May 25, 2026 1:11 pm

30 ਕਿੱਲੋ ਭੁੱਕੀ ਚੂਰਾ ਸਮੇਤ 5 ਕਾਬੂ

ਬਰਨਾਲਾ, 13 ਦਸੰਬਰ (ਬਲਜਿੰਦਰ ਸਿੰਘ ਚੌਹਾਨ)- 30 ਕਿੱਲੋਂ ਭੁੱਕੀ ਸਮੇਤ 5 ਵਿਅਕਤੀਆਂ ਨੂੰ ਬਰਨਾਲਾ ਪੁਲਿਸ ਨੇ ਕਾਬੂ ਕਰਨ ਦਾ ਦਾਆਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਡਸਟਰੀ ਚੌਕੀ ਦੇ ਇੰਚਾਰਜ ਧਰਮਪਾਲ ਸਿੰਘ ਤੇ ਐਟੀਸਨੇਚਿੰਗ ,ਐਟੀਥਫਟ ਸੈਲ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਨੂੰ ਗੁਪਤ ਸੁੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਜੋ ਐਮ.ਪੀ. ਵਿੱਚੋਂ ਇਕੱਠੀ ਭੁੱਕੀ ਚੂਰਾ ਪੋਸਤ ਲੈ ਕੇ ਆਉਦੇ ਹਨ।ਜੋ ਅੱਜ ਸੁਰਜੀਤਪੁਰਾ ਕੋਠਿਆਂ ਦੇ ਨੇੜੇ ਲਿਆਦੀ ਹੋਈ ਭੁੱਕੀ ਆਪਸ ਵਿੱਚ ਵੰਡ ਰਹੇ ਹਨ। ਇਸ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਜਾ ਕੇ ਮੌਕੇ ਤੇ 30 ਕਿੱਲੋਂ ਗ੍ਰਾਮ ਭੁੱਕੀ ਚੂਰਾ ਪੋਸਤ ਇੱਕ ਛੋਟਾ ਹਾਥੀ ਨੰ: ਪੀ.ਬੀ. 32 ਕੇ 9081 ਬਰਾਮਦ ਕੀਤਾ ਅਤੇ 5 ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਜਿਨ੍ਹਾਂ ਦੀ ਪਹਿਚਾਣ ਅਵਤਾਰ ਦੀਨ ਉਰਫ ਤਾਰੀ ਨਿਵਾਸੀ ਮਾਛੀਕੇ,ਹਰਬੰਸ ਸਿੰਘ ਉਰਫ ਬੰਸੀ ਵਾਸੀ ਧਨੌਲਾ,ਥਰਾਜਦੀਨ ਉਰਫ ਕਾਲਾ ਵਾਸੀ ਮਾਛੀਕੇ,ਜਸਪ੍ਰੀਤ ਸਿੰਘ ਉਰਫ ਪੀਤਾ ਵਾਸੀ ਧਨੌਲਾ,ਦਿਲਸ਼ਾਦ ਖਾਨ ਵਾਸੀ ਬਦਰਾ ਦੇ ਤੋਰ ਤੇ ਹੋਈ ਇਨ੍ਹਾ ਖਿਲਾਫ ਥਾਣਾ ਸਿਟੀ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ।

Send this to a friend