May 23, 2026 5:20 pm

ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ ਤੇ ਕੌਂਸਲਾਂ ਲਈ ਵੋਟਾਂ ਅੱਜ

ਪੰਜਾਬ ਭਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ

ਚੰਡੀਗੜ੍ਹ, 16 ਦਸੰਬਰ- ਪੰਜਾਬ ਦੀਆਂ 3 ਨਗਰ ਨਿਗਮਾਂ ਅਤੇ 29 ਨਗਰ ਕੌਸਲਾਂ/ਨਗਰ ਪੰਚਾਇਤਾਂ ਦੇ ਨੁਮਾਇੰਦੇ ਚੁਨਣ ਲਈ ਵੋਟਾਂ ਪਾਉਣ ਦਾ ਅਮਲ ਭਲਕੇ 17 ਦਸੰਬਰ ਨੂੰ ਸਵੇਰੇ 8:00 ਵਜੇ ਤੋਂ ਸਾਮ 4:00 ਵਜੇ ਤਕ ਹੋਵੇਗਾ।ਰਾਜ ਚੋਣ ਕਮਿਸਨ ਦੇ ਬੁਲਾਰੇ ਨੇ ਦਸਿਆ ਕਿ 3 ਨਗਰ ਨਿਗਮਾਂ ਦੇ 225 ਵਾਰਡਾਂ ਵਿਚੋਂ 222 ਵਿਚ ਅਤੇ 29 ਨਗਰ ਕੌਸਲਾਂ /ਨਗਰ ਪੰਚਾਇਤਾਂ ਦੇ ਕੁਲ 327 ਵਾਰਡਾਂ ਵਿਚ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਕੁਲ 873 ਪੋਲਿੰਗ ਸਟੇਸਨ ਐਲਾਨ ਕੀਤੇ ਗਏ ਹਨ ਜਿਨ੍ਹਾਂ ਵਿਚ 1938 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਪੋਲਿੰਗ ਸਟੇਸਨਾਂ ਉਤੇ ਲਗਭਗ 8000 ਚੋਣ ਅਮਲਾ ਅਤੇ ਲਗਭਗ 15500 ਪੁਲਿਸ ਮੁਲਾਜਮ ਡਿਊਟੀ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਰਾਜ ਦੀਆਂ ਤਿੰਨ ਨਗਰ ਨਿਗਮਾਂ ਕ੍ਰਮਵਾਰ ਅੰਮ੍ਰਿਤਸਰ ਦੇ 85 ਵਾਰਡਾਂ ਲਈ 413 ਉਮੀਦਵਾਰ ਮੈਦਾਨ ਵਿਚ ਹਨ। ਇਥੇ 769153 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 408231 ਪੁਰਸ਼ ਵੋਟਰ ਹਨ ਅਤੇ 360922 ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ 366 ਪੋਲਿੰਗ ਬੂਥਾਂ ਉਤੇ 3000 ਦੇ ਕਰੀਬ ਮੁਲਾਜਮ ਚੋਣ ਅਮਲੇ ਵਜੋਂ ਡਿਊਟੀ ਨਿਭਾਉਗੇ ਅਤੇ 4686 ਪੁਲਿਸ ਮੁਲਾਜਮ ਸੁਰਖਿਆ ਨਾਲ ਸਬੰਧਤ ਵਖ-ਵਖ ਡਿਊਟੀਆਂ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਲੰਧਰ ਦੇ 80 ਵਾਰਡਾਂ ਲਈ 305 ਉਮੀਦਵਾਰ ਮੈਦਾਨ ਵਿਚ ਹਨ ਅਤੇ 560261 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗ ਇਨ੍ਹਾਂ ਵਿਚ 290617 ਪੁਰਸ਼ ਵੋਟਰ ਹਨ ਅਤੇ 269644 ਮਹਿਲਾ ਵੋਟਰ ਹਨ ।
ਉਨ੍ਹਾਂ ਕਿਹਾ ਕਿ ਜਲੰਧਰ ਨਗਰ ਨਿਗਮ ਲਈ 262 ਪੋਲਿੰਗ ਸਟੇਸਨ ਉਤੇ 554 ਪੋਲਿੰਗ ਬੂਥ ਬਣਾਏ ਗਏ ਹਨ। ਜਿਥੋਂ ਚੋਣ ਅਮਲੇ ਦੇ 2300 ਦੇ ਕਰੀਬ ਮੁਲਾਜਮ ਤਾਇਨਾਤ ਹੋਣਗੇ ਅਤੇ 2355 ਪੁਲਿਸ ਮੁਲਾਜਮ ਵਖ-ਵਖ ਡਿਊਟੀਆਂ ਨਿਭਾਉਣਗੇ।ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਵਿਚ 60 ਵਾਰਡਾਂ ਵਿਚੋ 57 ਲਈ ਚੋਣ ਕਰਵਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ 68 ਪੋਲਿੰਗ ਸਟੇਸਨ ਉਤੇ 245 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪੋਲਿੰਗ ਸਟੇਸਨਾਂ ਉਤੇ 1016 ਚੋਣ ਅਮਲਾ ਅਤੇ 1711 ਪੁਲਿਸ ਮੁਲਾਜਮ ਵਖ-ਵਖ ਡਿਊਟੀਆਂ ਨਿਭਾਉਣਗੇ ਅਤੇ 260664 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 135487 ਪੁਰਸ਼ ਵੋਟਰ ਹਨ ਅਤੇ 125177 ਮਹਿਲਾ ਵੋਟਰ ਹਨ ।ਬੁਲਾਰੇ ਨੇ ਦਸਿਆ ਕਿ ਸੂਬੇ ਦੀਆਂ 29 ਨਗਰ ਪੰਚਾਇਤਾਂ /ਨਗਰ ਕੌਸਲਾਂ ਲਈ 327 ਵਾਰਡਾਂ ਵਿਚ ਚੋਣ ਕਰਵਾਈ ਜਾ ਹੈ।ਇਨ੍ਹਾਂ ਚੋਣਾਂ ਵਿਚ 268909 ਵੋਟਰ ਆਪਣੇ ਅਧਿਕਾਰ ਦੀ ਵਰਤੋਂ ਕਰਨਗੇ ਇਨ੍ਹਾਂ ਵਿਚ 139695 ਪੁਰਸ਼ ਵੋਟਰ ਹਨ ਅਤੇ 129214 ਮਹਿਲਾ ਵੋਟਰ ਹਨ । ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣ ਸਬੰਧੀ ਲਗਭਗ 1350 ਚੋਣ ਅਮਲਾ ਡਿਊਟੀ ਨਿਭਾਏਗਾ ਜਦਕਿ ਲਗਭਗ 6500 ਪੁਲਿਸ ਮੁਲਾਜਮ ਵੀ ਡਿਊਟੀ ਦੇਣਗੇ।ਬੁਲਾਰੇ ਨੇ ਦਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਦੇ ਕੁਲ 366 ਪੋਲਿੰਗ ਸਟੇਸਨਾਂ ਵਿਚੋਂ 154 ਨੂੰ ਸੰਵੇਦਨਸੀਲ ਅਤੇ 136 ਨੂੰ ਅਤਿ ਸੰਵੇਦਨਸੀਲ ਐਲਾਨਿਆ ਗਿਆ ਹੈ।

Send this to a friend