May 23, 2026 11:02 am

ਜੈਕਾਰੀਆਂ ਦੀ ਗੂੰਜ ’ਚ ਤਖਤ ਸ੍ਰੀ ਹਜ਼ੂਰ ਸਹਿਬ ਲੰਗਰਾਂ ਲਈ 68 ਟਰੱਕ ਰਸਦ ਦੇ ਰਵਾਨਾ

ਅਮਰਗੜ੍ਹ, 16 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਪਿਛਲੇ ਲੰਮੇ ਸਮੇ ਤੋਂ ਗੁਰੂਘਰ ਦੀ ਸੇਵਾ ਨਾਲ ਜੁੜੇ ਨੇੜਲੇ ਪਿੰਡ ਢਢੋਗਲ ਤੋਂ ਪੂਰੇ ਪੰਜਾਬ ਦੀਆਂ ਨਾਨਕ ਨਾਮ ਲੇਵਾ ਸੰਗਤਾ ਦੇ ਸਹਿਯੋਗ ਨਾਲ ਇਕੱਤਰ ਕੀਤੀ ਰਸਦ ਅਤੇ ਝੋਨਾ ਸੰਤ ਬਾਬਾ ਨਿਧਾਨ ਸਿੰਘ ਜੀ ਤਖਤ ਸ੍ਰੀ ਹਜੂਰ ਸਹਿਬ ਦੇ ਲੰਗਰਾਂ ਲਈ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲਿਆ ਵੱਲੋ ਅਰਦਾਸ ਕਰਨ ਉਪਰੰਤ ਝੰਡੀ ਦੇ ਕੇ ਜੈਕਾਰਿਆਂ ਦੀ ਗੂਜ ਵਿੱਚ 68 ਟਰੱਕ ਰਵਾਨਾ ਕੀਤੇ ਗਏ। ਇਸ ਮੋਕੇ ਸੰਤ ਬਾਬਾ ਨਰਿੰਦਰ ਸਿੰਘ ਜੀ ਨੇ ਦੱਸਿਆ ਕਿ ਤਖਤ ਸ੍ਰੀ ਹਜੂਰ ਸਹਿਬ ਜੀ ਦੇ ਦਰਸ਼ਨਾਂ ਲਈ ਦੇਸ਼ਾ ਵਿਦੇਸਾਂ ਤੋਂ ਪਹੁੰਚਣ ਵਾਲੀਆਂ ਸੰਗਤਾ ਲਈ ਗੁਰਦੁਆਰਾ ਡੇਰਾ ਬਾਬਾ ਨਿਧਾਨ ਸਿੰਘ ਜੀ ਵਿਖੇ 24 ਘੰਟੇ ਲੰਗਰ ਅਤੇ ਸੰਗਤਾ ਦੇ ਠਹਿਰਣ ਦੀ ਪੂਰਾ ਪ੍ਰਬੰਧ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਸੰਗਤਾ ਦਾ ਇਸ ਸੇਵਾ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਬਾਣੀ ਅਤੇ ਬਾਣੇ ਦੇ ਲੜ ਲੱਗਕੇ ਸੇਵਾ ਤੇ ਸਿਮਰਨ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਆਪਣੇ ਜੀਵਨ ਵਿੱਚ ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਉਹ ਇੱਕ ਵਾਰ ਤਖਤ ਸ੍ਰੀ ਹਜੂਰ ਸਹਿਬ ਜੀ ਦੇ ਦਰਸ਼ਨ ਜਰੂਰ ਕਰੇ। ਇਸ ਮੌਕੇ ਜਥੇਦਾਰ ਜੋਰਾ ਸਿੰਘ ਸਰਪੰਚ ਜੈਨਪੁਰ, ਸਿਗਾਰਾ ਸਿੰਘ ਉਪਲ ਖੇੜੀ, ਡਾ: ਗੁਰਮੇਲ ਸਿੰਘ, ਬਾਬਾ ਸਿਕੰਦਰ ਸਿੰਘ, ਬਾਬਾ ਭੋਲਾ ਸਿੰਘ, ਲਾਲੀ ਢਢੋਗਲ, ਮਨਪ੍ਰੀਤ ਸਿੰਘ, ਬੱਲੀ, ਬਾਬਾ ਸੰਤ ਸਿੰਘ, ਜਰਨੈਲ ਸਿੰਘ ਨੰਗਲ ਕਲਾਂ, ਪ੍ਰਿਥੀ ਸਿੰਘ, ਹਰਬੰਸ ਸਿੰਘ ਅਤੇ ਬਲਵਿੰਦਰ ਸਿੰਘ ਲਹੀਰਾ ਮੁੱਹਬਤ ਬਾਬਾ ਸੇਰ ਸਿੰਘ ਲਾਗਰੀ, ਸੱਜਣ ਸਿੰਘ, ਸੰਤ ਬਰਾੜ, ਸਰਪੰਚ ਬਚਿੱਤਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।

Send this to a friend