May 2, 2026 2:03 pm

ਮਜਲਿਸ ਖ਼ੁਦਾਮ ਉਲ ਅਹਿਮਦੀਆ ਵੱਲੋਂ ਗ਼ਰੀਬ ਮਰੀਜ਼ਾਂ ਦੀ ਆਰਥਿਕ ਮਦਦ

image ਕਾਦੀਆਂ, 16 ਜਨਵਰੀ (ਮਕਬੂਲ ਅਹਿਮਦ)- ਮਜਲਿਸ ਖ਼ੁਦਾਮ ਉਲ ਅਹਿਮਦੀਆ ਵਲੋਂ ਗ਼ਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਇਆਂ, ਫ਼ਰੂਟ ਵੰਡੇ ਗਏ। ਚੋਧਰੀ ਨਾਸਿਰ ਮਹਿਮੂਦ ਪ੍ਰਧਾਨ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਨੇ ਦਸਿਆ ਕਿ ਮਜਲਿਸ ਵਲੋਂ ਗ਼ਰੀਬ ਮਰੀਜ਼ਾਂ ਨੂੰ ਸਥਾਨਕ ਨੂਰ ਹਸਪਤਾਲ ਵਿ¤ਚ ਜਾਕੇ ਆਰਥਿਕ ਮਦਦ ਵੀ ਕੀਤੀ ਗਈ। ਉਨ੍ਹਾਂ ਦਸਿਆ ਕਿ ਨੂਰ ਹਸਪਤਾਲ ਵਿ¤ਚ ਇਕ ਗ਼ਰੀਬ ਲੜਕੀ ਜਿਸਦੇ ਦੋ ਦਿਨ ਪਹਿਲਾਂ ਬਚੀ ਪੈਦਾ ਹੋਈ ਸੀ ਉਹ ਕਾਫ਼ੀ ਗ਼ਰੀਬ ਸੀ। ਉਸਨੂੰ ਕਪੜੇ, ਖਾਣ ਪੀਣ ਦੀਆਂ ਲੋੜੀਂਦੀਆਂ ਵਸਤਾਂ ਦੇ ਇਲਾਵਾ ਆਰਥਿਕ ਮਦਦ ਵੀ ਕੀਤੀ ਗਈ। ਸ਼੍ਰੀ ਨਾਸਿਰ ਮਹਿਮੂਦ ਨੇ ਦਸਿਆ ਕਿ ਮਜਲਿਸ ਹਮੇਸ਼ਾ ਅਹਿਮਦੀਆ ਮੁਸਲਿਮ ਜਮਾਤ ਦੇ ਬੈਨਰ ਹੇਠ ਗ਼ਰੀਬਾਂ, ਬੇਸਹਾਰਾ ਅਤੇ ਯਤੀਮਾਂ ਦੀ ਸਮੇਂ ਸਮੇਂ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਹਰੇਕ ਦੀ ਮਦਦ ਕਰਦੀ ਹੈ। ਉਨ੍ਹਾਂ ਅਗੇ ਦਸਿਆ ਕਿ ਮਜਲਿਸ ਵਲੋਂ 26 ਜਨਵਰੀ ਨੂੰ ਇ¤ਕ ਖ਼ੂਨਦਾਨ ਕੈਂਪ ਵੀ ਲਗਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।

Send this to a friend