May 20, 2026 12:54 am

ਗਰਭਵਤੀ ਮਹਿਲਾਵਾਂ ਦਾ ਸੰਸਥਾਗਤ ਜਣੇਪਾ ਯਕੀਨੀ ਬਣਾਇਆ ਜਾਏ

ਡਾ. ਸੁਰਿੰਦਰ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ- ਡਾ. ਆਸ਼ਾ ਮਾਂਗਟ
ਕਪੂਰਥਲਾ – ਗਰਭਵਤੀ ਮਹਿਲਾਵਾਂ ਨੂੰ ਸੰਸਥਾਗਤ ਜਣੇਪੇ ਲਈ ਪ੍ਰੇਰਿਆ ਜਾਏ ਤ ੇਜਿਲੇ ਵਿੱਚ ਕੋਈ ਵੀ ਹਮੋ ਡਲੀਵਰੀ ਨਹੀਂ ਹੋਣੀ ਚਾਹੀਦੀ। ਇਹ ਸ਼ਬਦ ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ ਨੇ ਐੱਲ.ਐੱਚ.ਵੀਜ ,ਏ.ਐੱਨ.ਏਮਜ. ਦੀ ਇੱਕ ਮੀਟਿਗੰ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚਾ ਦੋਨੋਂ ਸੁਰੱਖਿਅਤ ਰਹਿਣ ਉਸ ਲਈ ਜਰੂਰੀ ਹ ਕਿ ਏ.ਐਨ.ਐੱਮ ਵੱਲੋਂ ਗਰਭਵਤੀ ਮਹਿਲਾ ਦੇ ਸਾਰੇ ਐਂਟੀ ਨੈਟਲ ਚੈਕਅੱਪ ਅਤੇ ਡਲੀਵਰੀ ਤੋਂ ਬਾਅਦ ਪਸੋਟ ਨੈਟਲ ਚੈਕਅਪ ਯਕੀਨੀ ਬਣਾਏ ਜਾਣ। ਇਸ ਮੌਕੇ ਤ ੇਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਵਿਸ਼ੇਸ਼ ਤਰੌ ਤੇ ਹਾਜਰ ਹੋਏ। ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਐੱਲ.ਐੱਚ.ਵੀਜ ਤੇ ਏ.ਐੱਨ.ਏਮਜ. ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਇਹ ਵੀ ਦੱਸਿਆ ਕਿ ਅਪ੍ਰੈਲ 2018 ਤੋਂ ਜਿਲੇ ਵਿੱਚ ਮੀਸਲਜ ਅਤੇ ਰੂਬੇਲਾ ਵੈਕਸੀਨ ਮੁਹਿੰਮ ਚਲਾਈ ਜਾਏਗੀ ਜਿਸ ਦੇ ਤਹਿਤ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਮੀਸਲਜ ਤੇ ਰੂਬੈਲਾ ਬੀਮਾਰੀ ਤੋਂ ਬਚਾਉਣ ਲਈ ਟੀਕਾ ਲਗਾਇਆ ਜਾਏਗਾ। ਜਿਲਾ ਮੌਨਿਟਰਿੰਗ ਐਂਡ ਇਵੈਲੂਏਸ਼ਨ ਅਫਸਰ ਰਾਮ ਸਿੰਘ ਨੇ ਟੀਕਾਕਰਨ, ਐਂਟੀ ਨੈਟਲ, ਪੋਸਟ ਨੈਟਲ ਰਿਪੋਰਟਿੰਗ ਫਾਰਮੇਟ ਬਾਰੇ ਦੱਸਿਆ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਟਿੱਬਾ ਡਾ. ਕਿੰਦਰਪਾਲ ਬੰਗੜ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ , ਡੀ.ਐੱਸ.ਏ. ਸੰਤਸ਼ੋ ਕੁਮਾਰੀ ਤ ਹੋਰ ਹਾਜਰ ਸਨ।

Send this to a friend