦੀ ਵਰਤੋਂ ਸਿਰਫ ਚਿੱਤਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਬੁਲਾਰੇ ਨੇ ਹੋਰ ਕਿਹਾ ਕਿ ਸਿੱਖਾਂ ਦੀ ਪਹਿਰੇਦਾਰ ਕਹਾਉਣ ਵਾਲੀ ਅਕਾਲੀ ਪਾਰਟੀ ਨੇ ਇਨ ਤੱਥਾਂ ਨੂੰ ਪੂਰੀ ਤਰ ਅਣਗੌਲਿਆ ਕਰ ਦਿੱਤਾ ਅਤੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਇਕ ਮੀਡੀਆ ਰਿਪੋਰਟ ਨੂੰ ਆਧਾਰ ਬਣਾ ਕੇ ਆਪਣਾ ਪ੍ਰਤੀਕ੍ਰਮ ਦੇ ਦਿੱਤਾ। ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ ਜੋ ਘਟੀਆ ਦੋਸ਼ ਲਾ ਕੇ ਅਜਿਹੇ ਧਾਰਮਿਕ ਮੌਕੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਬੁਲਾਰੇ ਨੇ ਕਿਹਾ ਕਿ ਇਸ ਵੇਲੇ ਅਕਾਲੀ ਦਲ ਨੂੰ ਧਾਰਮਿਕ ਮੌਕਿਆਂ ਨੂੰ ਸਿਆਸਤ ਤੋਂ ਪਰ ਰੱਖਣ ਲਈ ਸਿਰਫ ਫੈਸਲਾ ਲੈਣ ਕੇ ਕੰਮ ਨਹੀਂ ਚਲਾਉਣਾ ਚਾਹੀਦਾ ਸਗੋਂ ਇਸ ਫੈਸਲੇ ਦੀ ਸਹੀ ਮਾਅਨਿਆਂ ਵਿੱਚ ਪਾਲਣਾ ਕਰਨੀ ਚਾਹੀਦੀ ਹੈ।

Send this to a friend