ਅਮਲੋਹ, 17 ਦਸੰਬਰ (ਰਣਜੀਤ ਘੁੰਮਣ)-ਨਗਰ ਕੌਸ਼ਲ ਅਮਲੋਹ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆ ਵਿੱਚ ਕੁੱਲ 13 ਵਾਰਡਾ ਵਿਚੋਂ ਕਾਂਗਰਸ ਪਾਰਟੀ ਨੇ 9 ਸਂਟਾ ਨਾਲ ਵੱਡੀ ਜਿੱਤ ਹਾਸਿਲ ਕੀਤੀ ਹੈ ਜਦੋਂਕਿ ਅਕਾਲੀ ਭਾਜਪਾ ਗਠਜੋੜ ਨੂੰ 4 ਸੀਟਾ ਉਪਰ ਜਿੱਤ ਹਾਸਿਲ ਕੀਤੀ। ਚੋਣਾਂ ਦੇ ਆਏ ਨਤੀਜਿਆ ਵਿੱਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਰਾਜਵਿੰਦਰ ਕੌਰ ਨੇ ਅਕਾਲੀ ਦਲ ਦੀ ਜਸਵਿੰਦਰ ਕੌਰ ਨੂੰ 467 ਹਰਾਰਿਆ, ਵਾਰਡ ਨੰਬਰ 2 ਤੋਂ ਭਾਜਪਾ ਦੀ ਸੁਨੀਤਾ ਰਾਣੀ ਨੇ ਕਾਗਰਸ ਦੇ ਸੁਨੀਲ ਕੁਮਾਰ ਪੁਰੀ 1 ਵੋਟ ਦੇ ਫਰਕ ਨਾਲ ਹਰਾਇਆ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਬਲਵਿੰਦਰ ਕੌਰ ਨੇ ਭਾਜਪਾ ਦੇ ਪਰਮਜੀਤ ਸਿੰਘ ਰੁਪਾਲ ਨੂੰ 152 ਹਰਾਇਆ, ਵਾਰਡ ਨੰਬਰ 4 ਤੋਂ ਕਾਂਗਰਸ ਦੀ ਰਮਾ ਰਾਣੀ ਨੇ ਅਕਾਲੀ ਦਲ ਦੀ ਰਵਿੰਦਰ ਰਾਣੀ ਨੂੰ 276 ਹਰਾਇਆ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਕਿਰਨ ਸੂਦ ਨੇ ਅਕਾਲੀ ਦਲ ਦੀ ਸੰਯੋਕਤਾ ਰਾਣੀ ਨੂੰ 317 ਵੋਟਾ ਹਰਾਇਆ, ਵਾਰਡ ਨੰਬਰ 6 ਤੋਂ ਕਾਂਗਰਸ ਦੇ ਹਰਵਿੰਦਰ ਵਾਲੀਆ ਨੇ ਅਕਾਲੀ ਦਲ ਦੇ ਗੁਰਪ੍ਰੀਤ ਗੁਰੀ ਨੂੰ 71 ਵੋਟਾ ਨਾਲ ਹਾਰ ਦਿੱਤੀ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਕਮਲਜੀਤ ਕੌਰ ਨੇ ਅਕਾਲੀ ਦਲ ਦੀ ਬਲਵਿੰਦਰ ਕੌਰ ਨੂੰ 212 ਹਰਾਇਆ, ਵਾਰਡ ਨੰਬਰ 8 ਤੋਂ ਕਾਂਗਰਸ ਦੇ ਹਰਪ੍ਰੀਤ ਸਿੰਘ ਨੇ ਭਾਜਪਾ ਦੇ ਗਗਨਦੀਪ ਖੁੱਲਰ ਨੂੰ 303 ਨਾਲ ਹਾਰ ਦਿੱਤੀ, ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਨੀਨਾ ਸ਼ਾਹੀ ਨੇ ਕਾਂਗਰਸ ਦੀ ਸਤਵਿੰਦਰ ਕੌਰ ਨੂੰ 99 ਵੋਟਾ ਨਾਲ ਹਰਾਇਆ, ਵਾਰਡ ਨੰਬਰ 10 ਤੋਂ ਭਾਜਪਾ ਦੀ ਪੂਨਮ ਜਿੰਦਲ ਨੇ ਕਾਂਗਰਸ ਪਾਰਟੀ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਲਾਲ ਚੰਦ ਗਰਗ ਨੂੰ 123 ਵੋਟਾ ਨਾਲ ਹਰਾਇਆ, ਵਾਰਡ ਨੰਬਰ 11 ਤੋਂ ਅਕਾਲੀ ਦਲ ਦਲ ਦੀ ਰਜਨੀ ਮਿੱਤਲ ਨੇ ਕਾਂਗਰਸ ਦੀ ਸਾਬਕਾ ਕੌਸ਼ਲਰ ਸੰਤੋਸ ਰਾਣੀ ਨੂੰ 168 ਵੋਟਾਂ ਨਾਲ ਹਾਰ ਦਿੱਤੀ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਬੁੱਧ ਰਾਜ ਬੇੈਸ ਨੇ ਅਕਾਲੀ ਦਲ ਦੇ ਸਾਬਕਾ ਕੌਸ਼ਲਰ ਸੋਹਣ ਸਿੰਘ ਨੂੰ 67 ਹਰਾਇਆ ਅਤੇ ਵਾਰਡ 13 ਤੋਂ ਕਾਂਗਰਸ ਦੇ ਇੰਦਰਜੀਤ ਸੇਢਾ ਨੇ ਅਕਾਲੀ ਦਲ ਦੇ ਚਰਨਜੀਤ ਗੋਲਡੀ ਨੂੰ 181 ਹਾਰ ਦਿੱਤੀ।