May 25, 2026 8:18 am

ਜ਼ਿਲ੍ਹੇ ਦੇ ਸਮੂਹ ਅਸਲਾ ਲਾਇਸੰਸੀ ਡਾਟਾ 31 ਦਸੰਬਰ ਤੱਕ ਨਡਾਲ ’ਚ ਅਪਲੋਡ ਕਰਵਾਉਣ : ਜ਼ਿਲ੍ਹਾ ਮੈਜਿਸਟ੍ਰੇਟ

ਫਰੀਦਕੋਟ, 13 ਦਸੰਬਰ (ਗੁਰਜੀਤ ਰੋਮਾਣਾ)- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਰਾਜੀਵ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦ¤ਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾਂ ਨਾਲ ਸਬੰਧਤ ਡਾਟਾ ਨਡਾਲ ਸੋਫਟਵੇਅਰ ਵਿ¤ਚ ਅਪਲੋਡ ਕੀਤਾ ਜਾਣਾ ਹੈ । ਇਸ ਲਈ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਸਬੰਧਤ ਡਾਟਾ/ਰਿਕਾਰਡ 31 ਦਸੰਬਰ 2017 ਤ¤ਕ ਹਰ ਹਾਲਤ ਵਿਚ ਅਪਲੋਡ ਕਰਵਾਉਣ।ਜ਼ਿਲ੍ਹਾ ਮੈਜਿਸਟ੍ਰੇਟ ਨੇ ਦ¤ਸਿਆ ਕਿ ਇਹ ਸਾਈਟ ਭਾਰਤ ਸਰਕਾਰ ਵ¤ਲੋਂ ਦੁਬਾਰਾ ਫਿਰ ਕੁਝ ਸਮੇਂ ਲਈ ਹੀ ਖੋਲੀ ਗਈ ਹੈ । ਇਸ ਲਈ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਅਸਲਾ ਲਾਇਸੰਸੀ ਵ¤ਲੋਂ ਆਪਣੇ ਅਸਲਾ ਲਾਇਸੰਸ ਨਾਲ ਸਬੰਧਤ ਡਾਟਾ ਅਜੇ ਤ¤ਕ ਅਪਲੋਡ ਨਹੀਂ ਕਰਵਾਇਆ ਗਿਆ ਤਾਂ ਉਹ 31 ਦਸੰਬਰ 2017 ਤ¤ਕ ਹਰ ਹਾਲਤ ਵਿ¤ਚ ਆਪਣੇ ਅਸਲਾ ਲਾਇਸੰਸ ਨਾਲ ਸਬੰਧਤ ਡਾਟਾ/ਰਿਕਾਰਡ ਪ੍ਰੋਫਾਰਮੇ ਵਿਚ ਭਰ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜਿਲ ਦਫ਼ਤਰ ਡਿਪਟੀ ਕਮਿਸ਼ਨਰ ਦੀ ਅਸਲਾ ਸ਼ਾਖਾ/ਸੇਵਾ ਕੇਂਦਰ ਵਿਖੇ ਜਮ੍ਹਾਂ ਕਰਵਾਇਆ ਜਾਵੇ । ਜੇਕਰ ਨਿਰਧਾਰਤ ਸਮੇਂ ਅੰਦਰ ਕਿਸੇ ਵੀ ਅਸਲਾ ਲਾਇਸੰਸੀ ਵ¤ਲੋਂ ਆਪਣਾ ਡਾਟਾ/ਰਿਕਾਰਡ ਅਪਲੋਡ ਲਈ ਪ੍ਰੋਫਾਰਮਾਂ ਭਰ ਕੇ ਡਾਟਾ ਅਪਲੋਡ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੀ ਨਿ¤ਜੀ ਜੁੰਮੇਵਾਰੀ ਅਸਲਾ ਲਾਇਸੰਸੀ ਦੀ ਹੋਵੇਗੀ ਅਤੇ ਉਨ੍ਹਾਂ ਦਾ ਅਸਲਾ ਲਾਇਸੰਸ ਗੈਰਕਾਨੂੰਨੀ ਸਮਝਿਆ ਜਾਵੇਗਾ।

Send this to a friend