May 20, 2026 11:27 pm

ਹਿੰਦੂ ਔਰਤਾਂ ਦੇ ਸੁਹਾਗ ਬਚਾਉਣ ਵਾਲੇ ਸੰਸਾਰ ਦੇ ਅਨੌਖੇ ਮਾਤਾ ਗੁਜਰ ਕੌਰ ਜੀ

ਮਾਤਾ ਗੁਜਰੀ ਜੀ ਸਿਮਰਨ, ਸਹਿਣਸ਼ੀਲਤਾ,ਕੁਰਬਾਨੀ,ਸੇਵਾ ਅਤੇ ਸਹਿਜ ਦੀ ਪੁੰਜ ਸਨ। ਮਾਤਾ ਗੁਜਰੀ ਜੀ ਦਾ ਜਨਮ 1619 ਈ ਨੂੰ ਕਰਤਾਰਪੁਰ ਵਿਖੇ ਪਿਤਾ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੋਰ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਗੁਜਰੀ ਜੀ ਦਾ ਵਿਆਹ ਹਿੰਦ ਦੀ ਚਾਦਰ, ਤਿਆਗ ਦੀ ਮੂਰਤ, ਸ਼ਾਂਤੀ ਦੇ ਪੁੰਜ, ਸ਼ਹੀਦਾ ਦੇ ਸਿਰਤਾਜ, ਸੰਘਰਸ਼ੀ ਇਤਿਹਾਸਕ ਸ਼ਖਸੀਅਤ, ਧਰਮ ਰੱਖਿਅਕ, ਸਿੱਖਾਂ ਦੇ ਨੋਵੇ ਗੁਰੂ ਸ੍ਰੀ ਗੁਰੁ ਤੇਗ ਬਹਾਦਰ ਜੀ ਨਾਲ 1632 ਈ: ਹੋਇਆ। ਆਪ ਜੀ ਨੇ ਗੁਰੁ ਪਰਿਵਾਰ ਤੇ ਗੁਰੁ-ਘਰ ਦੀ ਸਾਰੀ ਮਰਯਾਦਾ ਵਿੱਚ ਪਰਪੱਕ ਹੋ ਗਏੇ। ਸੁਹਰੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਦੇ ਗੁਰੁ ਘਰ ਦੇ ਸਾਰੇ ਹਾਲਾਤ, ਮਾਤਾ ਗੁਜਰੀ ਜੀ ਦਾ ਆਤਿਮਕ ਬਲ ਹੋਰ ਵੀ ਦ੍ਰਿੜਤਾ ਅਤੇ ਸਿਦਕਦ੍ਹਿਲੀ ਵਾਲਾ ਹੋ ਗਿਆ ਹੈ। ਅਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਆਪਣੇ ਪਤੀ ਸ੍ਰੀ ਗੁਰੁ ਤੇਗ ਬਹਾਦਰ ਜੀ ਨਾਲ ਆਪਣੇ ਸੁਹਰੇ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਅਤੇ ਸੱਸ ਮਾਤਾ ਨਾਨਕੀ ਜੀ ਦੀ ਸੇਵਾ ਵਿੱਚ ਲੀਨ ਹੋ ਗਏ। 22 ਦਸੰਬਰ 1666 ਈ ਨੂੰ ਪਟਨਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਕੁਰਬਾਨੀ ਦੀ ਮੁੂਰਤ, ਸਿੱਖਾਂ ਦੇ ਦਸਵੇਂ ਗੁਰੁ, ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਜਨਮ ਲਿਆ।
ਸਮਾਂ ਬੀਤਣ ਦੇ ਨਾਲ ਭਾਈ ਕਿਰਪਾਲ ਚੰਦ ਅਤੇ ਕੂਝ ਹੋਰ ਸਿੰਘਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ਾਂ ਅਨੁਸਾਰ 19 ਜੂਨ 1665 ਨੂੰ ਵਸਾਏ ਨਗਰ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਆ ਵਸੇ। ਜਦੋ ਔਰੰਗਜੇਬ ਦੇ ਅੱਤਿਆਚਾਰ ਦੀ ਅੱਤ ਤੇ ਜੁਲਮ ਦਾ ਸ਼ਿਕਾਰ ਬਣੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਨੌਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 19 ਜੂਨ 1665 ਨੂੰ ਵਸਾਏ ਨਗਰ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਜਾ ਕੇ ਸ਼ਰਨ ਲੈਣ ਦਾ ਨਿਸ਼ਚੇ ਕੀਤਾ। 