May 25, 2026 3:42 am

ਰੋਹਤਕ ’ਚ ਅਗਲੇ ਸਾਲ ਐਲੀਵੇਟਿਡ ਰੋਡ ਬਣ ਜਾਵੇਗੀ : ਮੁੱਖ ਮੰਤਰੀ

ਚੰਡੀਗੜ੍ਹ, 13 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਐਲੀਵੇਟਿਡ ਰੋਡ ਵੱਜੋਂ ਰੋਹਤਕ ਦੇ ਲੋਕਾਂ ਨੂੰ ਅਗਲੇ ਸਾਲ ਇਕ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅੱਜ ਅਚਾਨਕ ਐਲੀਵੇਟਿਡ ਰੋਡ ਦੇ ਨਿਰਮਾਣ ਕੰਮ ਦਾ ਜਾਇਜਾ ਲਿਆ। ਰੈਸਟ ਹਾਊਸ ਜਾਂਦੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਛੋਟੂ ਰਾਮ ਚੌਕ ’ਤੇ ਰੁੱਕੇ ਅਤੇ ਉਨ੍ਹਾਂ ਨੇ ਐਲੀਵੇਟਿਡ ਰੋਡ ਦੇ ਨਿਰਮਾਣ ਕੰਮ ਨੂੰ ਵੇਖਿਆ ਅਤੇ ਮੌਜ਼ੂਦਾ ਲੋਕਾਂ ਨਾਲ ਗਲਬਾਤ ਕੀਤੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਐਲੀਵੇਟਿਡ ਰੋਡ ਦੇ ਨਿਰਮਾਣ ਨਾਲ ਨਾ ਸਿਰਫ ਰੋਹਤਕ ਸ਼ਹਿਰ ਦੀ ਸਾਲਾਂ ਪੁਰਾਣੀ ਆਵਾਜਾਈ ਦੀ ਸਮੱਸਿਆ ਦਾ ਸਥਾਈ ਹਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਿਨਾਂ ਕਿਸੇ ਭੇਦ ਭਾਅ ਦੇ ਸੂਬੇ ਦੇ ਸਾਰੇ ਖੇਤਰਾਂ ਵਿਚ ਬਰਾਬਰ ਵਿਕਾਸ ਕੰਮ ਕਰਵਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਐਲੀਵੇਟਿਡ ਰੋਡ ਨਿਰਧਾਰਿਤ ਸਮੇਂ ਵਿਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਦੇ ਬਣਨ ਨਾਲ ਲੋਕ ਭੀੜ ਤੋਂ ਬਚ ਕੇ ਸਿੱਧ ਆਪਣੇ ਥਾਂ ਪੁੱਜ ਸਕਣਗੇ। ਸਹਿਕਾਰਤਾ ਮੰਤਰੀ ਮਨੀਸ਼ ਕੁਮਾਰ ਗਰੋਵਰ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਐਲੀਵੇਟਿਡ ਰੋਡ ਦੇ ਨਿਰਮਾਣ ਕੰਮ ਦੀ ਤਰੱਕੀ ਨਾਲ ਜਾਣੂੰ ਕਰਵਾਇਆ। ਉਨ੍ਹਾਂ ਦਸਿਆ ਕਿ ਲਗਭਗ 2 ਕਿਲੋਮੀਟਰ ¦ਬੇ ਇਸ ਐਲੀਵੇਟਿਡ ਰੋਡ ਦੇ ਨਿਰਮਾਣ ਕੰਮ ’ਤੇ 152 ਕਰੋੜ ਰੁਪਏ ਦੀ ਲਾਗਤ ਆਵੇਗੀ।

Send this to a friend