May 20, 2026 11:57 pm

ਪਟਿਆਲਾ ਮੁੱਖ ਮਾਰਗ ’ਤੇ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਬਾਦਸ਼ਾਹਪੁਰ, 19 ਦਸੰਬਰ (ਗੁਰਪ੍ਰਕਾਸ਼ ਧੰਜੂ)-ਪਾਤੜਾਂ ਪਟਿਆਲਾ ਮੁੱਖ ਮਾਰਗ ਉਤੇ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨੋਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਅਤੇ ਮੋਟਰਸਾਈਕਲ ਵਿੱਚਕਾਰ ਹੋਏ ਹਾਦਸੇ ਮਗਰੋਂ ਕਾਰ ਵਿੱਚ ਸਵਾਰ ਵਿਅਕਤੀ ਮੌਕੇ ਵਾਲੀ ਥਾਂ ਉਤੇ ਕਾਰ ਛੱਡ ਦੇ ਫਰਾਰ ਹੋ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ਉਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲੈਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਘੱਗਾ ਨੇੜ੍ਹਲੇ ਪਿੰਡ ਕਲਵਾਨੂੰ ਵਾਸੀ ਨੋਜਵਾਨ ਗੁਰਪ੍ਰੀਤ ਸਿੰਘ ਜੋ ਪਾਤੜਾਂ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਨੋਕਰੀ ਕਰਦਾ ਸੀ ਰਾਤ ਦੀ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ ਕਿ ਪਿੰਡ ਬੂਰੜ ਦੇ ਨਜ਼ਦੀਕ ਪੈਂਦੇ ਰਿੰਲਾਇਸ ਪੰਪ ਦੇ ਸਾਹਮਣੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ਉਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕਰਦਿਆ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਭੇਜ ਦਿੱਤਾ ਹੈ ਅਤੇ ਫਰਾਰ ਹੋਏ ਕਾਰ ਦੇ ਮਾਲਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ

Send this to a friend