Skip to content
Independent perspectives. Global stories.
BREAKING

63ਵੀਆਂ ਕੌਮੀ ਸਕੂਲ ਖੇਡਾਂ: ਰੋਲਰ ਸਕੇਟਿੰਗ ਵਿੱਚ ਪੰਜਾਬ ਨੇ 18 ਤਮਗੇ ਜਿੱਤੇ

Share this story

ਕੌਮੀ ਸਕੂਲ ਖੇਡਾਂ ਦੇ ਜੇਤੂ ਖਿਡਾਰੀਆਂ ’ਤੇ ਸਿੱਖਿਆ ਵਿਭਾਗ ਨੂੰ ਮਾਣ ਹੈ: ਅਰੁਨਾ ਚੌਧਰੀ

ਚੰਡੀਗੜ੍ਹ – 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਜਾਰੀ ਹੈ। ਕਰਨਾਟਕਾ ਦੇ ਸ਼ਹਿਰ ਬੈਲਗਾਮ ਵਿਖੇ ਰੋਲਰ ਸਕੇਟਿੰਗ ਦੇ ਮੁੰਡਿਆਂ ਤੇ ਕੁੜੀਆਂ ਦੇ ਸਮੂਹ ਵਰਗਾਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕੁੱਲ 18 ਤਮਗੇ ਜਿੱਤੇ ਜਿਨ੍ਹਾਂ ਵਿੱਚ 5 ਸੋਨੇ, 8 ਚਾਂਦੀ ਤੇ 5 ਕਾਂਸੀ ਦੇ ਤਮਗੇ ਸ਼ਾਮਲ ਹਨ। ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਪੰਜਾਬ ਦੀ ਰੋਲਰ ਸਕੇਟਿੰਗ ਟੀਮ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਇਸ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੀ ਸਖਤ ਮਿਹਨਤ, ਕੋਚਾਂ, ਅਧਿਆਪਕਾਂ ਅਤੇ ਮਾਪਿਆਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ 63ਵੀਆਂ ਕੌਮੀ ਸਕੂਲ ਖੇਡਾਂ ਦੇ ਹਰ ਖੇਡ ਈਵੈਂਟ ਵਿੱਚ ਪੰਜਾਬ ਦੇ ਸਕੂਲਾਂ ਦੇ ਖਿਡਾਰੀ ਤਮਗੇ ਜਿੱਤ ਕੇ ਸੂਬੇ ਦੇ ਨਾਮ ਰੌਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਖਿਡਾਰੀਆਂ ਉਪਰ ਸਿੱਖਿਆ ਵਿਭਾਗ ਨੂੰ ਮਾਣ ਹੈ। ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਸ੍ਰੀ ਰੁਪਿੰਦਰ ਰਵੀ ਨੇ ਤਮਗਾ ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਦਲ ਕੌਰ ਪੰਨੂੰ ਨੇ 2 ਸੋਨ ਤਮਗੇ ਤੇ 1 ਚਾਂਦੀ ਦਾ ਤਮਗਾ, ਜੈਰੀਤ ਨੇ ਇਕ ਸੋਨੇ ਤੇ 2 ਚਾਂਦੀ ਦੇ ਤਮਗੇ, ਜਸ਼ਨਬੀਰ ਸਿੰਘ ਨੇ 2 ਸੋਨ ਤਮਗੇ, ਤੇਜਬੀਰ ਸਿੰਘ ਨੇ 1 ਚਾਂਦੀ ਤੇ 2 ਕਾਂਸੀ ਦੇ ਤਮਗੇ, ਜਾਨਵੀ ਸ਼ਰਮਾ ਨੇ 1 ਚਾਂਦੀ ਦਾ ਤਮਗਾ, ਜਸ਼ਨਪ੍ਰੀਤ ਸਿੰਘ ਨੇ 1 ਚਾਂਦੀ ਦਾ ਤਮਗਾ, ਸ਼ਿਵਾਏ ਗੋਸਵਾਮੀ ਨੇ 1 ਕਾਂਸੀ ਦਾ ਤਮਗਾ, ਸਿਮਰਧ ਕੌਰ ਨੇ 1 ਕਾਂਸੀ ਦਾ ਤਮਗਾ, ਜਪ ਕੌਰ ਨੇ 1 ਚਾਂਦੀ ਦਾ ਤਮਗਾ, ਅਸ਼ਵੀਨ ਕੌਰ ਨੇ 1 ਚਾਂਦੀ ਦਾ ਤਮਗਾ ਅਤੇ ਡੈਟਜ਼ੀ ਚੀਮਾ ਨੇ 1 ਕਾਂਸੀ ਦਾ ਤਮਗਾ ਜਿੱਤਿਆ।

WRITTEN BY