May 2, 2026 11:19 am

ਵੀਰਭੱਦਰ ਵੱਲੋਂ ਜੇਤਲੀ ਤੇ ਧੂਮਲ ਵਿਰੁੱਧ ਮਾਣਹਾਨੀ ਦਾ ਕੇਸ

image ਸ਼ਿਮਲਾ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਅੱਜ ਸਥਾਨਿਕ ਅਦਾਲਤ ’ਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਰੁਣ ਜੇਤਲੀ ਅਤੇ ਪੀ. ਕੇ. ਧੂਮਲ ਖਿਲਾਫ਼ ਮਾਣਹਾਨੀ ਦੇ ਅਪਰਾਧਿਕ ਕੇਸ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਉਹ ਉਸ ਨੂੰ ਬਦਨਾਮ ਕਰ ਰਹੇ ਹਨ। ਵਿਰੋਧੀ ਧਿਰ ਦੇ ਤਿੰਨ ਆਗੂਆਂ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਕਾਂਗਰਸੀ ਆਗੂ ਨੇ ਵੈਂਚਰ ਐਨਰਜੀ ਐਂਡ ਟੈਕਨਾਲੋਜੀ ਪ੍ਰਾ. ਲਿ. ਪਾਸੋਂ ਆਪਣੇ ਅਤੇ ਆਪਣੀ ਸੰਸਦ ਮੈਂਬਰ ਪਤਨੀ ਪ੍ਰਤਿਭਾ ਸਿੰਘ ਦੇ ਨਾਂਅ ‘ਤੇ 1.5 ਕਰੋੜ ਅਤੇ 2.4 ਕਰੋੜ ਰੁਪਏ ਚੈ¤ਕ ਦੇ ਜ਼ਰੀਏ ਲਏ। ਇਹ ਕੰਪਨੀ ਸੂਬੇ ‘ਚ ਬਿਜਲੀ ਪ੍ਰਾਜੈਕਟ ਚਲਾ ਰਹੀ ਸੀ। ਠਾਕੁਰ ਨੇ ਪਿਛਲੇ ਹਫ਼ਤੇ ਵੀਰਭ¤ਦਰ ਸਿੰਘ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ ਅਤੇ ਉਨ੍ਹਾਂ ਖਿਲਾਫ਼ ਲ¤ਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਵੀਰਭ¤ਦਰ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੇਤਲੀ, ਪ੍ਰੋ. ਧੂਮਲ ਅਤੇ ਉਨ੍ਹਾਂ ਦੇ ਦੋ ਪੁ¤ਤਰਾਂ ਖਿਲਾਫ਼ ਤਿੰਨ ਮਾਣਹਾਨੀ ਦੇ ਕੇਸ ਦਰਜ ਕਰਵਾਏ ਹਨ, ਕਿਉਂਕਿ ਉਹ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਪਹਿਲਾ ਕੇਸ ਜੇਤਲੀ ਤੇ ਪ੍ਰੋ. ਧੂਮਲ ਖਿਲਾਫ਼ ਅਤੇ ਦੂਜਾ ਅਤੇ ਤੀਜਾ ਕੇਸ ਧੂਮਲ ਦੇ ਪੁ¤ਤਰਾਂ ਅਨੁਰਾਗ ਠਾਕੁਰ ਤੇ ਅਰੁਣ ਧੂਮਲ ਖਿਲਾਫ਼ ਦਰਜ ਕਰਵਾਏ ਗਏ ਹਨ। ਠਾਕੁਰ ਨੇ ਇਥੇ ਇਕ ਸਮਾਗਮ ਦੌਰਾਨ ਵ¤ਖਰੇ ਤੌਰ ‘ਤੇ ਕਿਹਾ ਕਿ ਵੀਰਭ¤ਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਨਿਰਦੋਸ਼ ਹਨ। ਉਹ ਸੀ. ਬੀ. ਆਈ. ਜਾਂਚ ਤੋਂ ਕਿਉਂ ਬਚ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁ¤ਖ ਮੰਤਰੀ ਧੂਮਲ ਨੇ ਦਾਅਵਾ ਕੀਤਾ ਸੀ ਕਿ ਵੈਂਚਰ ਐਨਰਜੀ ਐਂਡ ਟੈਕਨਾਲੋਜੀ ਪ੍ਰਾ. ਲਿ. ਨੂੰ ਮੁੜ ਪ੍ਰਾਜੈਕਟ ਦੇਣ ਦਾ ਬਹੁਤੇ ਮੰਤਰੀਆਂ ਵਲੋਂ ਵਿਰੋਧ ਕਰਨ ਦੇ ਬਾਵਜੂਦ ਵੀਰਭ¤ਦਰ ਨੇ 2005 ‘ਚ ਪ੍ਰਾਜੈਕਟ ਉਸ ਨੂੰ ਦੇਣ ਦਾ ਫੈਸਲਾ ਲਿਆ।

Send this to a friend