25 ਮਈ 1676 ਦੇ ਦਿਨ 16 ਕਸ਼ਮੀਰੀ ਬ੍ਰਾਹਮਣਾ ਦਾ ਇੱਕ ਜਥਾ ਚੱਕ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਆਇਆ। ਕਸ਼ਮੀਰੀ ਬ੍ਰਾਹਮਣ ਆਪਣੇ ਨਾਲ ਸਿੱਖ ਆਗੂ ਭਾਈ ਕਿਰਪਾ ਰਾਮ ਦੱਤ ਨੂੰ ਵੀ ਆਪਣੇ ਨਾਲ ਲੈ ਕੇ ਆਏ ਸਨ। ਇਹਨਾਂ ਬ੍ਰਾਹਮਣਾ ਨੇ ਗੁਰੁ ਸਾਹਿਬ ਜੀ ਨੂੰ ਦੱਸਿਆ ਕਿ ਔਰਗਜ਼ੇਬ ਦੇ ਆਦੇਸ਼ਾ ਤੇ ਕਸਮੀਰ ਦੇ ਗਵਰਨਰ ਮੁਸਲਮਾਨ ਇਫਤਿਖਾਰ ਖਾਨ ਦੇ ਜੁਲਮ ਤੋਂ ਤੰਗ ਆ ਚੁੱਕੇ ਹਨ। ਉਹ ਹਰ ਰੋਜ ਸੈਂਕੜੇ ਬ੍ਰਾਹਮਣਾਂ ਨੂੰ ਜ਼ਬਰੀ ਮੁਸਲਮਾਨ ਬਣਾ ਰਿਹਾ ਹੈ ਉਹਨਾਂ ਨੇ ਆਪਣੀ ਸਾਰੀ ਦਾਸਤਾਨ ਸੁਣਾਈ ਤੇ ਕਿਹਾ ਹੁਣ ਸਾਡੀ ਆਖਰੀ ਆਸ ਸਿਰਫ ਗੁਰੂ ਨਾਨਕ ਸਾਹਿਬ ਦਾ ਦਰ ਹੀ ਹੈ। ਗੁਰੂ ਸਾਹਿਬ ਜੀ ਨੇ ਫੁਰਮਾਇਆ ਸਿਰਫ ਕੁਰਬਾਨੀ ਨਾਲ ਹੀ ਡੁੱਬਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਹੁਣ ਕਿਸੇ ਮਹਾਪੁਰਖ ਦੇ ਬਲੀਦਾਨ ਦੀ ਲੋੜ ਹੈ। ਜੋ ਆਪਣੇ ਪਵਿੱਤਰ ਖੂੁਨ ਦੇ ਛਿੱਟੇ ਮਾਰ ਕੇ ਬਲਦੇ ਹੋਏ ਭਾਬੜਾਂ ਨੂੰ ਸ਼ਾਤ ਕਰ ਸਕੇ।ਬਾਲ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਬਿਨਾਂ ਹੋਰ ਮਹਾਂਪੁਰਖ ਕੋਣ ਹੋ ਸਕਦਾ ਹੈ। ਆਪ ਆਪਣਾ ਬਲੀਦਾਨ ਦੇ ਕੇ ਡੁੱਬਦੇ ਹੋਏ ਧਰਮ ਦੀ ਰੱਖਿਆ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬ੍ਰਾਹਮਣਾ ਦੀ ਨਿੰਮੋਝੂਣਤਾ ਵੇਖ ਕੇ ਉਹਨਾਂ ਨੂੰ ਕਿਹਾ ਕਿ, ਠਗੁਰੂ ਨਾਨਕ ਸਾਹਿਬ ਦੇ ਦਰ ਤੋ ਕਦੇ ਵੀ ਕੋਈ ਖਾਲੀ ਨਹੀ ਜਾਂਦਾ। ਜਾਉ, ਸੂਬੇਦਾਰ ਨੂੰ ਆਖ ਦਿਓ ਕਿ ਜੇ ਉਹ ਸਿੱਖਾ ਦੇ ਗੁਰੁ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਣੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ। ਉਹਨਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੁ ਜੀ ਨੇ ਠਜੋ ਸਰਣ ਆਵੈ ਤਿਸੁ ਕੰਠਿ ਲਾਵੈੂ ਮਹਾਂਵਾਕ ਅਨੁਸਾਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਾਬੇ ਨਾਨਕ ਦੇ ਦਰ ਤੋ ਮਾਯੂਸ ਨਹੀ ਪਰਤਣਗੇ ਅਤੇ ਆਪ ਜੀ ਨੇ ਹਿੰਦੂ ਧਰਮ ਦੀ ਰੱਖਿਆਂ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ।
ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਤਿਲਕ ਜੰਝੂ ਲਈ ਜਦੋ ਗੁਰ੍ਰੁ ਤੇਗ ਬਹਾਦਰ ਜੀ ਸਾਹਿਬ ਨੇ 11 ਜੁਲਾਈ 1675 ਨੂੰ ਗਏ ਤਾਂ ਵਿਛੋੜੇ ਦੀ ਘੜੀ ਨੂੰ ਮਾਤਾ ਗੁਜਰੀ ਨੇ ਬਹੁਤ ਹੋਸਲੇ ਅਤੇ ਦਲੇਰੀ ਨਾਲ ਝੱਲਿਆ ਅਤੇ 11 ਨਵੰਬਰ 1675 ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਸੀਸ ਵਾਰਨ ਤੋ ਪਿੱਛੇ 9 ਸਾਲ ਦੇ ਗੁਰੁ ਗੋਬਿੰਦ ਸਿੰਘ ਤੇ ਸਿੱਖ ਲਹਿਰ ਨੂੰ ਅਗਵਾਈ ਮਾਤਾ ਗੁਜਰੀ ਜੀ ਨੇ ਦਿੱਤੀ।
ਆਨੰਦਪੁਰ ਸਾਹਿਬ ਵਿੱਚ ਆਮ ਤੋਰ ਤੇ ਮਾਹੋਲ ਜੰਗਾਂ ਯੁੱਧਾ ਵਾਲਾ ਬਣਿਆ ਰਹਿੰਦਾ ਸੀ। ਇਸ ਲਈ ਗੁਰੁ ਗੋਬਿੰਦ ਸਿੰਘ ਜੀ ਦੀ ਟ੍ਰੇਨਿੰਗ ਅਜਿਹੀ ਕੀਤੀ ਜਿਸ ਨੇ ਉਹਨਾਂ ਵਿੱਚ ਸਿਰਫ ਅਧਿਆਤਮਕ ਗੁਣ ਹੀ ਨਹੀਂ ਸਗੋ ਯੋਧਿਆਂ ਵਾਲੇ ਗੁਣ ਵੀ ਪੈਦਾ ਕੀਤੇ। ਜਿਸ ਕਾਰਣ ਉਹ ਸੰਤ ਸਿਪਾਹੀ ਬਣੇ। ਇੳਂੁ ਜਾਪਦਾ ਹੈ ਕਿ ਸਿਰਫ ਆਪਣੇ ਸਪੁੱਤਰ ਦੇ ਹੀ ਨਹੀ ਸਗੋਂ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਮਾਤਾ ਗੁਜਰੀ ਜੀ ਨੇ ਵੱਡਾ ਯੋਗਦਾਨ ਪਾਇਆ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਲੰਬੇ ਸਮੇ ਤੱਕ ਆਨੰਦਪੁਰ ਸਾਹਿਬ ਦੀ ਘੇਰਾਬੰਦੀ ਤੋ ਬਾਅਦ ਗੁਰੁ ਗੋਬਿੰਦ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕਰ ਲਿਆ। 5-6 ਪੋਹ 1705 ਈ ਦੀ ਰਾਤ ਨੂੰ ਕਿਲ੍ਹਾਂ ਅਨੰਦਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕੰਢੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਅਲੱਗ-ਅਲੱਗ ਹੋ ਗਿਆ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੋਰ ਸਾਹਿਬ ਵਿਖੇ ਜੰਗ ਦੇ ਮੈਦਾਨ ਵਿੱਚ ਸਹੀਦ ਹੋ ਗਏ ਅਤੇ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਛੋਟੇ ਸਾਹਿਬਜਾਦੇ ਜੁਝਾਰ ਸਿੰਘ ਅਤੇ ਫਤਹਿ ਜੀ ਨੂੰ ਗੁਰੂ ਘਰ ਦਾ ਰਸੋਈਆ ਗੰਗੂ ਮੋਰਿੰਡੇ ਜਿਲਾਂ ਰੋਪੜ ਕੋਲ ਆਪਣੇ ਪਿੰਢ ਸਹੇੜੀ ਲੈ ਆਇਆ। ਇੱਥੇ ਆ ਕੇ ਗੰਗੂ ਨੇ ਲਾਲਸ ਵੱਸ ਆ ਕੇ ਗੁਰੂ ਜੀ ਦੇ ਛੋਟੇ ਸਾਹਿਬਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਸੂਬੇ ਵਜੀਰ ਖਾਨ ਕੋਲ ਪਕੜਵਾ ਦਿੱਤਾ। ਜਿਸ ਨੂੰ ਇਹਨਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ, ਜਿੱਥੇ ਮਾਤਾ ਜੀ ਅਤੇ ਬੱਚਿਆਂ ਨੂੰ ਅਤਿ ਦੀ ਸਰਦੀ ਵਿੱਚ ਰੱਖਿਆਂ ਗਿਆ। ਇੱਸੇ ਹੀ ਬੁਰਜ ਤੋਂ ਮਾਤਾ ਜੀ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਹਰ ਰੋਜ ਆਪਣੇ 9 ਅਤੇ 7 ਸਾਲ ਦੀ ਉਮਰ ਦੇ ਪੋਤਰਿਆਂ ਨੂੰ ਆਪਣੇ ਧਰਮ ਤੇ ਸੁਦ੍ਰਿੜ ਰਹਿਣ ਦੀ ਸਿੱਖਿਆ ਦਿੰਦੇ ਰਹੇ ਅਤੇ ਵਜੀਰ ਖਾਨ ਦੇ ਅਹਿਲਕਾਰਾਂ ਵੱਲੋ ਇਹਨਾਂ ਨੂੰ ਤਰਾਂ-ਤਰਾਂ ਦੇ ਲਾਲਚ ਦਿੱਤੇ ਗਏ ਪਰ ਗੁਰੁ ਦੇ ਲਾਲ ਅਡੋਲ ਰਹੇ। ਆਖਰਕਾਰ ਸੂਬੇ ਵੱਲੋ ਇਹਨਾਂ ਨੂੰ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸੂਰਬੀਰ ਪੁੱਤਰ ਸਿੱਖੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸ਼ਹੀਦੀਆਂ ਪਾ ਗਏ। ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਮਾਤਾ ਗੁਜਰੀ ਜੀ ਦੇ ਦਾਦਾ ਸੁਹਰੇ (ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ) ਪਤੀ (ਸ੍ਰੀ ਗੁਰੁ ਤੇਗ ਬਹਾਦਰ ਜੀ ਸ਼ਹੀਦ), ਪੁੱਤਰ (ਸ੍ਰੀ ਗੁਰੁ ਗੋਬਿੰਦ ਸਿੰਘ ਜੀ ਸ਼ਹੀਦ), ਪੋਤਰੇ (ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਹਿ ਸਿੰਘ ਸ਼ਹੀਦ) ਅਤੇ ਆਪ ਸ਼ਹੀਦ ਹੋਏ।
ਵਿਸ਼ਵ ਇਤਿਹਾਸ ਵਿੱਚ ਮਾਤਾ ਗੁਜਰੀ ਜੀ ਦੀ ਕੁਰਬਾਨੀ ਵਿੱਲਖਣ ਹੈ ਅਤੇ ਵਿਸ਼ੇਸ ਅਰਥਾਂ ਦੀ ਧਾਰਨੀ ਹੈ। ਵਿਲੱਖਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀਆਂ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ, ਬਲਕਿ ਮਾਨਵਤਾ ਨੂੰ ਬਚਾਉਣ ਅਤੇ ਹਿੰਦੂ ਧਰਮ ਦੀ ਰੱਖਿਆ ਖਾਤਰ ਦਿੱਤੀਆਂ ਗਈਆਂ। ਇਸ ਤਰਾਂ ਇਸ ਗੋਰਵਮਈ ਸ਼ਹਾਦਤ ਨੇ ਸਿਰਫ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ ਅਤੇ ਧਰਮ ਲਈ ਮਰ-ਮਿਟਣ ਦਾ ਜਜਬਾ ਪ੍ਰਦਾਨ ਕੀਤਾ।

Send this to a friend